ਫਾਜ਼ਿਲਕਾ ਦੇ ਜਲਾਲਾਬਾਦ ‘ਚ ਡੀਏਵੀ ਕਾਲਜ ਰੋਡ ‘ਤੇ ਸਥਿਤ ਸ਼ਗਨ ਰੈਸਟੋਰੈਂਟ ‘ਚ ਖਾਣਾ ਖਾਣ ਆਏ ਲੋਕ ਬਿਨਾਂ ਬਿੱਲ ਦੀ ਅਦਾਇਗੀ ਕੀਤੇ ਨਿਕਲ ਗਏ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈਆਂ ਹਨ, ਜਦੋਂ ਉਨ੍ਹਾਂ ਦਾ ਪਿੱਛਾ ਕਰਕੇ ਰੋਕਿਆਂ ਗਿਆ ਤਾਂ ਉਨ੍ਹਾਂ ਨੇ ਪਿਸਤੌਲ ਦਿਖਾ ਕੇ ਧੱਕੇ ਮਾਰਕੇ ਫਰਾਰ ਹੋ ਗਏ। ਰੈਸਟੋਰੈਂਟ ਚਲਾਉਣ ਵਾਲਿਆਂ ਵੱਲੋਂ ਇਸ ਸਬੰਧੀ ਪੁਲਿਸ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਏਵੀ ਕਾਲਜ ਰੋਡ ‘ਤੇ ਸਥਿਤ ਸ਼ਗਨ ਰੈਸਟੋਰੈਂਟ ਦੇ ਸੰਚਾਲਕ ਸੰਜੀਵ ਚੁੱਘ ਨੇ ਦੱਸਿਆ ਕਿ ਕੁਝ ਲੋਕ ਆਰਜ਼ੀ ਨੰਬਰ ਵਾਲੀ ਸਵਿਫਟ ਕਾਰ ‘ਚ ਉਨ੍ਹਾਂ ਦੇ ਰੈਸਟੋਰੈਂਟ ‘ਚ ਆਏ ਅਤੇ ਕੁਝ ਦੇਰ ਤੱਕ ਉਨ੍ਹਾਂ ਦੇ ਰੈਸਟੋਰੈਂਟ ‘ਚ ਬੈਠੇ ਟੇਬਲ ‘ਤੇ ਬੈਠ ਕੇ ਖਾਣ-ਪੀਣ ਦਾ ਆਰਡਰ ਦਿੰਦੇ ਰਹੇ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਕੋਲੋਂ 1050 ਰੁਪਏ ਦਾ ਬਿੱਲ ਮੰਗਿਆ ਗਿਆ ਤਾਂ ਇਕ ਤੋਂ ਬਾਅਦ ਇਕ 6 ਵਿਅਕਤੀ ਬਿਨਾਂ ਬਿੱਲ ਦਿੱਤੇ ਹੀ ਰੈਸਟੋਰੈਂਟ ਤੋਂ ਭੱਜ ਗਏ।
ਇਸ ਮਾਮਲੇ ‘ਤੇ ਜਲਾਲਾਬਾਦ ਪੁਲਿਸ ਥਾਣਾ ਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਸਾਨੂੰ ਇਸ ਮਾਮਲੇ ਬਾਰੇ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਪਰ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਇਸ ਸਬੰਧੀ ਜ਼ਰੂਰ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ – ਪੰਜਾਬ ਦੇ 10 ਹਾਕੀ ਖਿਡਾਰੀਆਂ ਨੂੰ ਓਲੰਪਿਕ ‘ਚ ਮਿਲੀ ਜਗ੍ਹਾ, ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ ਪਹਿਲਾ ਮੈਚ