The Khalas Tv Blog India PHD ਸਕਾਲਰ ਨੇ ਆਪਣੇ ਆਪ ਨੂੰ ਅੱਗ ਲੱਗਾਈ,ਫਿਰ ਨਾਲ ਖੜੀ ਕੁੜੀ ਨੂੰ ਵੀ ਗਲੇ ਲਾ ਲਿਆ !
India

PHD ਸਕਾਲਰ ਨੇ ਆਪਣੇ ਆਪ ਨੂੰ ਅੱਗ ਲੱਗਾਈ,ਫਿਰ ਨਾਲ ਖੜੀ ਕੁੜੀ ਨੂੰ ਵੀ ਗਲੇ ਲਾ ਲਿਆ !

phd scholar burn himself and hug girl

ਅੱਗ ਲਗਾਉਣ ਤੋਂ ਬਾਅਦ ਮੁੰਡੇ ਦੀ ਮੌਤ ਹੋ ਗਈ ਹੈ ਜਦਕਿ ਕੁੜੀ 55 ਫੀਸਦੀ ਜੁਲਸ ਗਈ ਹੈ

ਬਿਊਰੋ ਰਿਪੋਰਟ : ਦਿੱਲੀ ਵਿੱਚ ਸ਼ਰਦਾ ਕਤਲਕਾਂਡ ਨੇ ਪੂਰੇ ਦੇਸ਼ ਨੂੰ ਹਿੱਲਾ ਦਿੱਤਾ ਹੈ । ਆਫਤਾਬ ਵੱਲੋਂ ਜਿਸ ਤਰ੍ਹਾਂ ਨਾਲ ਸ਼ਰਦਾ ਦੀ ਲਾਸ਼ ਦੇ 35 ਟੁੱਕੜੇ ਕਰਕੇ ਜੰਗਲ ਵਿੱਚ ਦਫਨ ਕੀਤੇ ਗਏ ਉਹ ਕਿਸੇ ਜਾਨਵਰ ਦੀ ਹਰਕਤ ਤੋਂ ਘੱਟ ਨਹੀਂ ਹਨ । ਸ਼ਰਦਾ ਵਰਗਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇਕ ਸਿਰਫਿਰੇ ਪੜੇ ਲਿਖੇ ਆਸ਼ਿਕ ਨੇ ਆਪਣੀ ਪ੍ਰੇਮਿਕਾ ਨੂੰ ਜ਼ਿੰਦਾ ਸਾੜ ਦਿੱਤਾ । ਸਿਰਫ਼ ਇੰਨਾਂ ਹੀ ਉਹ ਆਪ ਵੀ ਜ਼ਿੰਦਾ ਸੜ ਗਿਆ । ਦਰਾਸਲ ਇਹ ਮਾਮਲਾ ਮਹਾਰਾਸ਼ਟਰ ਦੇ ਔਰੰਗਾਬਾਦ ਦਾ ਹੈ ਜਿੱਥੇ ਪ੍ਰੇਮਿਕਾ ਨੇ ਵਿਆਹ ਤੋਂ ਇਨਕਾਰ ਕੀਤਾ ਤਾਂ ਆਸ਼ਿਕ ਨੇ ਕਾਲਜ ਵਿੱਚ ਜਾ ਕੇ ਪਹਿਲਾਂ ਆਪਣੇ ਆਪ ਨੂੰ ਅੱਗ ਲਗਾਈ ਫਿਰ ਕੁੜੀ ਨੂੰ ਗਲੇ ਲਾ ਲਿਆ । ਇਸ ਵਾਰਦਾਤ ਵਿੱਚ ਮੁੰਡੇ ਦੇ 90 ਫੀਸਦੀ ਸੜਨ ਦੀ ਵਜ੍ਹਾ ਕਰਕੇ ਮੌਤ ਹੋ ਗਈ । ਜਦਕਿ ਪੀੜਤ ਕੁੜੀ ਵੀ 55 ਫੀਸਦੀ ਸੜ ਗਈ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।

ਪੁਲਿਸ ਮੁਤਾਬਿਕ ਜਿਸ ਮੁੰਡੇ ਨੇ ਆਪਣੇ ਆਪ ਨੂੰ ਅੱਗ ਲਗਾਈ ਹੈ ਉਸ ਦਾ ਨਾਂ ਗਜਾਨਨ ਹੈ ਜਦਕਿ ਕੁੜੀ ਦਾ ਨਾਂ ਪੂਜਾ ਸਾਲਵੇ ਹੈ । ਦੋਵੇ ਬਾਬਾ ਸਾਹਿਬ ਅੰਬੇਡਕਰ ਮਰਾਠਵਾੜਾ ਯੂਨੀਵਰਸਿਟੀ ਵਿੱਚ PDH ਦੀ ਪੜਾਈ ਕਰ ਰਹੇ ਸਨ।
ਪੁਲਿਸ ਮੁਤਾਬਿਕ ਪੀੜਤ ਕੁੜੀ ਬਾਯੋਫਿਜ਼ਿਕਸ ਕੈਬਿਨ ਵਿੱਚ ਆਪਣਾ ਪ੍ਰੋਜੈਕਟ ਪੂਰਾ ਕਰ ਰਹੀ ਸੀ । ਗਜਾਨਨ ਉਸ ਨਾਲ ਮਿਲਣ ਪਹੁੰਚਿਆ ਅਤੇ ਆਪਣੇ ਨਾਲ ਪੈਟਰੋਲ ਦੀ ਕੈਨੀ ਵੀ ਲੈਕੇ ਆਇਆ । ਫਿਰ ਗਜਾਨਨ ਨੇ ਪੂਜਾ ਨੂੰ ਪੁੱਛਿਆ ਕਿ ਉਸ ਨੇ ਵਿਆਹ ਦਾ ਪ੍ਰਪੋਜ਼ਲ ਕਿਉਂ ਮਨਾ ਕੀਤਾ । ਇਸ ਦੇ ਬਾਅਦ ਉਸ ਨੇ ਪਹਿਲਾਂ ਆਪਣੇ ਆਪ ਨੂੰ ਅੱਗ ਲਗਾਈ ਫਿਰ ਕੁੜੀ ‘ਤੇ ਵੀ ਪੈਟਰੋਲ ਸੁੱਟ ਕੇ ਉਸ ਨੂੰ ਗਲੇ ਲਾ ਲਿਆ । ਉੱਥੇ ਮੌਜੂਦ ਲੋਕਾਂ ਨੇ ਦੋਵਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਅਤੇ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਗਜਾਨਨ ਦੀ ਮੌਤ ਹੋ ਗਈ ਜਦਕਿ ਪੂਜਾ ਦਾ ਇਲਾਜ ਚੱਲ ਰਿਹਾ ਹੈ ।

ਦੱਸਿਆ ਜਾ ਰਿਹਾ ਹੈ ਕਿ ਗਜਾਨਨ ਦੇ ਮਾਤਾ-ਪਿਤਾ ਵੀ ਪੀੜਤ ਕੁੜੀ ਨੂੰ ਵਿਆਹ ਦੇ ਲਈ ਧਮਕੀ ਦੇ ਰਹੇ ਸਨ । ਕੁੜੀ ਦੇ ਪਰਿਵਾਰ ਮੁਤਾਬਿਕ ਗਜਾਨਨ ਦੇ ਮਾਪਿਆਂ ਨੇ ਕਿਹਾ ਸੀ ਕਿ ਜੇਕਰ ਪੂਜਾ ਉਸ ਨਾਲ ਵਿਆਹ ਨਹੀਂ ਕਰੇਗੀ ਤਾਂ ਉਹ ਦੋਵਾਂ ਨੂੰ ਮਾਰ ਦੇਣਗੇ । ਇਸ ਲਈ ਹੁਣ ਕੁੜੀ ਦੇ ਮਾਪਿਆਂ ਨੇ ਗਜਾਜਨ ਦੇ ਮਾਤਾ ਪਿਤਾ ਦੇ ਖਿਲਾਫ਼ FIR ਦਰਜ ਕਰਵਾਈ ਹੈ ।ਉਧਰ ਪੁਲਿਸ ਨੇ ਗਜਾਨਨ ਦੇ ਮਾਪਿਆਂ ਖਿਲਾਫ ਧਾਰਾ 307, 326ए, 354D, 506,34 IPC ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ।

Exit mobile version