The Khalas Tv Blog India ਪੰਜਾਬ ਤੋਂ ਕਾਂਗੜਾ ’ਚ ਮੰਦਰ ਗਏ ਸ਼ਰਧਾਲੂਆਂ ਨਾਲ ਵੱਡਾ ਹਾਦਸਾ, 4 ਦੀ ਮੌਤ, 15 ਬੱਚਿਆਂ ਸਮੇਤ 23 ਜ਼ਖਮੀ
India Punjab

ਪੰਜਾਬ ਤੋਂ ਕਾਂਗੜਾ ’ਚ ਮੰਦਰ ਗਏ ਸ਼ਰਧਾਲੂਆਂ ਨਾਲ ਵੱਡਾ ਹਾਦਸਾ, 4 ਦੀ ਮੌਤ, 15 ਬੱਚਿਆਂ ਸਮੇਤ 23 ਜ਼ਖਮੀ

ਬਿਊਰੋ ਰਿਪੋਰਟ: ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਸ਼ਰਧਾਲੂਆਂ ਨਾਲ ਭਰਿਆ ਇੱਕ ਪਿਕਅੱਪ ਖੱਡ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ ਪੰਜਾਬ ਦੇ 4 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦੋਂ ਕਿ 15 ਬੱਚਿਆਂ ਸਮੇਤ 23 ਯਾਤਰੀ ਜ਼ਖ਼ਮੀ ਹੋ ਗਏ। ਕਾਂਗੜਾ ਦੇ ਟਾਂਡਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਹਾਸਲ ਜਾਣਕਾਰੀ ਮੁਤਾਬਕ ਮੋਗਾ ਤੋਂ 29 ਸ਼ਰਧਾਲੂ ਕਾਂਗੜਾ ਦੇ ਚਾਮੁੰਡਾ ਮੰਦਰ ਦੇ ਦਰਸ਼ਨ ਕਰਕੇ ਪੰਜਾਬ ਵਾਪਸ ਆ ਰਹੇ ਸਨ। ਅੱਜ ਸਵੇਰੇ ਲਗਭਗ 7.30 ਵਜੇ ਉਨ੍ਹਾਂ ਦਾ ਪਿਕਅੱਪ ਨੰਬਰ PB03Q9646 ਜਾਦਰੰਗਲ ਨੇੜੇ ਡੂੰਘੀ ਖੱਡ ਵਿੱਚ ਡਿੱਗ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਸਾਰੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਭੇਜ ਦਿੱਤਾ।

ਇੱਕ ਮਹਿਲਾ ਸ਼ਰਧਾਲੂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 3 ਹੋਰਾਂ ਦੀ ਟਾਂਡਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਔਰਤਾਂ ਅਤੇ ਦੋ ਪੁਰਸ਼ ਸ਼ਾਮਲ ਹਨ। ਇਹ ਹਾਦਸਾ ਚਾਮੁੰਡਾ-ਧਰਮਸ਼ਾਲਾ ਸੜਕ ’ਤੇ ਇੱਕੂ ਮੋੜ ’ਤੇ ਬੇਲੀ ਹੋਟਲ ਨੇੜੇ ਵਾਪਰਿਆ।

ਟਾਂਡਾ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਮਿਲਾਪ ਸ਼ਰਮਾ ਨੇ ਕਿਹਾ ਕਿ 4 ਲੋਕਾਂ ਦੀ ਮੌਤ ਹੋ ਗਈ ਹੈ। 13 ਸ਼ਰਧਾਲੂਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 10 ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Exit mobile version