The Khalas Tv Blog India ਪੰਜਾਬ ਵਿੱਚ 21 ਸਤੰਬਰ ਤੋਂ ਉੱਚ ਵਿੱਦਿਅਕ ਸੰਸਥਾਵਾਂ ਖੋਲਣ ਦੀ ਆਗਿਆ, ਸਕੂਲ 30 ਸਤੰਬਰ ਤੱਕ ਬੰਦ ਰਹਿਣਗੇ
India

ਪੰਜਾਬ ਵਿੱਚ 21 ਸਤੰਬਰ ਤੋਂ ਉੱਚ ਵਿੱਦਿਅਕ ਸੰਸਥਾਵਾਂ ਖੋਲਣ ਦੀ ਆਗਿਆ, ਸਕੂਲ 30 ਸਤੰਬਰ ਤੱਕ ਬੰਦ ਰਹਿਣਗੇ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਕੋਰੋਨਾ ਦੇ ਚਲਦਿਆਂ ਅਤੇ ਅਨਲਾਕ 4.0 ਪ੍ਰਕੀਰਿਆ ਦੇ ਨਿਰਦੇਸ਼ਾਂ ਦੀ ਪਾਲਣਾ ਜਾਰੀ ਹੇਠ ਅੱਜ 19 ਸਤੰਬਰ ਕੇਂਦਰੀ ਗ੍ਰਹਿ ਮੰਤਰਾਲੇ (MHA) ਵੱਲੋਂ PHD ਸਕਾਲਰਜ਼ ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ 21 ਸਤੰਬਰ ਤੋਂ ਲੈਬਾਰਟਰੀਆਂ ਅਤੇ ਪ੍ਰਯੋਗਾਤਮਕ ਕਾਰਜਾਂ ਦੀ ਲੋੜ ਵਾਲੇ ਤਕਨੀਕੀ ਅਤੇ ਪੇਸ਼ੇਵਰ ਪ੍ਰੋਗਰਾਮਾਂ ਲਈ ਉੱਚ ਸਿੱਖਿਆ ਸੰਸਥਾਵਾਂ ਖੋਲਣ ਦੀ ਆਗਿਆ ਦਿੱਤੀ ਗਈ ਹੈ। ਹਾਲਾਂਕਿ ਸਕੂਲ, ਕਾਲਜ ਤੇ ਕੋਚਿੰਗ ਸੈਂਟਰ ਬੰਦ ਰਹਿਣਗੇ।

ਵਿਸ਼ੇਸ਼ ਮੁੱਖ ਸਕੱਤਰ (ਗ੍ਰਹਿ), ਸਤੀਸ਼ ਚੰਦਰਾ ਦੁਆਰਾ ਜਾਰੀ ਵਿਸਥਾਰਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਓਪਨ ਏਅਰ ਥੀਏਟਰਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਆਗਿਆ ਦਿੱਤੀ ਜਾਵੇਗੀ। ਹਾਲਾਂਕਿ ਸਿਨੇਮਾ ਹਾਲ, ਸਵੀਮਿੰਗ ਪੂਲ, ਐਂਟਰਟੇਨਮੈਂਟ ਪਾਰਕ, ਥੀਏਟਰ ਆਦਿ ਇਸ ਤਰਾਂ ਦੀਆਂ ਹੋਰ ਥਾਵਾਂ ਬੰਦ ਰਹਿਣਗੀਆਂ।

ਆਦੇਸ਼ਾਂ ਮੁਤਾਬਕ ਆਨਲਾਈਨ ਡਿਸਟੈਂਸ ਲਰਨਿੰਗ ਪ੍ਰਦਾਨ ਕਰਨ ਸਬੰਧੀ ਮੰਜ਼ੂਰੀ ਜਾਰੀ ਰਹੇਗੀ ਪਰ ਸਕੂਲ, ਕਾਲਜ, ਵਿਦਿੱਅਕ ਤੇ ਕੋਚਿੰਗ ਸੰਸਥਾਵਾਂ ਵਿਦਿਆਰਥੀਆਂ ਤੇ ਨਿਯਮਤ ਕਲਾਸਾਂ ਲਈ ਬੰਦ ਰਹਿਣਗੀਆਂ। ਚੰਦਰਾ ਨੇ ਕਿਹਾ ਕਿ 8 ਸਤੰਬਰ, 2020 ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਕੀਤੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀਜ਼) ਅਨੁਸਾਰ ਕੰਟੇਨਟਮੈਂਟ ਜ਼ੋਨ ਤੋ ਬਾਹਰਲੇ ਖੇਤਰਾਂ ਵਿੱਚ ਆਨਲਾਈਨ ਟੀਚਿੰਗ / ਟੈਲੀ ਕਾਉਂਸਲਿੰਗ ਅਤੇ ਸਬੰਧਤ ਕੰਮਾਂ ਲਈ ਸਕੂਲਾਂ ਵਿੱਚ ਸਿਰਫ 50 ਪ੍ਰਤੀਸ਼ਤ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੂੰ ਜਾਣ ਦੀ ਆਗਿਆ ਦਿੱਤੀ ਜਾਵੇਗੀ।

ਚੰਦਰਾ ਨੇ ਕਿਹਾ ਕਿ 29 ਅਗਸਤ, 2020 ਨੂੰ ਗ੍ਰਹਿ ਮੰਤਰਾਲੇ ਵਲੋਂ ਹੁਕਮ ਜਾਰੀ ਕੀਤੇ ਗਏ ਸਨ, ਅਤੇ ਇਸ ਤੋਂ ਬਾਅਦ ਰਾਜ ਸਰਕਾਰ ਵਲੋਂ 9 ਸਤੰਬਰ, 2020 ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਹਿਰੀ ਖੇਤਰਾਂ ਵਿੱਚ ਵਾਧੂ ਪਾਬੰਦੀਆਂ ਲਾਗੂ ਰਹਿਣਗੀਆਂ।

Exit mobile version