The Khalas Tv Blog India ਪਿਤਾ ਨੇ ਤਿੰਨ ਸਾਲਾ ਧੀ ਨੂੰ ਕੁੱਟ-ਕੁੱਟ ਕੇ ਖੂਹ ‘ਚ ਸੁੱਟਿਆ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਾਸੂਮ ਦੀ ਹੋਈ ਮੌਤ
India

ਪਿਤਾ ਨੇ ਤਿੰਨ ਸਾਲਾ ਧੀ ਨੂੰ ਕੁੱਟ-ਕੁੱਟ ਕੇ ਖੂਹ ‘ਚ ਸੁੱਟਿਆ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਾਸੂਮ ਦੀ ਹੋਈ ਮੌਤ

Person killed three years old-daughter brutally threw dead body into well Vaishali Bihar

ਪਿਤਾ ਨੇ ਤਿੰਨ ਸਾਲਾ ਧੀ ਨੂੰ ਕੁੱਟ-ਕੁੱਟ ਕੇ ਖੂਹ 'ਚ ਸੁੱਟਿਆ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਾਸੂਮ ਦੀ ਹੋਈ ਮੌਤ

ਵੈਸ਼ਾਲੀ : ਮਨੁੱਖੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਮਾਮਲਾ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦਾ ਹੈ, ਜਿੱਥੇ ਇਕ ਵਿਅਕਤੀ ਨੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ। ਗਰੀਬ ਪਿਤਾ ਨੇ 3 ਸਾਲ ਦੀ ਬੇਟੀ ਨੂੰ ਕੁੱਟਣ ਤੋਂ ਬਾਅਦ ਖੂਹ ‘ਚ ਸੁੱਟ ਦਿੱਤਾ। ਘਟਨਾ ਬਿਦੂਪੁਰ ਥਾਣਾ ਖੇਤਰ ਦੇ ਰਹੀਮਾਪੁਰ ਦੀ ਹੈ।

ਜਾਣਕਾਰੀ ਮੁਤਾਬਕ ਸ਼ਰਾਬੀ ਪਿਤਾ ਨੇ ਆਪਣੇ 3 ਸਾਲ ਦੀ ਧੀ ਦਾ ਕਤਲ ਕਰ ਦਿੱਤਾ। ਘਰੇਲੂ ਝਗੜੇ ਦੇ ਚੱਲਦਿਆਂ ਉਸ ਨੇ ਪਹਿਲਾਂ ਬੇਟੀ ਦੀ ਕੁੱਟਮਾਰ ਕੀਤੀ ਅਤੇ ਫਿਰ ਜ਼ਿੰਦਾ ਖੂਹ ‘ਚ ਸੁੱਟ ਦਿੱਤਾ। ਪਿੰਡ ਵਾਸੀਆਂ ਨੇ ਲੜਕੀ ਨੂੰ ਬਾਹਰ ਕੱਢ ਕੇ ਸਦਰ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੱਸਿਆ ਜਾਂਦਾ ਹੈ ਕਿ ਰਹੀਮਾਪੁਰ ਵਾਸੀ ਪ੍ਰਿੰਸ ਕੁਮਾਰ ਦਾ ਆਪਣੇ ਪਿਤਾ ਕੌਸ਼ਲ ਕਿਸ਼ੋਰ ਚੌਧਰੀ ਨਾਲ ਝਗੜਾ ਚੱਲ ਰਿਹਾ ਸੀ। ਦੋਵਾਂ ਵਿਚਕਾਰ ਤਕਰਾਰ ਹੋ ਗਈ। ਇਸ ਦੌਰਾਨ ਪ੍ਰਿੰਸ ਕੁਮਾਰ ਦੀ 3 ਸਾਲ ਦੀ ਬੇਟੀ ਪੀਹੂ ਉੱਥੇ ਪਹੁੰਚ ਗਈ। ਪਿਤਾ ਨਾਲ ਝਗੜੇ ਦੌਰਾਨ ਪ੍ਰਿੰਸ ਕੁਮਾਰ ਨੇ ਆਪਣੀ ਧੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇੰਨਾ ਹੀ ਨਹੀਂ ਉਸ ਨੂੰ ਤਿੰਨ ਵਾਰ ਚੁੱਕ ਕੇ ਵਰਾਂਡੇ ‘ਤੇ ਹੀ ਸੁੱਟ ਦਿੱਤਾ ਗਿਆ। ਇਸ ਤੋਂ ਵੀ ਸੰਤੁਸ਼ਟ ਨਾ ਹੋਣ ‘ਤੇ ਉਸ ਨੇ ਬੇਟੀ ਨੂੰ ਚੁੱਕ ਕੇ ਘਰ ਦੇ ਕੋਲ ਖੂਹ ‘ਚ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ਵਾਸੀਆਂ ਦੇ ਯਤਨਾਂ ਸਦਕਾ ਬੱਚੀ ਨੂੰ ਖੂਹ ਵਿੱਚੋਂ ਕੱਢ ਕੇ ਸਦਰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਦੋਸ਼ੀ ਪਿਤਾ ਪ੍ਰਿੰਸ ਕੁਮਾਰ ਹਾਜੀਪੁਰ ਪਟਨਾ ਹਾਈਵੇਅ ‘ਤੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੁਲਸ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ, ਜਿਸ ਤੋਂ ਬਾਅਦ ਉਸ ਨੂੰ ਅਦਾਲਤ ‘ਚ ਪੇਸ਼ ਕਰਨ ਲਈ ਲਿਆਂਦਾ ਗਿਆ।

ਮੀਡੀਆ ਰਿਪੋਰਟ ਮੁਤਾਬਿਕ ਇਸ ਮਾਮਲੇ ‘ਚ ਬਿਦੂਪੁਰ ਥਾਣਾ ਮੁਖੀ ਫਯਾਜ਼ ਅਹਿਮਦ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਸੂਚਨਾ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸ ਕੁਮਾਰ ਦੇ ਪਿਤਾ ਦੇ ਬਿਆਨਾਂ ’ਤੇ ਹੀ ਕੇਸ ਦਰਜ ਕੀਤਾ ਜਾ ਰਿਹਾ ਹੈ। ਮੁਲਜ਼ਮ ਪ੍ਰਿੰਸ ਕੁਮਾਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਪਹਿਲਾਂ ਵੀ ਸ਼ਰਾਬ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਹੈ। ਇਸ ਦਾ ਆਟੋ ਅਜੇ ਵੀ ਬਿਦੂਪੁਰ ਥਾਣੇ ਵਿੱਚ ਲੱਗਾ ਹੋਇਆ ਹੈ।

Exit mobile version