The Khalas Tv Blog India ਦੇਸ਼ ਭਰ ’ਚ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ
India

ਦੇਸ਼ ਭਰ ’ਚ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ

ਇਰਾਨ-ਅਮਰੀਕਾ-ਇਜ਼ਰਾਈਲ (Iran-America-Israel) ਵਿਚਾਲੇ ਵਧ ਰਹੀ ਤਣਾਅ ਅਤੇ ਮੱਧ ਪੂਰਬੀ ਭੂ-ਰਾਜਨੀਤਿਕ ਅਸਥਿਰਤਾ ਕਾਰਨ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol and diesel prices) ਵਿਚ ਵੱਡਾ ਵਾਧਾ ਹੋਇਆ ਹੈ। ਪੈਟਰੋਲ 94.77 ਰੁਪਏ ਤੋਂ ਵਧ ਕੇ 97.81 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.67 ਰੁਪਏ ਤੋਂ ਵਧ ਕੇ 90.71 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਤਰ੍ਹਾਂ ਪੈਟਰੋਲ 3.14 ਰੁਪਏ ਤੇ ਡੀਜ਼ਲ 3.11 ਪ੍ਰਤੀ ਲੀਟਰ ਮਹਿੰਗਾ ਹੋਇਆ ਹੈ।

ਇਹ ਵਾਧਾ ਲਗਭਗ ਦੋ ਸਾਲਾਂ ਬਾਅਦ ਹੋਇਆ ਹੈ।ਇਸ ਵਾਧੇ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ’ਤੇ ਪੈ ਰਿਹਾ ਹੈ। ਭਾਰਤ ਆਪਣੀਆਂ ਤੇਲ ਲੋੜਾਂ ਦਾ ਵੱਡਾ ਹਿੱਸਾ ਆਯਾਤ ਕਰਦਾ ਹੈ, ਇਸ ਲਈ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਘਰੇਲੂ ਬਾਜ਼ਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਆਵਾਜਾਈ ਮਹਿੰਗੀ ਹੋਣ ਕਾਰਨ ਸਬਜ਼ੀਆਂ, ਕਰਿਆਨੇ, ਦੁੱਧ ਅਤੇ ਰੋਜ਼ਾਨਾ ਲੋੜਾਂ ਦੀਆਂ ਕੀਮਤਾਂ ਵੀ ਵਧਣ ਦੀ ਸੰਭਾਵਨਾ ਹੈ।

ਮੱਧ ਵਰਗ ਅਤੇ ਗਰੀਬ ਵਰਗ ਇਸ ਮਹਿੰਗਾਈ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ।ਇਸ ਤੋਂ ਇਲਾਵਾ ਵੱਡੇ ਸ਼ਹਿਰਾਂ ਵਿਚ ਸੀਐਨਜੀ ਵੀ 2 ਰੁਪਏ ਪ੍ਰਤੀ ਕਿਲੋ ਮਹਿੰਗਾ ਹੋ ਗਿਆ ਹੈ। ਦਿੱਲੀ ਵਿਚ ਹੁਣ ਇੱਕ ਕਿਲੋ ਸੀਐਨਜੀ ਲਈ 79.09 ਰੁਪਏ ਖਰਚ ਕਰਨੇ ਪੈਣਗੇ।

ਇਹ ਵਾਧਾ ਸਿਰਫ਼ ਘਰੇਲੂ ਟੈਕਸਾਂ ਜਾਂ ਨੀਤੀਆਂ ਕਾਰਨ ਨਹੀਂ, ਸਗੋਂ ਵਿਸ਼ਵਵਿਆਪੀ ਤੇਲ ਸਪਲਾਈ ਦੀ ਅਨਿਸ਼ਚਿਤਤਾ ਅਤੇ ਯੁੱਧੀ ਤਣਾਅ ਕਾਰਨ ਹੋਇਆ ਹੈ। ਇਸ ਨਾਲ ਲੋਕਾਂ ਵਿਚ ਚਿੰਤਾ ਵਧ ਗਈ ਹੈ ਕਿਉਂਕਿ ਮਹਿੰਗਾਈ ਉਨ੍ਹਾਂ ਲੋਕਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੀ ਹੈ ਜਿਨ੍ਹਾਂ ਦੀ ਆਮਦਨ ਸੀਮਤ ਹੈ।

 

Exit mobile version