ਬਿਊਰੋ ਰਿਪੋਰਟ : ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਨੂੰ ਲੈਕੇ ਪੰਜਾਬ ਪੁਲਿਸ ਅਤੇ ਸਮੱਗਲਰਾਂ ਦੇ ਵਿਚਾਲੇ ਮੁੱਠਭੇੜ ਹੋਈ। ਇਹ ਪੂਰਾ ਆਪਰੇਸ਼ਨ ਜਲੰਧਰ ਦੇ ਸਰਹੱਦੀ ਖੇਤਰ ਫਿਲੌਰ ਵਿੱਚ ਹੋਇਆ,ਪੁਲਿਸ ਨੇ ਹਥਿਆਰਾਂ ਦੇ ਤਸਕਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜੇ। ਪੁਲਿਸ ਨੇ ਫਾਇਰਿੰਗ ਸ਼ੁਰੂ ਕੀਤੀ ਤਾਂ ਇੱਕ ਨੂੰ ਗੋਲੀ ਲੱਗੀ ਪਰ ਇਸ ਦੇ ਬਾਵਜੂਦ ਸਾਥੀ ਸਮੱਗਲਰ ਉਸ ਨੂੰ ਨਾਲ ਭਿਜਾਉਣ ਵਿੱਚ ਕਾਮਯਾਬ ਰਹੇ। ਪਰ ਪੁਲਿਸ ਨੇ ਤਸਕਰਾਂ ਨੂੰ ਪਨਾਹ ਦੇਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਖੱਡ ਮਹੱਲੇ ਵਿੱਚ ਆਪਸੀ ਰੰਜਿਸ਼ ਵਿੱਚ 6 ਤੋਂ 7 ਰਾਉਂਡ ਫਾਇਰਿੰਗ ਹੋਈ ਸੀ,ਇਸ ਦੌਰਾਨ ਰਾਜੂ ਨਾਂ ਦੇ ਸ਼ਖਸ ਨੂੰ ਗ੍ਰਿਫਤਾਰੀ ਕੀਤਾ ਗਿਆ ਸੀ ਜਦੋਂ ਉਸ ਤੋਂ ਪੁੱਛ-ਗਿੱਛ ਹੋਈ ਤਾਂ ਉਸ ਨੇ ਦੱਸਿਆ ਕਿ ਉਹ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਦਾ ਹੈ ਅਤੇ ਉਸ ਦੇ 2 ਸਾਥੀ ਅਕਾਸ਼ਦੀਪ ਅਤੇ ਸੰਜੂ ਖੁੱਡ ਮਹੱਲੇ ਰਾਹੁਲ ਦੇ ਘਰ ਵਿੱਚ ਲੁੱਕੇ ਹਨ । ਇਸ ਤੋਂ ਬਾਅਦ ਪੁਲਿਸ ਦੀ ਪੂਰੀ ਟੀਮ ਸੰਜੂ ਅਤੇ ਅਕਾਸ਼ਦੀਪ ਨੂੰ ਫੜਨ ਲਈ ਰਾਹੁਲ ਦੇ ਘਰ ਪਹੁੰਚ ਗਈ,ਤਸਕਰਾਂ ਨੇ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਸਮੱਗਲਰਾਂ ਨੇ 6 ਤੋਂ 7 ਰਾਉਂਡ ਪੁਲਿਸ ‘ਤੇ ਫਾਇਰਿੰਗ ਕੀਤੀ,ਪਲਿਸ ਨੇ ਵੀ ਜਵਾਬ ਫਾਇਰਿੰਗ ਕੀਤੀ ਪਰ ਉਹ ਉਨ੍ਹਾਂ ਦੇ ਹੱਥ ਨਹੀਂ ਆਏ । ਪਰ ਪੁਲਿਸ ਨੇ ਰਾਹੁਲ ਨੂੰ ਜ਼ਰੂਰ ਗ੍ਰਿਫਤਾਰ ਕਰ ਲਿਆ ਜਿਸ ਦੇ ਘਰ ਵਿੱਚ ਤਸਕਰ ਰੁੱਕੇ ਸਨ।
ਪੁਲਿਸ ਹੁਣ ਰਾਹੁਲ ਦੇ ਜ਼ਰੀਏ ਸਮੱਗਲਰ ਅਕਾਸ਼ਦੀਪ ਅਤੇ ਸੰਜੂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗੀ,ਪੁੱਛ-ਗਿੱਛ ਸ਼ੁਰੂ ਹੋ ਗਈ ਹੈ। ਦੋਵੇ ਰਾਹੁਲ ਦੇ ਨਾਲ ਰਹਿੰਦੇ ਸੀ ਇਸ ਲਈ ਉਸ ਕੋਲ ਦੋਵਾਂ ਦੇ ਬਾਰੇ ਅਹਿਮ ਜਾਣਕਾਰੀ ਹੋਵੇਗੀ। ਵੱਡਾ ਸਵਾਲ ਇਹ ਵੀ ਹੈ ਕਿ ਰਾਹੁਲ ਨੇ ਜੇਕਰ ਦੋਵਾਂ ਸਮੱਗਲਰਾਂ ਨੂੰ ਆਪਣੇ ਘਰ ਪਨਾਹ ਦਿੱਤੀ ਸੀ ਤਾਂ ਉਸ ਦਾ ਇੰਨਾਂ ਦੋਵਾਂ ਨਾਲ ਕੀ ਲਿੰਕ ਹੈ ? ਕੀ ਰਾਹੁਲ ਵੀ ਹਥਿਆਰ ਸਸੱਗਲਿੰਗ ਗੈਂਗ ਦਾ ਹਿੱਸਾ ਹੈ ? ਜਾਂ ਫਿਰ ਉਸ ਨੂੰ ਕੋਈ ਹੋਰ ਜ਼ਿੰਮੇਵਾਰੀ ਸੌਂਪੀ ਗਈ ਸੀ।