The Khalas Tv Blog India ਮੋਦੀ ਦੀ ਫੋਟੋ ਵਾਲਾ ਵੈਕਸੀਨ ਸਰਟੀਫਿਕੇਟ ਜਰਮਨੀ ਦੀ ਇਮੀਗ੍ਰੇਸ਼ਨ ਅਫ਼ਸਰ ਨੂੰ ਲੱਗਾ ਫਰਾਡ
India International Punjab

ਮੋਦੀ ਦੀ ਫੋਟੋ ਵਾਲਾ ਵੈਕਸੀਨ ਸਰਟੀਫਿਕੇਟ ਜਰਮਨੀ ਦੀ ਇਮੀਗ੍ਰੇਸ਼ਨ ਅਫ਼ਸਰ ਨੂੰ ਲੱਗਾ ਫਰਾਡ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਮਹਿਲਾ ਦੀਪਤੀ ਨੂੰ ਫ੍ਰੈਂਕਫਰਟ ਏਅਰਪੋਰਟ ‘ਤੇ ਮੋਦੀ ਦੀ ਫੋਟੋ ਵਾਲਾ ਵੈਕਸੀਨ ਸਰਟੀਫਿਕੇਟ ਦਿਖਾਉਣ ਨਾਲ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਦੀਪਤੀ ਨੇ ਕਿਹਾ ਹੈ ਕਿ ਏਅਰਪੋਰਟ ‘ਤੇ ਕਸਟਮਰ ਅਫ਼ਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਵਾਲਾ ਵੈਕਸੀਨ ਸਰਟੀਫਿਕੇਟ ਵੇਖ ਕੇ ਦੰਗ ਰਹਿ ਗਈ। ਕਦੇ ਉਹ ਸਰਟੀਫਿਕੇਟ ਵੱਲ ਅਤੇ ਕਦੇ ਦੀਪਤੀ ਵੱਲ ਵਾਰ-ਵਾਰ ਝਾਕ ਰਹੀ ਸੀ। ਕਸਟਮਰ ਅਫ਼ਸਰ ਨੇ ਦੀਪਤੀ ਨੂੰ ਕਿਹਾ ਕਿ ਉਹ ਦਿਨ-ਰਾਤ ਏਅਰਪੋਰਟ ‘ਤੇ ਡਿਊਟੀ ਕਰਦੀ ਹੈ ਪਰ ਉਸਨੂੰ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਫੋਟੋ ਕਿਸੇ ਦੇ ਨਿੱਜੀ ਡਾਕੂਮੈਂਟਸ ‘ਤੇ ਲੱਗੀ ਹੋਵੇ। ਉਸਨੂੰ ਇੰਝ ਲੱਗਾ ਜਿਵੇਂ ਉਹ ਫਰਾਡ ਕਰ ਰਹੀ ਹੋਵੇ। ਦੀਪਤੀ ਨੇ ਕਿਹਾ ਹੈ ਕਿ ਕਸਟਮਰ ਅਫ਼ਸਰ ਦੇ ਸਰਟੀਫਿਕੇਟ ਤੋਂ ਅੱਖ ਚੁੱਕਣ ਤੋਂ ਬਾਅਦ ਜਦੋਂ ਉਸ ਵੱਲ ਮੁੜ ਝਾਕਿਆ ਤਾਂ ਉਸਨੇ ਮਹਿਸੂਸ ਹੋ ਗਿਆ ਸੀ ਕਿ ਉਹ ਅਫ਼ਸਰ ਉਸਨੂੰ ਸ਼ੱਕੀ ਨਿਗ੍ਹਾ ਨਾਲ ਵੇਖ ਰਹੀ ਹੈ। ਦੀਪਟੀ ਨੂੰ ਵੀ ਲੱਗਾ ਕਿ ਉਹ ਕਸਟਮਰ ਅਫ਼ਸਰ ਮੂਹਰੇ ਉਹ ਸਰਟੀਫਿਕੇਟ ਕਿਵੇਂ ਰੱਖ ਰਹੀ ਹੈ, ਜਿਸ ‘ਤੇ ਉਸਦੀ ਆਪਣੀ ਫੋਟੋ ਹੀ ਨਹੀਂ ਹੈ। ਦੀਪਤੀ ਵੱਲੋਂ ਆਪਣਾ ਦੁੱਖ ਸਾਂਝਾ ਕਰਨ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਇਸ ਸਰਟੀਫਿਕੇਟ ‘ਤੇ ਵਿਅੰਗ ਕੱਸੇ ਹਨ।

ਨਰਿੰਦਰ ਮੋਦੀ ਦੀਆਂ ਫੋਟੋਆਂ ਵੈਕਸੀਨ ਸਰਟੀਫਿਕੇਟ ਤੋਂ ਅੱਗੇ ਆਟਾ-ਦਾਲ ਦੇ ਝੋਲਿਆਂ ‘ਤੇ ਛਾਪੀਆਂ ਜਾ ਰਹੀਆਂ ਹਨ।  ਪਿਛਲੇ ਦਿਨੀਂ ਇਹ ਫੋਟੋਆਂ ਨੂੰ ਅੱਗ ਹਵਾਲੇ ਕਰਨ ਤੋਂ ਬਾਅਦ ਕਾਫੀ ਬਖੇੜਾ ਖੜ੍ਹਾ ਹੋ ਗਿਆ ਸੀ। ਪੰਜਾਬ ਵਿੱਚ ਵੀ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਕਾਰਡ ਆਮ ਚੱਲ ਰਹੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਾਂ 108 ਅੰਬੂਲੈਂਸ ‘ਤੇ ਵੀ ਆਪਣੀ ਫੋਟੋ ਲਾਈ ਰੱਖੀ ਸੀ, ਜਿਸਦਾ ਕਰੋੜਾਂ ਵਿੱਚ ਕੇਂਦਰ ਕੋਲ ਭਾੜਾ ਭਰਨਾ ਪਿਆ ਸੀ।

Exit mobile version