ਬਿਉਰੋ ਰਿਪੋਰਟ : ਫਗਵਾੜਾ ਦੇ ਨਾਲ ਲੱਗਦੇ ਪਿੰਡ ਸੰਗਤਪੁਰਾ ਵਿੱਚ ਦਿਲ ਨੂੰ ਪਰੇਸ਼ਾਨ ਕਰਨ ਵਾਲੀ ਘਟਨਾ ਹੋਈ ਹੈ । ਪਰਿਵਾਰ ਦੇ 5 ਲੋਕਾਂ ਨੇ ਜ਼ਹਿਰੀਲੀ ਚੀਜ਼ ਖਾ ਲਈ । ਹਾਲਤ ਵਿਗੜ ਦੀ ਵੇਖ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿੱਚ ਭਰਤੀ ਕਰਵਾਇਆ ਹੈ । ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਉਨ੍ਹਾਂ ਵਿੱਚ 41 ਸਾਲ ਦੇ ਹਰਦੀਪ ਸਿੰਘ ਦੀ ਹਾਲਤ ਨਾਜ਼ੁਕ ਹੈ ਜਦਕਿ 77 ਸਾਲ ਦੀ ਮਾਂ ਕੁਲਦੀਪ ਕੌਰ,38 ਸਾਲ ਦੀ ਪਤਨੀ ਰੁਚੀ,12 ਸਾਲ ਅਤੇ 9 ਸਾਲ ਦੇ ਬੱਚੇ ਰੂਬਾਨੀ ਅਤੇ ਨਵ ਦੀ ਹਾਲਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ ।
ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰਾਂ ਨੇ ਹਰਦੀਪ ਸਿੰਘ ਦੀ ਹਾਲਤ ਨਾਜ਼ੁਕ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫ਼ਰ ਕਰ ਦਿੱਤਾ ਗਿਆ ਹੈ। ਹਰਦੀਪ ਦੀ ਪਤਨੀ ਰੁਚੀ ਜਸਵਾਲ ਨੇ ਦੱਸਿਆ ਉਨ੍ਹਾਂ ਦਾ ਕੋਈ ਪੈਸੇ ਦਾ ਲੈਣ-ਦੇਣ ਸੀ । ਜਿਸ ਦੇ ਸਬੰਧ ਵਿੱਚ ਪੁਲਿਸ ਘਰ ਆਈ ਸੀ । ਇਸ ਦੇ ਬਾਅਦ ਦੇਰ ਰਾਤ ਤਕਰੀਬਨ ਸਾਢੇ 10 ਵਜੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋਏ ਅਤੇ ਜ਼ਹਿਰੀਲੀ ਚੀਜ਼ ਨਿਗਲ ਲਈ ।
ਮਾਂ ਨੇ ਦੱਸਿਆ ਪੁੱਤਰ ਨੇ ਪੈਸੇ ਟਰਾਂਸਫ਼ਰ ਕੀਤੇ ਫਿਰ ਵੀ ਤੰਗ ਕਰ ਰਹੇ ਸਨ
ਹਰਦੀਪ ਦੀ ਮਾਂ ਨੇ ਕੁਲਦੀਪ ਕੌਰ ਨੇ ਕਿਹਾ ਕਿ ਪੁੱਤਰ ਨੇ ਕੁੱਝ ਦੋਸਤਾਂ ਤੋਂ ਲਏ ਪੈਸੇ ਬੈਂਕ ਖਾਤਿਆਂ ਵਿੱਚ ਟਰਾਂਸਫ਼ਰ ਕਰ ਦਿੱਤੇ ਸਨ । ਪਰ ਇਸ ਦੇ ਬਾਵਜੂਦ ਉਸ ਦੇ ਦੋਸਤ ਧਮਕੀ ਦੇ ਰਹੇ ਸਨ । ਬੀਤੀ ਰਾਤ ਦੋਸਤਾਂ ਨੇ ਪੁਲਿਸ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ । ਜਿਸ ਤੋਂ ਬਾਅਦ ਪੁੱਤਰ ਜ਼ਹਿਰੀਲੀ ਚੀਜ਼ ਲੈ ਕੇ ਆਇਆ ਅਤੇ ਫਿਰ ਸਾਰਿਆ ਨੇ ਆਪਣੀ ਇੱਛਾ ਨਾਲ ਨਿਗਲ ਲਿਆ ਪਰ ਅਸੀਂ ਸਾਰੇ ਬਚ ਗਏ ਹਾਂ ਪਰ ਪੁੱਤਰ ਦੀ ਹਾਲਤ ਗੰਭੀਰ ਹੈ ।
ਟਰੈਵਲ ਏਜੰਟ ਦਾ ਕੰਮ ਕਰਦਾ ਸੀ ਹਰਦੀਪ
ਇਸ ਵਿਚਾਲੇ ਇਹ ਪਤਾ ਚੱਲਿਆ ਹੈ ਕਿ ਹਰਦੀਪ ਦੀ ਪਤਨੀ ਪ੍ਰਾਈਵੇਟ ਨੌਕਰੀ ਕਰਦੀ ਹੈ ਅਤੇ ਉਸ ਨੇ ਆਪ ਲੋਕਾਂ ਨੂੰ ਵਿਦੇਸ਼ ਭੇਜ ਲਈ ਟਰੈਵਲ ਏਜੰਸੀ ਖੋਲੀ ਹੋਈ ਹੈ । ਕਿਸੇ ਕਬੂਤਰਬਾਜ਼ੀ ਦੇ ਖੇਡ ਵਿੱਚ ਜੋ ਉਸ ਨੇ ਲੋਕਾਂ ਦਾ ਪੈਸਾ ਦੇਣਾ ਸੀ ਉਹ ਕਿਧਰੇ ਫਸ ਗਏ। ਲੋਕ ਵਾਰ-ਵਾਰ ਉਸ ‘ਤੇ ਪੈਸਾ ਵਾਪਸ ਕਰਨ ਦਾ ਦਬਾਅ ਪਾ ਰਹੇ ਸਨ । ਇਸੇ ਦੌਰਾਨ ਇਹ ਮਾਮਲਾ ਥਾਣੇ ਤੱਕ ਪਹੁੰਚ ਗਿਆ ਸੀ ਅਤੇ ਪਰਿਵਾਰ ਨੇ ਜ਼ਹਿਰੀਲੀ ਚੀਜ਼ ਖਾ ਲਈ ।
ਫ਼ਿਲਹਾਲ ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਰਹੀ ਹੈ । ਰਾਵਲ ਪਿੰਡੀ ਥਾਣਾ ਵਿੱਚ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਸ਼ਾਇਦ ਮਾਮਲਾ ਪੈਸੇ ਦੇ ਲੈਣ-ਦੇਣ ਦਾ ਹੈ । ਜਿਸ ਦੇ ਤਣਾਅ ਵਿੱਚ ਪਰਿਵਾਰ ਨੇ ਜ਼ਹਿਰ ਨਿਗਲ ਲਈ ਹੈ।