The Khalas Tv Blog Punjab ਨੰਗਲ ‘ਚ ਲੋਕਾਂ ਨੇ ਕੀਤੀ ਕਰੋਨਾ ਨਿਯਮਾਂ ਦੀ ਉਲੰਘਣਾ, ਪੁਲਿਸ ਨੇ ਦਿੱਤੀ ਅਨੋਖੀ ਸਜ਼ਾ
Punjab

ਨੰਗਲ ‘ਚ ਲੋਕਾਂ ਨੇ ਕੀਤੀ ਕਰੋਨਾ ਨਿਯਮਾਂ ਦੀ ਉਲੰਘਣਾ, ਪੁਲਿਸ ਨੇ ਦਿੱਤੀ ਅਨੋਖੀ ਸਜ਼ਾ

‘ਦ ਖ਼ਾਲਸ ਬਿਊਰੋ :- ਰੂਪਨਗਰ ਜ਼ਿਲ੍ਹੇ ਦੇ ਨੰਗਲ ਸ਼ਹਿਰ ਵਿੱਚ ਪੁਲਿਸ ਨੇ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 30 ਲੋਕਾਂ ਨੂੰ ਇੱਕ ਦਿਨ ਲਈ ਨੰਗਲ ਦੇ ਲੜਕਿਆਂ ਵਾਲੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣਾਈ ਗਈ ਖੁੱਲ੍ਹੀ ਜੇਲ੍ਹ ਵਿੱਚ ਭੇਜਿਆ ਗਿਆ। ਨੰਗਲ ਥਾਣੇ ਦੇ ਮੁਖੀ ਪਵਨ ਚੌਧਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ 30 ਲੋਕਾਂ ਨੂੰ ਨਿਯਮ ਤੋੜਨ ਕਾਰਨ ਖੁੱਲ੍ਹੀ ਜੇਲ ਵਿੱਚ ਭੇਜਿਆ ਗਿਆ ਸੀ ਪਰ ਉਨ੍ਹਾਂ ਨੂੰ ਚਿਤਾਵਨੀ ਦੇਣ ਮਗਰੋਂ ਛੱਡਿਆ ਗਿਆ। ਇਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਜੇਕਰ ਬਹੁਤ ਹੀ ਜ਼ਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਮਾਸਕ ਪਾ ਕੇ ਰੱਖਿਆ ਜਾਵੇ ਤੇ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਵੇ।

Exit mobile version