The Khalas Tv Blog India PGI ਨੇ ਪ੍ਰੀਤਪਾਲ ਸਿੰਘ ਦੀ ਮੈਡੀਕਲ ਰਿਪੋਰਟ ਹਾਈਕੋਰਟ ਨੂੰ ਸੌਂਪੀ ! ਸੱਟਾਂ ਨੂੰ ਲੈਕੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ !
India Punjab

PGI ਨੇ ਪ੍ਰੀਤਪਾਲ ਸਿੰਘ ਦੀ ਮੈਡੀਕਲ ਰਿਪੋਰਟ ਹਾਈਕੋਰਟ ਨੂੰ ਸੌਂਪੀ ! ਸੱਟਾਂ ਨੂੰ ਲੈਕੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ !

ਬਿਉਰੋ ਰਿਪੋਰਟ : ਖਨੌਰੀ ਬਾਰਡਰ ‘ਤੇ ਨੌਜਵਾਨ ਪ੍ਰੀਤਪਾਲ ਸਿੰਘ ਸਿੰਘ ਨਾਲ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ PGI ਚੰਡੀਗੜ੍ਹ ਅਤੇ ਰੋਹਤਕ ਦੀ ਮੈਡੀਕਲ ਬੋਰਡ ਦੀ ਟੀਮ ਨੇ ਪੰਜਾਬ ਹਰਿਆਣਾ ਹਾਈਕੋਰਟ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ । ਇਸ ਰਿਪੋਰਟ ਵਿੱਚ ਮੈਡੀਕਲ ਬੋਰਡ ਨੇ ਫਿਜੀਕਲ ਟਾਰਚਰ ਹੋਣ ਦੀ ਗੱਲ ਕੀਤੀ ਹੈ । ਜਿਸ ਦੇ ਬਾਅਦ ਹਾਈਕੋਰਟ ਨੇ ਸਖਤ ਕਦਮ ਚੁੱਕ ਦੇ ਹੋਏ ਪ੍ਰੀਤਪਾਲ ਸਿੰਘ ਦੇ ਬਿਆਨ ਦਰਜ ਕਰਨ ਦੀ ਗੱਲ ਕਹੀ ਹੈ ।

ਦਰਅਸਲ 21 ਫਰਵਰੀ ਨੂੰ ਪ੍ਰੀਤਪਾਲ ਸਿੰਘ ਦੇ ਪਿਤਾ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ । ਜਿਸ ਦੀ ਸੁਣਵਾਈ ਦੇ ਬਾਅਦ ਹਾਈਕੋਰਟ ਨੇ PGI ਚੰਡੀਗੜ੍ਹ ਨੂੰ ਮੈਡੀਕਲ ਰਿਪੋਰਟ ਦਾਖਲ ਕਰਨ ਦੇ ਲਈ ਕਿਹਾ ਹੈ । ਮੈਡੀਕਲ ਰਿਪੋਰਟ ਵਿੱਚ ਡਾਕਟਰਾਂ ਨੇ ਬਲੰਟ ਫੋਰਸ ਦੀ ਵਰਤੋਂ ਕਰਨ ਤੋਂ ਇਨਕਾਰ ਨਹੀਂ ਕੀਤਾ ਹੈ । ਜਸਟਿਸ ਹਰਕੇਸ਼ ਮਨੁਜਾ ਨੂੰ ਸੌਂਪੀ ਗਈ ਰਿਪੋਰਟ ਵਿੱਚ PGI ਨੇ ਦੱਸਿਆ ਕਿ ਸੱਟਾਂ ਤਕਰੀਬਨ 2 ਹਫਤੇ ਪੁਰਾਣੀਆਂ ਹਨ । ਚਾਰ ਸੱਟਾਂ ਗੰਭੀਰ ਹਨ ਬਾਕੀ ਜ਼ਿਆਦਾ ਗੰਭੀਰ ਨਹੀਂ ਹਨ। ਇੱਕ ਸੱਟ ਨੂੰ ਛੱਡ ਕੇ ਸਾਰੇ ਬਲੰਟ ਫੋਰਸ ਦੇ ਪ੍ਰਭਾਵ ਕਾਰਨ ਹੋਈ ਹੈ । ਜਿਸ ਦੇ ਗਰਿਰੇ ਜਖਮ ਹਨ ।

ਰੋਹਤਕ ਅਤੇ ਚੰਡੀਗੜ੍ਹ ਪੀਜੀਆਈ ਵਲੋਂ ਗਠਤ ਮੈਡੀਕਲ ਬੋਰਡ ਦੇ ਅਧਿਕਾਰੀਆਂ ਨੇ ਬੋਰਡ ਵੱਲੋਂ ਦਾਖਲ ਰਿਪੋਰਟ ਨੂੰ ਧਿਆਨ ਵਿੱਚ ਰੱਖ ਦੇ ਹੋਏ ਜਸਟਿਸ ਮਨੁਜਾ ਨੇ ਕਿਹਾ ਪ੍ਰੀਤਪਾਲ ਸਿੰਘ ਦੇ ਬਿਆਨ ਨੂੰ ਰਿਕਾਰਡ ਕਰਨਾ ਸਹੀ ਹੋਵੇਗੀ

ਹਸਪਤਾਲ ਜਾਕੇ ਟੀਮ ਦਰਜ ਕਰੇਗੀ ਬਿਆਨ

ਜਸਟਿਸ ਮਨੁਜਾ ਨੇ ਮੁੱਖ ਜਡੀਸ਼ਲ ਮੈਜਿਸਟ੍ਰੇਟ ਚੰਡੀਗੜ੍ਹ ਨੂੰ ਕਿਹਾ ਹੈ ਕਿ ਉਹ ਪ੍ਰੀਤਪਾਲ ਸਿੰਘ ਦੇ ਬਿਆਨ ਦਰਜ ਕਰਨ ਲਈ ਕਿਹਾ ਹੈ । ਉਨ੍ਹਾਂ ਨੇ ਮੁੱਖ ਜੁਡੀਸ਼ਲ ਮੈਜਿਸਟ੍ਰੇਟ ਤੋਂ ਅਪੀਲ ਕੀਤੀ ਹੈ ਕਿ ਉਹ PGI ਚੰਡੀਗੜ੍ਹ ਦਾ ਦੌਰਾ ਕਰਨ ਅਤੇ ਇਲਾਜ ਕਰਨ ਵਾਲੇ ਡਾਕਟਰਾਂ ਦੀ ਇਜਾਜ਼ਤ ਲੈਕੇ ਪ੍ਰੀਤਪਾਲ ਸਿੰਘ ਦੇ ਬਿਆਨ ਦਰਜ ਕਰਨ । ਪ੍ਰੀਤਪਾਲ ਸਿੰਘ ਤੋਂ ਉਸ ਨੂੰ ਲੱਗੀਆਂ ਸੱਟਾਂ ਅਤੇ ਘਟਨਾ ਦੇ ਬਾਰੇ ਬਿਆਨ ਰਿਕਾਰਡ ਕਰਨ ।

ਬੀਤੀ ਸੁਣਵਾਈ ਵਿੱਚ ਬੋਰਡ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸਨ

ਪਿਛਲੀ ਤਰੀਕ ਵਿੱਚ ਬੈਂਚ ਨੇ ਚੰਡੀਗੜ੍ਹ PGI ਦੇ ਨਿਰਦੇਸ਼ਕ ਪ੍ਰੀਤਪਾਲ ਸਿੰਘ ਨੂੰ ਲੱਗੀ ਸੱਟਾਂ ਦੇ ਬਾਰੇ ਇੱਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਸੀ । ਖਨੌਰੀ ਸਰੱਹਦ ‘ਤੇ ਰੋਕੇ ਗਏ ਸ਼ਾਂਤਮਈ ਕਿਸਾਨ ਅੰਦੋਲਨ ਦਾ ਹਿੱਸਾ ਰਹੇ ਪ੍ਰੀਤਪਾਲ ਦੀ ਤਲਾਸ਼ ਦੇ ਲਈ ਰੇਵਿੰਗ ਰਿਟ ਦੇ ਨਾਲ ਇੱਕ ਵਾਰੰਟ ਅਧਿਕਾਰੀ ਦੀ ਨਿਯੁਕਤੀ ਦੇ ਲਈ ਪਿਤਾ ਨੇ ਪਟੀਸ਼ਨ ਦਾਖਲ ਕੀਤੀ ਸੀ । ਜਿਸ ਦੀ ਸੁਣਵਾਈ ਤੋਂ ਬਾਅਦ ਇਹ ਨਿਰਦੇਸ਼ ਦਿੱਤੇ ਗਏ ।

Exit mobile version