The Khalas Tv Blog International ਅਮਰੀਕਾ ਵਿੱਚ ਉਡਾਣ ਭਰਦੇ ਸਮੇਂ ਜਹਾਜ਼ ਨੂੰ ਲੱਗੀ ਅੱਗ, 104 ਯਾਤਰੀ ਸਨ ਸਵਾਰ
International

ਅਮਰੀਕਾ ਵਿੱਚ ਉਡਾਣ ਭਰਦੇ ਸਮੇਂ ਜਹਾਜ਼ ਨੂੰ ਲੱਗੀ ਅੱਗ, 104 ਯਾਤਰੀ ਸਨ ਸਵਾਰ

ਅਮਰੀਕਾ ਦੇ ਹਿਊਸਟਨ ਵਿੱਚ ਐਤਵਾਰ ਨੂੰ ਨਿਊਯਾਰਕ ਜਾ ਰਹੇ ਯੂਨਾਈਟਿਡ ਏਅਰਲਾਈਨਜ਼ ਦੇ ਇੱਕ ਜਹਾਜ਼ ਦੇ ਇੰਜਣ ਵਿੱਚ ਉਡਾਣ ਦੌਰਾਨ ਅੱਗ ਲੱਗ ਗਈ। ਜਿਸ ਤੋਂ ਬਾਅਦ ਇਸਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜਹਾਜ਼ ਵਿੱਚ 104 ਯਾਤਰੀ ਅਤੇ 5 ਚਾਲਕ ਦਲ ਦੇ ਮੈਂਬਰ ਸਵਾਰ ਸਨ। ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ (FAA) ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।

 

 

ਫ਼ਲਾਈਟ 1382 ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 8:30 ਵਜੇ ਲਾਗਾਰਡੀਆ ਹਵਾਈ ਅੱਡੇ ਲਈ ਜਾਰਜ ਬੁਸ਼ ਇੰਟਰਕੌਂਟੀਨੈਂਟਲ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਸੀ ਕਿ, ਚਾਲਕ ਦਲ ਨੂੰ ਇੰਜਣ ਦਾ ਸਿਗਨਲ ਮਿਲਿਆ ਅਤੇ ਰਨਵੇ ‘ਤੇ ਟੇਕਆਫ਼ ਨੂੰ ਰੋਕ ਦਿੱਤਾ ਗਿਆ। ਏਅਰਲਾਈਨ ਨੇ ਇੱਕ ਬਿਆਨ ਜਾਰੀ ਕਰਕੇ ਹਾਦਸੇ ਦੀ ਜਾਣਕਾਰੀ ਦਿੱਤੀ ਹੈ।

ਫੈਡਰਲ ਏਵੀਏਸ਼ਨ ਅਥਾਰਟੀ ਨੇ ਕਿਹਾ ਕਿ ਇੰਜਣ ‘ਚ ਖ਼ਰਾਬੀ ਸੀ, ਜਿਸ ਕਾਰਨ ਟੇਕਆਫ਼ ਨੂੰ ਰੋਕ ਦਿੱਤਾ ਗਿਆ। ਯਾਤਰੀਆਂ ਨੂੰ ਰਨਵੇ ‘ਤੇ ਉਤਾਰ ਕੇ ਬੱਸ ਰਾਹੀਂ ਟਰਮੀਨਲ ‘ਤੇ ਲਿਜਾਇਆ ਗਿਆ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਅਧਿਕਾਰੀਆਂ ਨੇ ਕਿਹਾ ਕਿ ਸਾਰੇ 104 ਯਾਤਰੀਆਂ ਨੂੰ ਸਲਾਈਡਾਂ ਅਤੇ ਪੌੜੀਆਂ ਦੀ ਵਰਤੋਂ ਕਰਦੇ ਹੋਏ ਰਨਵੇ ‘ਤੇ ਜਹਾਜ਼ ਤੋਂ ਸੁਰੱਖਿਅਤ ਰੂਪ ਨਾਲ ਉਤਾਰਿਆ ਗਿਆ ਅਤੇ ਬੱਸ ਰਾਹੀਂ ਟਰਮੀਨਲ ਤੱਕ ਪਹੁੰਚਾਇਆ ਗਿਆ ਅਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਾਦਸੇ ਦੀ ਵੀਡੀਓ ‘ਚ ਨਿਊਯਾਰਕ ਦੇ ਲਾਗਾਰਡੀਆ ਏਅਰਪੋਰਟ ‘ਤੇ ਜਾ ਰਹੇ ਏਅਰਬੱਸ ਏ319 ਜਹਾਜ਼ ਦੇ ਇੰਜਣ ‘ਚੋਂ ਧੂੰਆਂ ਅਤੇ ਅੱਗ ਨਿਕਲਦੀ ਦਿਖਾਈ ਦੇ ਰਹੀ ਹੈ। ਯੂਨਾਈਟਿਡ ਏਅਰਲਾਈਨਜ਼ ਨੇ ਕਿਹਾ ਕਿ ਯਾਤਰੀਆਂ ਨੂੰ ਐਤਵਾਰ ਦੁਪਹਿਰ ਨੂੰ ਇੱਕ ਹੋਰ ਫ਼ਲਾਈਟ ਲਈ ਮੁੜ-ਨਿਰਧਾਰਤ ਕੀਤਾ ਗਿਆ ਸੀ।

Exit mobile version