The Khalas Tv Blog International ਚੀਨ ‘ਚ ਜਹਾਜ ਨੂੰ ਹਾ ਦਸਾ
International

ਚੀਨ ‘ਚ ਜਹਾਜ ਨੂੰ ਹਾ ਦਸਾ

ਦ ਖ਼ਾਲਸ ਬਿਊਰੋ : ਚੀਨ ਵਿੱਚ ਇੱਕ ਵੱਡਾ ਹਵਾਈ ਜਹਾਜ਼ ਹਾਦ ਸਾ ਵਾ ਪਰਿਆ ਹੈ। ਜਾਣਕਾਰੀ ਮੁਤਾਬਕ, ਚੀਨ ਦਾ ਬੋਇੰਗ 737 ਜਹਾਜ਼ ਕਰੈ ਸ਼ ਹੋ ਗਿਆ ਹੈ। ਚੀਨ ਦੀ ਸਿਵਿਲ ਐਵੀਏਸ਼ਨ ਐਡਮਿਨੀਸਟ੍ਰੇਸ਼ਨ ਮੁਤਾਬਕ ਹਾਦਸੇ ਦੇ ਸਮੇਂ ਇਸ ਬੋਇੰਗ ਜਹਾਜ਼ ਵਿੱਚ ਕੁੱਲ 132 ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ 123 ਯਾਤਰੀ ਅਤੇ ਬਾਕੀ 9 ਕੈਬਿਨ ਕਰਿਊ ਮੈਂਬਰ ਸਨ। ਇਸ ਹਾ ਦਸੇ ਵਿੱਚ ਕਿੰਨੇ ਲੋਕ ਬਚੇ ਹਨ ਜਾਂ ਕਿੰਨੇ ਲੋਕਾਂ ਦੀ ਮੌ ਤ ਹੋਈ ਹੈ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਚੀਨੀ ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ, ਹਾਦਸਾਗ੍ਰਸਤ ਜਹਾਜ਼ ਚਾਈਨਾ ਈਸਟਰਨ ਏਅਰਲਾਈਨਜ਼ ਦਾ ਇੱਕ ਬੋਇੰਗ 737 ਜਹਾਜ਼ ਹੈ, ਜੋ ਕਿ ਗੁਆਂਗਜ਼ੀ ਸੂਬੇ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ।

ਰਿਪੋਰਟਾਂ ਮੁਤਾਬਕ, ਇਹ ਹਾਦਸਾ ਪਹਾੜੀ ਇਲਾਕੇ ਵਿੱਚ ਹੋਇਆ ਹੈ ਜਿਸ ਕਾਰਨ ਉੱਥੋਂ ਦੇ ਜੰਗਲ ਵਿੱਚ ਅੱਗ ਵੀ ਲੱਗ ਗਈ ਹੈ। ਫਲਾਈਟ MU5735 ਨੇ ਕੁਨਮਿੰਗ ਤੋਂ 13:15 ਵਜੇ ਰਵਾਨਾ ਹੋਈ ਸੀ ਅਤੇ ਇਹ ਗੁਆਂਗਜ਼ੂ ਜਾ ਰਹੀ ਸੀ। ਬਚਾਅ ਦਲ ਨੂੰ ਘਟਨਾ ਵਾਲੀ ਥਾਂ ‘ਤੇ ਭੇਜ ਦਿੱਤਾ ਗਿਆ ਹੈ ਤਾਂ ਜੋ ਜਲਦ ਤੋਂ ਜਲਦ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਜਾ ਸਕੇ।

Exit mobile version