The Khalas Tv Blog Punjab ਕਾਨੂੰਨ ਤੋਂ ਬੇਡਰ ਹੋਏ ਲੋਕ, ਲੁਧਿਆਣਾ ‘ਚ ਸ਼ਰੇਆਮ ਸੜਕ ‘ਤੇ ਸੁੱਟੀ ਲੜਕੀ ਦੀ ਲਾਸ਼
Punjab

ਕਾਨੂੰਨ ਤੋਂ ਬੇਡਰ ਹੋਏ ਲੋਕ, ਲੁਧਿਆਣਾ ‘ਚ ਸ਼ਰੇਆਮ ਸੜਕ ‘ਤੇ ਸੁੱਟੀ ਲੜਕੀ ਦੀ ਲਾਸ਼

ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਵੱਡੇ ਦਾਅਵਿਆਂ ਦੇ ਬਾਵਜੂਦ ਭਿਆਨਕ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਲੁਧਿਆਣਾ ਵਿੱਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇੱਕ ਅਣਪਛਾਤੇ ਬਾਈਕ ਸਵਾਰ ਨੌਜਵਾਨ ਨੇ ਇੱਕ ਕੁੜੀ ਦੀ ਮ੍ਰਿਤਕ ਦੇਹ ਨੂੰ ਬੋਰੀ ਵਿੱਚ ਪਾ ਕੇ ਫਿਰੋਜ਼ਪੁਰ ਰੋਡ ‘ਤੇ ਆਰਤੀ ਚੌਕ ਨੇੜੇ ਡਿਵਾਈਡਰ ‘ਤੇ ਸੁੱਟ ਦਿੱਤਾ।

ਇਹ ਘਟਨਾ ਦਿਨ-ਦਿਹਾੜੇ ਵਾਪਰੀ, ਜਦੋਂ ਆਲੇ-ਦੁਆਲੇ ਕਈ ਲੋਕ ਮੌਜੂਦ ਸਨ, ਅਤੇ ਇਸ ਦੀ ਵੀਡੀਓ ਵੀ ਬਣਾਈ ਗਈ। ਮੌਕੇ ‘ਤੇ ਮੌਜੂਦ ਇੱਕ ਰੇਹੜੀ ਵਾਲੇ ਨੇ ਜਦੋਂ ਨੌਜਵਾਨਾਂ ਨੂੰ ਬੋਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਇਸ ਵਿੱਚ ਸੜੇ ਹੋਏ ਅੰਬ ਹਨ। ਪਰ ਜਦੋਂ ਬੋਰੀ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਕੁੜੀ ਦੀ ਮ੍ਰਿਤਕ ਦੇਹ ਨਿਕਲੀ।

ਰੇਹੜੀ ਵਾਲੇ ਨੇ ਤੁਰੰਤ ਨੇੜੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਸੂਚਿਤ ਕੀਤਾ। ਜਦੋਂ ਤੱਕ ਪੁਲਿਸ ਮੌਕੇ ‘ਤੇ ਪਹੁੰਚੀ, ਨੌਜਵਾਨ ਬਾਈਕ ਛੱਡ ਕੇ ਫਰਾਰ ਹੋ ਗਏ

ਥਾਣਾ ਡਿਵੀਜ਼ਨ ਨੰਬਰ 8 ਦੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਆਰਤੀ ਚੌਕ ਨੇੜੇ ਬੋਰੀ ਸੁੱਟੀ ਗਈ ਹੈ, ਜਿਸ ਵਿੱਚ ਮ੍ਰਿਤਕ ਦੇਹ ਹੋਣ ਦਾ ਸ਼ੱਕ ਸੀ। ਪੁਲਿਸ ਨੇ ਮੁਲਜ਼ਮਾਂ ਦੀ ਬਾਈਕ ਬਰਾਮਦ ਕਰ ਲਈ ਹੈ ਅਤੇ ਬਾਈਕ ਦੇ ਨੰਬਰ ਦੇ ਆਧਾਰ ‘ਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਇੱਕ ਨੌਜਵਾਨ ਨੇ ਪ੍ਰਾਈਵੇਟ ਸੁਰੱਖਿਆ ਗਾਰਡ ਦੀ ਵਰਦੀ ਪਾਈ ਸੀ, ਅਤੇ ਦੋਵੇਂ ਪ੍ਰਵਾਸੀ ਜਾਪਦੇ ਹਨ।

ਪੁਲਿਸ ਨੇ ਜਦੋਂ ਬੋਰੀ ਖੋਲ੍ਹੀ ਤਂ ਇਹ ਮ੍ਰਿਤਕ ਦੇਹ ਲੜਕੀ ਦੀ ਹੋਣ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕ ਦੇਹ ਦੀ ਪਛਾਣ ਅਤੇ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਇਹ ਘਟਨਾ ਪੰਜਾਬ ਵਿੱਚ ਵਧ ਰਹੀਆਂ ਅਪਰਾਧਿਕ ਗਤੀਵਿਧੀਆਂ ‘ਤੇ ਸਵਾਲ ਉਠਾਉਂਦੀ ਹੈ।

 

Exit mobile version