The Khalas Tv Blog International ਦੱਖਣੀ ਫਲੋਰੀਡਾ ਵਿੱਚ ਜਹਾਜ਼ ਹੋਇਆ ਕਰੈਸ਼, ਤਿੰਨ ਲੋਕਾਂ ਦੀ ਮੌਤ
International

ਦੱਖਣੀ ਫਲੋਰੀਡਾ ਵਿੱਚ ਜਹਾਜ਼ ਹੋਇਆ ਕਰੈਸ਼, ਤਿੰਨ ਲੋਕਾਂ ਦੀ ਮੌਤ

ਦੱਖਣੀ ਫਲੋਰੀਡਾ ਦੇ ਬੋਕਾ ਰੈਟਨ ਵਿੱਚ ਇੱਕ ਸੇਸਨਾ 310 ਛੋਟਾ ਜਹਾਜ਼ ਮੁੱਖ ਹਾਈਵੇਅ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਜਹਾਜ਼ ਸਵਾਰ ਤਿੰਨੇ ਲੋਕਾਂ ਦੀ ਮੌਤ ਹੋ ਗਈ। ਹਾਦਸੇ ਸਮੇਂ ਜਹਾਜ਼ ਨੇੜਲੀ ਇੱਕ ਕਾਰ ਨੂੰ ਵੀ ਟੱਕਰ ਮਾਰੀ, ਜਿਸ ਕਾਰਨ ਕਾਰ ਸਵਾਰ ਵਿਅਕਤੀ ਜ਼ਖਮੀ ਹੋ ਗਿਆ।

ਬੋਕਾ ਰੈਟਨ ਫਾਇਰ ਰੈਸਕਿਊ ਦੇ ਸਹਾਇਕ ਮੁਖੀ ਮਾਈਕਲ ਲਾਸਾਲੇ ਨੇ ਦੱਸਿਆ ਕਿ ਜਹਾਜ਼ ਜ਼ਮੀਨ ‘ਤੇ ਡਿੱਗਣ ਨਾਲ ਅੱਗ ਦਾ ਗੋਲਾ ਬਣ ਗਿਆ, ਜਿਸ ਨੇ ਨੇੜਲੀ ਕਾਰ ਨੂੰ ਪ੍ਰਭਾਵਿਤ ਕੀਤਾ।

ਹਾਦਸਾ ਬੋਕਾ ਰੈਟਨ ਹਵਾਈ ਅੱਡੇ ਤੋਂ ਟੈਲਾਹਾਸੀ ਲਈ ਉਡਾਣ ਭਰਨ ਤੋਂ ਬਾਅਦ ਸਵੇਰੇ 10:20 ਵਜੇ ਦੇ ਕਰੀਬ ਵਾਪਰਿਆ। ਇਸ ਕਾਰਨ ਇੰਟਰਸਟੇਟ 95 ਅਤੇ ਹਵਾਈ ਅੱਡੇ ਨੇੜੇ ਕਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਐਫਏਏ ਅਨੁਸਾਰ, ਹਾਦਸੇ ਦੀ ਜਾਂਚ ਜਾਰੀ ਹੈ।

 

Exit mobile version