ਬਿਉਰੋ ਰਿਪੋਰਟ – ਪੰਜਾਬ ਭਾਜਪਾ ਦੇ ਲੀਡਰ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਭਾਜਪਾ ਦੀ ਪੰਜਾਬ ਨਗਰ ਨਿਗਮ ਚੋਣਾਂ ਪੂਰੀ ਤਿਆਰੀ ਹੋਣ ਦੀ ਗੱਲ ਕਹੀ ਹੈ। ਬਿੱਟੂ ਨੇ ਕਿਹਾ ਕਿ ਅੱਜ ਸ਼ਹਿਰਾਂ ਦੇ ਕੋਲ ਮੌਕਾ ਹੈ ਕਿ ਉਹ ਭਾਜਪਾ ਦੇ ਮੇਅਰ ਬਣਾ ਕੇ ਕੇਂਦਰ ਸਰਕਾਰ ਤੋਂ ਹਜ਼ਾਰਾਂ ਕਰੋੜਾਂ ਰੁਪਏ ਲੈਣ। ਉਨ੍ਹਾਂ ਕਿਹਾ ਕਿ ਉਹ ਖੁਦ 21 ਦਸੰਬਰ ਤੱਕ ਪੰਜਾਬ ਵਿਚ ਹੀ ਰਹਿਣਗੇ। ਬਿੱਟੂ ਨੇ ਕਿਹਾ ਕਿ ਜਿੱਥੇ ਵੀ ਹੁਣ ਚੋਣਾਂ ਹੋਣੀਆਂ ਹਨ ਉੱਥੇ ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਉਸ ਸਮੇਂ ਸ਼ਹਿਰਾਂ ਦੀ ਸਾਰੀਆਂ ਵਾਰਡਾਂ ਵੱਡੀਆਂ ਲੀਡਾਂ ਨਾਲ ਜਿੱਤੀਆਂ ਸਨ ਅਤੇ ਹੁਣ ਵੀ ਉਸੇ ਤਰ੍ਹਾਂ ਦਾ ਹੀ ਪ੍ਰਦਰਸ਼ਨ ਕਰਾਂਗੇ।
ਬਿੱਟੂ ਨੇ ਕਿਹਾ ਕਿ ਜਲੰਧਰ ਸ਼ਹਿਰ ਵਿਚ ਅਸੀਂ 65 ਵਾਰਡ ਜਿੱਤੇ ਸਨ ਅਤੇ ਲੁਧਿਆਣਾ ਵਿਚ ਵੀ ਵਧੀਆ ਪ੍ਰਦਰਸ਼ਨ ਕੀਤਾ ਸੀ। ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਕਰਵਾਉਣੀਆਂ ਨਹੀਂ ਚਾਹੁੰਦੀ ਸੀ ਪਰ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਚੋਣਾਂ ਕਰਵਾਉਣੀਆਂ ਸੰਭਵ ਹੋ ਪਾਈਆ ਹੈ ਅਤੇ ਸੂਬਾ ਸਰਕਾਰ ਨੰਗ ਹੈ ਅਤੇ ਕਾਂਗਰਸ ਦੀ ਨਾਂ ਤਾਂ ਕੇਂਦਰ ਵਿਚ ਸਰਕਾਰ ਅਤੇ ਨਾਂ ਹੀ ਸੂਬੇ ਵਿਚ ਇਸ ਕਰਕੇ ਕਾਂਗਰਸ ਵੀ ਇਹ ਚੋਣਾਂ ਨਹੀਂ ਜਿੱਤ ਸਕਦੀ, ਉਨ੍ਹਾਂ ਕਿਹਾ ਕਿ ਹੁਣ ਸ਼ਹਿਰਾਂ ਕੋਲ ਮੌਕਾ ਹੈ ਕਿ ਉਹ ਭਾਜਪਾ ਦੇ ਮੇਅਰ ਬਣਾਉਣ ਤਾਂ ਜੋ ਕੇਂਦਰ ਸਰਕਾਰ ਕੋਲੋਂ ਹਜ਼ਾਰਾਂ ਕਰੋੜਾਂ ਰੁਪਏ ਲਏ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਗਲੀਆਂ ਸਮੇਤ ਵੱਡੇ ਪ੍ਰੋਜੈਕਟ ਸਿਰਫ ਭਾਜਪਾ ਹੀ ਦੇ ਸਕਦੀ ਹੈ, ਇਸ ਕਰਕੇ ਲੋਕ ਭਾਜਪਾ ਦੇ ਮੇਅਰ ਬਣਾਉਣ।
ਇਹ ਵੀ ਪੜ੍ਹੋ – ਅਕਾਲੀ ਸੁਧਾਰ ਲਹਿਰ ਹੋਈ ਭੰਗ! ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖ ਕਹੀ ਵੱਡੀ ਗੱਲ