The Khalas Tv Blog International ਅਜ਼ਰਬਾਈਜਾਨ ਤੋਂ ਰੂਸ ਜਾ ਰਿਹਾ ਜਹਾਜ਼ ਹੋਇਆ ਕਰੈਸ਼, 70 ਲੋਕ ਸਨ ਸਵਾਰ
International

ਅਜ਼ਰਬਾਈਜਾਨ ਤੋਂ ਰੂਸ ਜਾ ਰਿਹਾ ਜਹਾਜ਼ ਹੋਇਆ ਕਰੈਸ਼, 70 ਲੋਕ ਸਨ ਸਵਾਰ

ਕਜ਼ਾਕਿਸਤਾਨ ਦੇ ਅਕਤਾਉ ਵਿੱਚ ਬੁੱਧਵਾਰ ਸਵੇਰੇ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਜਹਾਜ਼ ਵਿੱਚ 62 ਯਾਤਰੀ ਅਤੇ 5 ਕਰੂ ਮੈਂਬਰ ਸਵਾਰ ਸਨ। ਇਨ੍ਹਾਂ ਵਿੱਚੋਂ 25 ਲੋਕਾਂ ਨੂੰ ਬਚਾ ਲਿਆ ਗਿਆ ਹੈ। 22 ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਸ ਹਾਦਸੇ ‘ਚ 42 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਜਹਾਜ਼ ਅਜ਼ਰਬਾਈਜਾਨ ਤੋਂ ਰੂਸ ਦੇ ਚੇਚਨੀਆ ਸੂਬੇ ਦੀ ਰਾਜਧਾਨੀ ਗਰੋਜ਼ਨੀ ਜਾ ਰਿਹਾ ਸੀ। ਪਰ ਉਸ ਨੂੰ ਕਜ਼ਾਖ ਸ਼ਹਿਰ ਅਕਤਾਊ ਤੋਂ ਲਗਭਗ 3 ਕਿਲੋਮੀਟਰ ਦੂਰ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਏਜੰਸੀਆਂ ਮੁਤਾਬਕ ਸੰਘਣੀ ਧੁੰਦ ਕਾਰਨ ਫਲਾਈਟ ਦਾ ਰੂਟ ਬਦਲਿਆ ਗਿਆ। ਜਹਾਜ਼ ਨੇ ਕਰੈਸ਼ ਹੋਣ ਤੋਂ ਪਹਿਲਾਂ ਹਵਾਈ ਅੱਡੇ ਦੇ ਕਈ ਚੱਕਰ ਲਗਾਏ ਸਨ। ਪਾਇਲਟ ਨੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਵੀ ਮੰਗੀ ਸੀ।

ਹਾਲਾਂਕਿ, ਬਾਅਦ ਵਿੱਚ ਇਸ ਨੂੰ ਹਵਾਈ ਅੱਡੇ ਦੇ ਨੇੜੇ ਬੀਚ ‘ਤੇ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਕੀਤਾ ਗਿਆ। ਹਾਦਸਾਗ੍ਰਸਤ ਹੋਇਆ ਜਹਾਜ਼ ਅਜ਼ਰਬਾਈਜਾਨ ਏਅਰਲਾਈਨਜ਼ ਦਾ ਐਮਬਰੇਅਰ 190 ਮਾਡਲ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜਹਾਜ਼ ਕਰੈਸ਼ ਹੁੰਦਾ ਹੈ ਅਤੇ ਅੱਗ ਲੱਗ ਜਾਂਦੀ ਹੈ।

ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਅਜ਼ਰਬਾਈਜਾਨ ਏਅਰਲਾਈਨਜ਼ ਦਾ ਸੀ। ਕਜ਼ਾਕਿਸਤਾਨ ਦੇ ਟਰਾਂਸਪੋਰਟ ਮੰਤਰਾਲੇ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ‘ਚ 62 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ।

ਕਜ਼ਾਕਿਸਤਾਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਹਾਦਸੇ ‘ਚ ਛੇ ਲੋਕ ਵਾਲ-ਵਾਲ ਬਚ ਗਏ। ਅਜ਼ਰਬਾਈਜਾਨ ਨੇ ਏਅਰਲਾਈਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਾਦਸੇ ਦਾ ਕਾਰਨ ਜਹਾਜ਼ ਅਤੇ ਪੰਛੀਆਂ ਦੇ ਝੁੰਡ ਵਿਚਕਾਰ ਟੱਕਰ ਸੀ।ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ‘ਚ ਇਕ ਜਹਾਜ਼ ਜ਼ਮੀਨ ‘ਤੇ ਕ੍ਰੈਸ਼ ਹੋਇਆ ਪਿਆ ਅਤੇ ਅੱਗ ਦੇ ਗੋਲੇ ਵਾਂਗ ਨਜ਼ਰ ਆ ਰਿਹਾ ਹੈ। ਹਾਦਸੇ ‘ਤੇ ਅਜ਼ਰਬਾਈਜਾਨ ਏਅਰਲਾਈਨਜ਼ ਵੱਲੋਂ ਕੋਈ ਟਿੱਪਣੀ ਨਹੀਂ ਜਾਰੀ ਕੀਤੀ ਗਈ।

 

Exit mobile version