The Khalas Tv Blog Punjab ਕਿਉਂ ਇੱਕ ਮਾਂ ਨੇ ਦਿਲ ਛੱਡ ਦਿੱਤਾ ਅਤੇ ਜਿਹੜਾ ਕਦਮ ਚੁੱਕਿਆ ਉਹ ਹੈਰਾਨ ਕਰਨ ਵਾਲਾ ਸੀ !
Punjab

ਕਿਉਂ ਇੱਕ ਮਾਂ ਨੇ ਦਿਲ ਛੱਡ ਦਿੱਤਾ ਅਤੇ ਜਿਹੜਾ ਕਦਮ ਚੁੱਕਿਆ ਉਹ ਹੈਰਾਨ ਕਰਨ ਵਾਲਾ ਸੀ !

ਬਿਉਰੋ ਰਿਪੋਰਟ : 48 ਘੰਟੇ ਦੇ ਅੰਦਰ ਪੰਜਾਬ ਦਾ ਇੱਕ ਹੋਰ ਘਰ ਉਜੜ ਗਿਆ ਅਤੇ ਪਰਿਵਾਰ ਦੇ ਤਿੰਨ ਲੋਕਾਂ ਦੀ ਮ੍ਰਿਤਕ ਦੇਹਾਂ ਦਾ ਇਕੱਠੇ ਸਸਕਾਰ ਕੀਤਾ ਜਾਵੇਗਾ । ਮੋਹਾਲੀ ਦੇ ਪਤੀ-ਪਤਨੀ ਅਤੇ 2 ਸਾਲ ਦੇ ਬੱਚੇ ਤੋਂ ਬਾਅਦ ਹੁਣ ਫਗਵਾੜਾ ਤੋਂ ਦਿਲ ਨੂੰ ਪਰੇਸ਼ਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ । ਇੱਕ ਔਰਤ ਨੇ ਆਪਣੇ 2 ਬੱਚਿਆਂ ਦੇ ਨਾਲ ਸ਼ਤਾਬਦੀ ਟ੍ਰੇਨ ਦੇ ਸਾਹਮਣੇ ਛਾਲ ਮਾਰ ਦਿੱਤੀ । ਤਿੰਨਾਂ ਦੀ ਮ੍ਰਿਤਕ ਦੇਹਾਂ ਦੇ ਚੀਥੜੇ ਉੱਡ ਗਏ। ਜਾਣਕਾਰੀ ਮਿਲਣ ਦੇ ਬਾਅਦ RPF ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕ ਦੇਹਾਂ ਨੂੰ ਰੇਲਵੇ ਟਰੈਕ ਤੋਂ ਹਸਪਤਾਲ ਲੈ ਗਈ ।

ਰੇਲਵੇ ਪੁਲਿਸ ਦੇ ਇੰਚਾਰਜ SI ਗੁਰਭੇਜ ਸਿੰਘ ਦੱਸਿਆ ਕਿ ਮ੍ਰਿਤਕ ਦੇ ਕੋਲ ਮਿਲੇ ਅਧਾਰ ਕਾਰਡ ਦੇ ਮੁਤਾਬਿਕ ਉਸ ਦੀ ਪਛਾਣ 36 ਸਾਲਾ ਪਰਵੀਨ ਕੁਮਾਰੀ,ਧੀ ਸਿਮਰਨਪ੍ਰੀਤ ਕੌਰ ਜਿਸ ਦੀ ਉਮਰ 10 ਸਾਲ ਅਤੇ ਪੁੱਤਰ ਨਵਨੀਤ ਕੁਮਾਰ ਜਿਸ ਦੀ ਉਮਰ 5 ਸਾਲ ਦੱਸੀ ਜਾਂਦੀ ਹੈ। ਪਤੀ ਰਵੀ ਕੁਮਾਰ ਪਿੰਡ ਭਾਰਸਿੰਘਪੁਰਾ ਥਾਣਾ ਫਿਲੌਰ ਦਾ ਰਹਿਣ ਵਾਲਾ ਹੈ ।

ਮ੍ਰਿਤਕ ਤੋਂ ਨਹੀਂ ਮਿਲੀ ਕੋਈ ਚਿੱਠੀ

SI ਨੇ ਦੱਸਿਆ ਹੈ ਕਿ ਇਹ ਹਾਦਸਾ ਫਗਵਾੜਾ ਅਤੇ ਮੌਲੀ ਸਟੇਸ਼ਨ ਦੇ ਵਿਚਾਲੇ ਹੋਇਆ ਹੈ । ਔਰਤ ਬੱਚਿਆਂ ਦੇ ਨਾਲ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸ਼ਤਾਬਦੀ ਟ੍ਰੇਨ ਦੇ ਸਾਹਮਣੇ ਛਾਲ ਮਾਰੀ । ਹਾਲਾਂਕਿ ਔਰਤ ਨੇ ਬੱਚਿਆਂ ਦੇ ਨਾਲ ਇਹ ਕੰਮ ਕਿਉਂ ਕੀਤਾ ਇਸ ਬਾਰੇ ਹੁਣ ਤੱਕ ਖੁਲਾਸਾ ਨਹੀਂ ਹੋਇਆ ਹੈ । ਮ੍ਰਿਤਕ ਔਰਤ ਦੇ ਕੋਲ ਕੋਈ ਚਿੱਠੀ ਵੀ ਨਹੀਂ ਮਿਲੀ ਹੈ । ਫਿਲਹਾਲ ਪੁਲਿਸ ਪਰਿਵਾਰ ਦੇ ਬਿਆਨ ਅਤੇ ਅਧਾਰ ਕਾਰਡ ਦੇ ਜ਼ਰੀਏ ਕਾਰਵਾਈ ਕਰ ਰਹੀ ਹੈ ।

Exit mobile version