The Khalas Tv Blog India ਕੈਨੇਡਾ ਤੋਂ ਪੰਜਾਬੀਆਂ ਲਈ 2 ਦਰਦਨਾਕ ਖਬਰਾਂ ! ਜਿਸ ਮਕਸਦ ਨਾਲ ਗਏ ਉਸੇ ਨੇ ਜਾਨ ਲੈ ਲਈ
India International Punjab

ਕੈਨੇਡਾ ਤੋਂ ਪੰਜਾਬੀਆਂ ਲਈ 2 ਦਰਦਨਾਕ ਖਬਰਾਂ ! ਜਿਸ ਮਕਸਦ ਨਾਲ ਗਏ ਉਸੇ ਨੇ ਜਾਨ ਲੈ ਲਈ

ਬਿਉਰੋ ਰਿਪੋਰਟ – ਕੈਨੇਡਾ (CANADA) ਤੋਂ 2 ਪੰਜਾਬੀ ਨੌਜਵਾਨਾਂ ਨੂੰ ਲੈਕੇ ਦਰਦਨਾਕ ਖ਼ਬਰ ਆਈ ਹੈ ਜਿਸ ਨੂੰ ਸੁਣਕੇ ਪੰਜਾਬ ਰਹਿੰਦੇ ਮਾਪਿਆਂ ਦਾ ਕਲੇਜਾ ਬਾਹਰ ਆ ਗਿਆ ਹੈ । ਪਹਿਲੀ ਖ਼ਬਰ ਫਗਵਾੜਾ (PHAGWARA) ਦੀ ਹੈ ਜਿੱਥੇ ਪ੍ਰੀਤ ਨਗਰ ਦੇ ਰਹਿਣ ਵਾਲੇ 26 ਸਾਲ ਦੇ ਰਜਤ ਕੁਮਾਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਉਹ 5 ਸਾਲ ਪਹਿਲਾਂ ਕੈਨੇਡਾ ਦੇ ਬ੍ਰੈਮਪਟਨ ਸ਼ਹਿਰ (Brampton,Canada) ਗਿਆ ਸੀ । ਰਜਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ ।

ਬੀਤੇ ਦਿਨ ਕੰਮ ਤੋਂ ਪਰਤ ਦੇ ਸਮੇਂ ਰਸਤੇ ਵਿੱਚ ਇੱਕ ਟਰੱਕ ਨੇ ਉਸ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਵਿੱਚ ਉਸ ਦੀ ਮੌਤ ਹੋ ਗਈ । ਰਜਤ ਆਪਣੀ ਕਾਰ ‘ਤੇ ਜਾ ਰਿਹਾ ਸੀ । ਜਿਵੇਂ ਹੀ ਖ਼ਬਰ ਇਲਾਕੇ ਵਿੱਚ ਫੈਲੀ ਪੂਰੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ । ਦੂਜੀ ਦੁੱਖਦਾਈ ਖ਼ਬਰ ਭਦੌਰ ਤੋਂ ਹੈ ।

ਭਦੌੜ ਦੀ 22 ਸਾਲਾ ਲੜਕੀ ਗੁਰਮੀਤ ਕੌਰ ਦੀ ਕੈਨੇਡਾ ਦੇ ਸਰੀ (Surrey canada) ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ । ਮ੍ਰਿਤਕ ਗੁਰਮੀਤ ਕੌਰ ਦੇ ਨਾਨਾ ਸੁਦਾਗਰ ਸਿੰਘ ਬੁੱਟਰ ਅਤੇ ਪਿਤਾ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਰੀ ਧੀ ਗੁਰਮੀਤ ਕੌਰ ਨੇ ਆਈਲੈਟਸ ਕੀਤੀ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਦਾ ਵਿਆਹ ਅੱਜ ਤੋਂ ਪੌਣੇ ਦੋ ਸਾਲ ਪਹਿਲਾ ਲਖਵੀਰ ਸਿੰਘ ਨਾਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਰੋਜ਼ੀ-ਰੋਟੀ ਕਮਾਉਣ ਦੀ ਖਾਤਰ ਮਿਤੀ 29 ਦਸੰਬਰ 2023 ਨੂੰ ਕੈਨੇਡਾ ਸਟੱਡੀ ਵੀਜ਼ੇ ‘ਤੇ ਚਲੀ ਗਈ। ਹੁਣ ਉਸ ਦਾ ਇਕ ਸਮੈਸਟਰ ਪੂਰਾ ਹੋ ਚੁੱਕਿਆ ਸੀ ਅਤੇ ਦੂਜੇ ਸਮੈਸਟਰ ਦੀ ਫੀਸ ਅੱਠ ਹਜ਼ਾਰ ਡਾਲਰ ਅਸੀਂ ਭਰ ਦਿੱਤੀ ਸੀ ਪਰ ਪੜ੍ਹਾਈ ਦੇ ਨਾਲ-ਨਾਲ ਕੰਮ ਨਾ ਮਿਲਣ ਕਾਰਨ ਉਹ ਟੈਨਸ਼ਨ ਵਿਚ ਸੀ। 1 ਸਤੰਬਰ ਨੂੰ ਗੁਰਮੀਤ ਕੌਰ ਦੇ ਨਾਲ ਰਹਿੰਦੀਆਂ ਲੜਕੀਆਂ ਦਾ ਫੋਨ ਆਇਆ ਕਿ ਬੀਤੀ ਰਾਤ ਗੁਰਮੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

Exit mobile version