The Khalas Tv Blog Punjab 4 ਅਕਤੂਬਰ ਨੂੰ ਹੋਵੇਗੀ ਫਾਰਮਾਸਿਸਟਾਂ/ਫਿਜ਼ਿਉਥਰੈਪਿਸਟ ਦੀ ਪ੍ਰੀਖਿਆ
Punjab

4 ਅਕਤੂਬਰ ਨੂੰ ਹੋਵੇਗੀ ਫਾਰਮਾਸਿਸਟਾਂ/ਫਿਜ਼ਿਉਥਰੈਪਿਸਟ ਦੀ ਪ੍ਰੀਖਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫਾਰਮਾਸਿਸਟਾਂ/ਫਿਜ਼ਿਉਥਰੈਪਿਸਟ ਦੀ ਭਰਤੀ ਲਈ ਪ੍ਰੀਖਿਆ 4 ਅਕਤੂਬਰ ਨੂੰ ਹੋਵੇਗੀ। ਦਫ਼ਤਰ ਰੈਡ ਕਰਾਸ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵੱਲੋਂ ਫਾਰਮਾਸਿਸਟਾਂ/ਫਿਜ਼ਿਉਥਰੈਪਿਸਟ ਦੀ ਭਰਤੀ ਸਬੰਧੀ ਪ੍ਰਾਪਤ ਹੋਈਆਂ ਦਰਖ਼ਾਸਤਾਂ ਦਾ ਲਿਖਤੀ ਟੈਸਟ 4 ਅਕਤੂਬਰ ਨੂੰ ਸਵੇਰੇ 11:00 ਵਜੇ ਮਾਸਟਰ ਮਾਈਂਡ ਇੰਸਟਚਿਊਟ, ਨਜ਼ਦੀਕ ਸ਼੍ਰੀ ਵਾਲਮੀਕਿ ਚੌਂਕ, ਬਰਨਾਲਾ ਵਿਖੇ ਹੋਵੇਗਾ। ਇਹ ਜਾਣਕਾਰੀ ਸਹਾਇਕ ਕਮਿਸ਼ਨਰ (ਜ) ਦੇਵਦਰਸ਼ਦੀਪ ਸਿੰਘ ਨੇ ਦਿੱਤੀ।

ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਫਿਜ਼ਿਉਥਰੈਪੀ ਸੈਂਟਰ ਲਈ ਹੈਲਪਰ ਦੀ ਭਰਤੀ ਸਬੰਧੀ ਪ੍ਰਾਪਤ ਹੋਈਆਂ ਦਰਖ਼ਾਸਤਾਂ ਲਈ ਇੰਟਰਵਿਊ 1 ਅਕਤੂਬਰ  ਨੂੰ ਸਵੇਰੇ 11:30 ਵਜੇ ਦਫ਼ਤਰ ਰੈਡ ਕਰਾਸ, ਬਰਨਾਲਾ ਵਿਖੇ ਹੋਵਗੀ। ਵਧੇਰੇ ਜਾਣਕਾਰੀ ਲਈ ਉਮੀਦਵਾਰ ਵੈੱਬਸਾਈਟ www.barnala.gov.in ‘ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

Exit mobile version