The Khalas Tv Blog Punjab ਪੰਜਾਬ ਦੇ ਲੋਕ 1 ਮਈ ਤੋਂ ਨਹੀਂ ਲਗਵਾ ਸਕਣਗੇ ਕਰੋਨਾ ਵੈਕਸੀਨ
Punjab

ਪੰਜਾਬ ਦੇ ਲੋਕ 1 ਮਈ ਤੋਂ ਨਹੀਂ ਲਗਵਾ ਸਕਣਗੇ ਕਰੋਨਾ ਵੈਕਸੀਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ 1 ਮਈ ਤੋਂ ਕਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਨਹੀਂ ਹੋਵੇਗੀ। ਪੰਜਾਬ ਸਮੇਤ ਜਿਨ੍ਹਾਂ ਸੂਬਿਆਂ ਵਿੱਚ ਕਾਂਗਰਸ ਸਰਕਾਰ ਹੈ, ਉਨ੍ਹਾਂ ਨੇ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਕੋਵਿਡ ਟੀਕੇ ਲਾਉਣ ਦੀ ਮੁਹਿੰਮ ਨੂੰ ਸ਼ੁਰੂ ਕਰਨ ਵਿੱਚ ਅਸਮਰੱਥਾ ਜ਼ਾਹਰ ਕੀਤੀ ਹੈ। ਇਨ੍ਹਾਂ ਸੂਬਿਆਂ ਦਾ ਕਹਿਣਾ ਹੈ ਕਿ ਟੀਕਿਆਂ ਦੇ ਸਟਾਕ ਦੀ ਬੁਕਿੰਗ ਪਹਿਲਾਂ ਹੋ ਚੁੱਕੀ ਹੈ ਅਤੇ 15 ਮਈ ਤੋਂ ਪਹਿਲਾਂ ਕੋਵਿਡ-19 ਟੀਕੇ ਨਹੀਂ ਮਿਲਣਗੇ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੀਰਮ ਇੰਸਟੀਚਿਊਟ ਨੇ ਦੱਸਿਆ ਹੈ ਕਿ ਕੋਵੀਸ਼ੀਲਡ ਟੀਕਿਆਂ ਦੀ ਬੁਕਿੰਗ ਹੋ ਚੁੱਕੀ ਹੈ ਅਤੇ 15 ਮਈ ਤੋਂ ਪਹਿਲਾਂ ਇਹ ਟੀਕੇ ਨਹੀਂ ਮਿਲ ਸਕਦੇ।

Exit mobile version