ਚੰਡੀਗੜ੍ਹ : ਪੰਜਾਬ ਸਰਕਾਰ ‘ਤੇ ਇੱਕ ਵਾਰ ਮੁੜ ਤੋਂ PGI ਚੰਡੀਗੜ੍ਹ ਨੂੰ ਮਰੀਜ਼ਾਂ ਦੇ ਇਲਾਜ ਲਈ ਬਕਾਇਆ ਰਕਮ ਨਾ ਦੇਣ ਦਾ ਇਲਜ਼ਾਮ ਲੱਗਿਆ ਹੈ । ਜਿਸ ਦੀ ਵਜ੍ਹਾ ਕਰਕੇ PGI ਨੇ ਪੰਜਾਬ ਦੇ 19 Hypogammaglobulnemia ਨਾਲ ਪੀੜਤ ਮਰੀਜਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤੀ ਹੈ । ਇਹ ਦਾਅਵਾ ਕਾਂਗਰਸ (congress) ਦੇ ਵਿਧਾਇਕ ਸੁਖਪਾਲ ਖਹਿਰਾ (sukhpal khaira) ਨੇ ਕੀਤਾ ਹੈ, ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਵੀਟ ਕਰਦੇ ਹੋਏ ਨਸੀਹਤ ਦਿੰਦੇ ਹੋਏ ਲਿਖਿਆ ‘ ਭਗਵੰਤ ਮਾਨ ਜੀ 19 ਤੋਂ ਘੱਟ ਉਮਰ ਦੇ ਹਾਈਪੋਗੈਮਾਗਲੋਬੂਲਨੇਮੀਆ ਇਮਿਊਨਿਟੀ ਡਿਸਆਰਡਰ ਤੋਂ ਪ੍ਰਭਾਵਿਤ ਬੱਚਿਆਂ ਦੇ ਇਲਾਜ ‘ਤੇ PGI ਵਿੱਚ 30 ਹਜ਼ਾਰ ਮਹੀਨੇ ਦਾ ਖਰਚ ਹੁੰਦਾ ਹੈ,ਪਰ ਤੁਹਾਡੀ ਸਰਕਾਰ ਵੱਲੋਂ Pgi ਨੂੰ ਕੋਈ ਭੁਗਤਾਨ ਨਾ ਕਰਨ ‘ਤੇ ਇਲਾਜ ਰੋਕ ਦਿੱਤਾ ਗਿਆ ਹੈ। ਇਸ਼ਤਿਹਾਰਾਂ ‘ਤੇ ਕਰੋੜਾਂ ਦਾ ਖਰਚ ਬਾਅਦ ਵਿੱਚੋਂ ਹੋ ਸਕਦਾ ਹੈ,ਪਰ ਜ਼ਿੰਦਗੀ ਬਚਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ।’
ਕੀ ਹੁੰਦਾ ਹੈ Hypogammaglobulnemia
ਹਾਈਪੋਗੈਮਾਗਲੋਬੂਲਿਨਮੀਆ ਉਹ ਰੋਗ ਹੈ ਜੋ ਸਰੀਰ ਵਿੱਚ ਐਂਟੀਬਾਡੀ ਨਹੀਂ ਬਣਨ ਦਿੰਦਾ ਹੈ ਜਿਸ ਦੀ ਵਜ੍ਹਾ ਕਰਕੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਤਾਕਤ ਘੱਟ ਹੁੰਦੀ ਹੈ । ਸਾਡੇ ਸਰੀਰ ਵਿੱਚ ਪ੍ਰੋਟੀਨ ਹੁੰਦਾ ਹੈ ਜੋ ਐਂਟੀਬਾਡੀ ਬਣਾਉਂਦਾ ਹੈ ਜਿਸ ਦੇ ਨਾਲ ਬੈਕਟੀਰੀਆ, ਵਾਇਰਸ ਨਾਲ ਲੜਿਆ ਜਾਂਦਾ ਹੈ । ਜਿੰਨਾਂ ਲੋਕਾਂ ਵਿੱਚ ਐਂਟੀਬਾਡੀ ਨਹੀਂ ਹੁੰਦੀ ਹੈ ਉਹ Hypogammaglobulnemia ਨਾਲ ਪੀੜਤ ਹੁੰਦੇ ਹਨ ਅਤੇ ਉਨ੍ਹਾਂ ਦੇ ਵਾਰ-ਵਾਰ ਬਿਮਾਰ ਹੋਣ ਦਾ ਖ਼ਤਰਾ ਵੱਧ ਹੰਦਾ ਹੈ ਅਤੇ ਇਸ ਨਾਲ ਸਰੀਰ ਦੇ ਅੰਗਾਂ ਨੂੰ ਵੀ ਨੁਕਸਾਨ ਪਹੁੰਚ ਦਾ ਹੈ ।
ਡਾਕਟਰਾਂ ਮੁਤਾਬਿਕ Hypogammaglobulnemia ਦੇ ਲੱਛਣ 6 ਤੋਂ 12 ਮਹੀਨੇ ਦੇ ਬੱਚਿਆਂ ਵਿੱਚ ਆਉਣੇ ਸ਼ੁਰੂ ਹੁੰਦੇ ਹਨ । ਬੱਚਿਆਂ ਵਿੱਚ ਇਹ ਲੱਛਣ ਵੱਖ-ਵੱਖ ਹੁੰਦੇ ਹਨ ਜਿਵੇਂ ਖੰਘ,ਗਲੇ ਵਿੱਚ ਖਰਾਸ਼,ਬੁਖ਼ਾਰ,ਕੰਨ ਦਰਦ,ਸਾਈਨਸ ਦਾ ਦਰਦ
ਦਸਤ,ਉਲਟੀਆਂ,ਜੋੜਾਂ ਦਾ ਦਰਦ
Hypogammaglobulnemia ਦਾ ਇਲਾਜ
ਡਾਕਟਰ ਐਂਟੀਬਾਇਓਟਿਕਸ ਨਾਲ ਬੈਕਟੀਰੀਆ ਦਾ ਇਲਾਜ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਗੰਭੀਰ ਜਾਂ ਵਾਰ-ਵਾਰ ਬੈਕਟੀਰੀਆ ਦੀ ਵਜ੍ਹਾ ਕਰਕੇ ਪਰੇਸ਼ਾਨੀ ਹੁੰਦੀ ਹੈ ਉਨ੍ਹਾਂ ਨੂੰ ਮਹੀਨਿਆਂ ਲਈ ਐਂਟੀਬਾਇਓਟਿਕਸ ਲੈਣ ਦੀ ਲੋੜ ਹੋ ਸਕਦੀ ਹੈ। ਜੇ ਤੁਹਾਡਾ ਹਾਈਪੋਗੈਮਾਗਲੋਬੂਲਿਨਮੀਆ ਗੰਭੀਰ ਹੈ ਤਾਂ ਤੁਸੀਂ ਉਸ ਚੀਜ਼ ਨੂੰ ਬਦਲਣ ਲਈ ਇਮਿਊਨ ਗਲੋਬੂਲਿਨ ਰਿਪਲੇਸਮੈਂਟ ਥੈਰੇਪੀ ਲੈ ਸਕਦੇ ਹੋ ਜੋ ਤੁਹਾਡਾ ਸਰੀਰ ਨਹੀਂ ਬਣਾ ਰਿਹਾ ਹੈ। ਇਮਿਊਨ ਗਲੋਬੂਲਿਨ ਪਲਾਜ਼ਮਾ ਤੋਂ ਆਉਂਦਾ ਹੈ।ਕੁਝ ਲੋਕਾਂ ਨੂੰ ਇਮਿਊਨ ਗਲੋਬੂਲਿਨ ਬਦਲਣ ਦੇ ਸਿਰਫ਼ ਇੱਕ ਟੀਕੇ ਦੀ ਲੋੜ ਹੁੰਦੀ ਹੈ। ਦੂਜਿਆਂ ਨੂੰ ਇੱਕ ਸਾਲ ਜਾਂ ਵੱਧ ਸਮੇਂ ਲਈ ਇਸ ਇਲਾਜ ‘ਤੇ ਰਹਿਣ ਦੀ ਲੋੜ ਹੋਵੇਗੀ।