The Khalas Tv Blog India BCCI ਦੇ ਵੱਡੇ ਫੈਸਲੇ ਨਾਲ ਖਿਡਾਰੀ ਹੋਣਗੇ ਮਾਲਾਮਾਲ!
India Sports

BCCI ਦੇ ਵੱਡੇ ਫੈਸਲੇ ਨਾਲ ਖਿਡਾਰੀ ਹੋਣਗੇ ਮਾਲਾਮਾਲ!

ਬਿਉਰੋ ਰਿਪੋਰਟ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਹੁਣ ਆਈਪੀਐਲ (IPL) ਦੇ ਅਗਲੇ ਸ਼ੀਜਨ ਤੋਂ ਖਿਡਾਰੀਆਂ ਅਤੇ ਫਰੈਂਚਾਈ ਨੂੰ ਪੈਸੇ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਖਿਡਾਰੀਆਂ ਨੂੰ ਇਕਰਾਰਨਾਮੇ ਤੋਂ ਇਲਾਵਾ ਹਰ ਮੈਚ ਲਈ ਫੀਸ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਹ ਫੀਸ ਅੰਤਰਰਾਸ਼ਟਰੀ ਪ੍ਰਤੀ ਵਨਡੇ ਮੈਚ ਤੋਂ ਵੱਧ ਹੈ। ਬੋਰਡ ਦਾ ਇਹ ਫੈਸਲਾ ਉਨ੍ਹਾਂ ਅਨਕੈਪਡ ਖਿਡਾਰੀਆਂ ਲਈ ਵਿਸ਼ੇਸ਼ ਤੌਰ ‘ਤੇ ਫਾਇਦੇਮੰਦ ਹੋਵੇਗਾ, ਜਿਨ੍ਹਾਂ ਨੂੰ ਲਗਭਗ 20 ਲੱਖ ਰੁਪਏ ਦੀ ਬੇਸ ਰਕਮ ‘ਤੇ ਖਰੀਦਿਆ ਜਾਂਦਾ ਹੈ ਅਤੇ ਜੋ ਦੂਜੇ ਠੇਕੇ ਵਾਲੇ ਖਿਡਾਰੀਆਂ ਦੇ ਮੁਕਾਬਲੇ ਇੱਕ ਸੀਜ਼ਨ ਵਿੱਚ ਬਹੁਤ ਘੱਟ ਪੈਸੇ ਕਮਾਉਂਦੇ ਹਨ।

ਇਸ ਸਬੰਧੀ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਵੱਲੋਂ ਆਪਣੇ ਐਕਸ ਅਕਾਊਂਟ ਤੇ ਇਸ ਦਾ ਐਲਾਨ ਕੀਤਾ ਹੈ। ਜੈ ਸ਼ਾਹ ਨੇ ਕਿਹਾ ਕਿ ਆਈ.ਪੀ.ਐੱਲ. ‘ਚ ਚੈਂਪੀਅਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਲੈ ਕੇ ਅਸੀਂ ਇਕ ਇਤਿਹਾਸਕ ਫੈਸਲਾ ਲਿਆ ਹੈ। ਅਸੀਂ ਆਪਣੇ ਖਿਡਾਰੀਆਂ ਲਈ ਪ੍ਰਤੀ ਮੈਚ 7.50 ਲੱਖ ਰੁਪਏ ਦਾ ਭੁਗਤਾਨ ਕਰ ਰਹੇ ਹਾਂ। ਅਸੀਂ ਬਹੁਤ ਉਤਸ਼ਾਹਿਤ ਹਾਂ। ਲੀਗ ਦੇ ਸਾਰੇ ਮੈਚ ਖੇਡਣ ਵਾਲੇ ਖਿਡਾਰੀ ਨੂੰ 1.05 ਕਰੋੜ ਰੁਪਏ ਵੱਖਰੇ ਤੌਰ ‘ਤੇ ਮਿਲਣਗੇ।

ਇਹ ਵੀ ਪੜ੍ਹੋ –  3 ਦਿਨਾਂ ਅੰਦਰ ਤਰਨਤਾਰਨ ਦੇ ਡੀਸੀ ਦਾ ਤਬਾਦਲਾ! ਲੱਗੇ ਸਨ ਗੰਭੀਰ ਇਲਜ਼ਾਮ

 

Exit mobile version