ਭਗਵੰਤ ਮਾਨ ਬਸੰਤੀ ਰੰਗ ਦੀ ਪੱਗ ਬੰਨੀ ਅਤੇ ਡਾਕਟਰ ਗੁਰਪ੍ਰੀਤ ਕੌਰ ਲਾਲ ਜੋੜੇ ਵਿੱਚ ਨਜ਼ਰ ਆਈ
‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਵਿਆਹ ਦੇ ਬੰਧਨ ਵਿੱਚ ਬੰਨ ਚੁੱਕੇ ਹਨ। ਲਾੜੇ ਦੇ ਰੂਪ ਵਿੱਚ ਤਿਆਰ ਭਗਵੰਤ ਮਾਨ ਨੇ ਬ੍ਰਾਊਨ ਰੰਗ ਦਾ ਕੁਰਤਾ ਅਤੇ ਬਸੰਤੀ ਰੰਗ ਦੀ ਪੱਗ ਬੰਨੀ ਸੀ। ਜਦਕਿ ਲਾੜੀ ਦੇ ਰੂਪ ਵਿੱਚ ਤਿਆਰ ਗੁਰਪ੍ਰੀਤ ਕੌਰ ਲਾਲ ਰੰਗ ਦੇ ਜੋੜੇ ਵਿੱਚ ਨਜ਼ਰ ਆਈ। ਦੋਵਾਂ ਦੀ ਜੋੜੀ ਖੂਬਸੂਰਤ ਲੱਗ ਰਹੀ ਸੀ । ਆਨੰਦ ਕਾਰਜ ਦੌਰਾਨ ਦੋਵਾਂ ਦੀ ਤਸਵੀਰ ਸਭ ਤੋਂ ਪਹਿਲਾਂ ਇਕੱਠੀ ਨਜ਼ਰ ਆਈ, ਗੁਰਪ੍ਰੀਤ ਕੌਰ ਨਾਲ ਗੱਲ ਕਰਦੇ ਹੋਏ ਭਗਵੰਤ ਮਾਨ ਕਾਫੀ ਖੁਸ਼ ਨਜ਼ਰ ਆ ਰਹੇ ਸਨ।
ਇਸ ਤੋਂ ਬਾਅਦ ਲਾਵਾਂ ਫੇਰੇ ਦੀ ਇਕ ਹੋਰ ਤਸਵੀਰ ਵੀ ਸਾਹਮਣੇ ਆਈ ਜਿਸ ਵਿੱਚ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਹੋ ਰਿਹਾ ਸੀ ਅਤੇ ਦੋਵਾਂ ਪਰਿਵਾਰਾਂ ਦੇ ਮਹਿਮਾਨ ਵੀ ਨਜ਼ਰ ਆ ਰਹੇ ਹਨ। ਤਸਵੀਰਾਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਨਜ਼ਰ ਆ ਰਹੇ ਸਨ ।
ਲਾਵਾਂ ਫੇਰੇ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਨਾਲ ਭਗਵੰਤ ਮਾਨ ਦੀ ਲਾੜੇ ਦੇ ਤੌਰ ‘ਤੇ ਤਿਆਰ ਇਕ ਫੋਟੋ ਵੀ ਸਾਹਮਣੇ ਆਈ ਸੀ ,ਜਿਸ ਵਿੱਚ ਭਗਵੰਤ ਮਾਨ ਨੇ ਹੱਥ ਵਿੱਚ ਕ੍ਰਿਪਾ ਨ ਫੜੀ ਸੀ ਅਤੇ ਕੇਜਰੀਵਾਲ ਦੀ ਧੀ ਵੀ ਨਾਲ ਖੜੀ ਨਜ਼ਰ ਆ ਰਹੀ ਸੀ । ਤੁਹਾਨੂੰ ਦੱਸ ਦੇਈਏ ਕਿ ਕੇਜਰੀਵਾਲ ਨੇ ਭਗਵੰਤ ਮਾਨ ਦੇ ਪਿਤਾ ਦੇ ਰੂਪ ਵਿੱਚ ਵਿਆਹ ਵਿੱਚ ਰਸਮਾਂ ਨਿਭਾਇਆ ਹਨ।
ਲਾਵਾਂ ਫੇਰੇ ਲਈ ਜਾਣ ਤੋਂ ਪਹਿਲਾਂ ਭਗਵੰਤ ਮਾਨ ਦੇ ਵਿਆਹ ਦੀ ਇਕ ਹੋਰ ਖ਼ੂਬਸੂਰਤ ਤਸਵੀਰ ਸਾਹਮਣੇ ਆਈ ਸੀ ਜਿਸ ਵਿੱਚ ਭਗਵੰਤ ਮਾਨ ਦੀ ਭੈਣ ਗੁਲਾਬੀ ਸੂਟ ਵਿੱਚ ਨਜ਼ਰ ਆ ਰਹੀ ਹੈ ਰਾਘਵ ਚੱਢਾ ਭਗਵੰਤ ਮਾਨ ਨੂੰ ਗੁਰਦੁਆਰਾ ਸਾਹਿਬ ਲੈ ਕੇ ਆ ਰਹੇ ਸਨ। ਕੇਜਰੀਵਾਲ ਵੀ ਤਸਵੀਰ ਵਿੱਚ ਨਜ਼ਰ ਆ ਰਹੇ ਸਨ ।
ਭਗਵੰਤ ਮਾਨ ਦੇ ਵਿਆਹ ਦੀ ਇਕ ਤਸਵੀਰ ਹੋਰ ਵੀ ਦਿਲਚਸਪ ਸੀ, ਜਿਸ ਵਿੱਚ ਸੀਐੱਮ ਦੀ ਸਾਲੀਆਂ ਵੱਲੋਂ ਰਿਬਨ ਕਟਾਈ ਦੀ ਰਸਮ ਨਿਭਾਈ ਗਈ।
ਸਭ ਤੋਂ ਪਹਿਲਾਂ ਰਾਘਵ ਚੱਢਾ ਨੇ ਭਗਵੰਤ ਮਾਨ ਦੇ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਭਗਵੰਤ ਮਾਨ ਵਿਆਹ ਦੇ ਜੋੜੇ ਵਿੱਚ ਨਜ਼ਰ ਆ ਰਹੇ ਸਨ ਉਨ੍ਹਾਂ ਨੇ ਬ੍ਰਾਊਨ ਰੰਗ ਦਾ ਕੁਰਤਾ ਅਤੇ ਬਸੰਤੀ ਪੱਗ ਬੰਨੀ ਸੀ।
ਵਿਆਹ ਦੀ ਰਸਤਾਂ ਤੋਂ ਬਾਅਦ ਖਾਣੇ ਦੇ ਟੇਬਲ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਸੀਐੱਮ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਬੈਠੀ ਨਜ਼ਰ ਆ ਰਹੇ ਹਨ।