The Khalas Tv Blog Punjab ਲੋਕਾਂ ਨੂੰ ਆ ਰਹੇ ਨੇ ਪਾਕਿਸਤਾਨੀ ਨੰਬਰਾਂ ਤੋਂ ਫੋਨ, ਬੇਟੇ ਨੂੰ ਗ੍ਰਿਫਤਾਰ ਦਾ ਡਰ ਦਿਖਾ ਕੇ ਮੰਗੇ ਜਾ ਰਹੇ ਨੇ ਪੈਸੇ
Punjab

ਲੋਕਾਂ ਨੂੰ ਆ ਰਹੇ ਨੇ ਪਾਕਿਸਤਾਨੀ ਨੰਬਰਾਂ ਤੋਂ ਫੋਨ, ਬੇਟੇ ਨੂੰ ਗ੍ਰਿਫਤਾਰ ਦਾ ਡਰ ਦਿਖਾ ਕੇ ਮੰਗੇ ਜਾ ਰਹੇ ਨੇ ਪੈਸੇ

ਫਾਜ਼ਿਲਕਾ : ਵਿਦੇਸ਼ਾਂ ਤੋਂ ਰਿਸ਼ਤੇਦਾਰ ਦੇ ਨਾਮ ਹੇਠ ਠੱਗੀ ਮਾਰਨ ਦੇ ਮਾਮਲੇ ਠੱਲ੍ਹ ਨਹੀਂ ਰਹੇ। ਲਗਾਤਾਰ ਕੋਈ ਨਾ ਕੋਈ ਠੱਗੀ ਦਾ ਸ਼ਿਕਾਰ ਹੋ ਰਿਹਾ ਹੈ। ਫਾਜ਼ਿਲਕਾ ਦੇ ਲੋਕਾਂ ਨੂੰ ਪਾਕਿਸਤਾਨੀ ਨੰਬਰਾਂ ਤੋਂ ਫੋਨ ਆ ਰਹੇ ਹਨ ਕਿ ਅਸੀਂ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਉਸ ਦੇ ਖਾਤੇ ‘ਚ ਪੈਸੇ ਭੇਜੇ ਜਾਣ ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਇਸ ਸਬੰਧੀ ਪੀੜਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ।

ਫਾਜ਼ਿਲਕਾ ਦੀ ਦਾਣਾ ਮੰਡੀ ਨੇੜੇ ਇਕ ਫਲ ਵਿਕਰੇਤਾ ਦਾ ਪਾਕਿਸਤਾਨੀ ਨੰਬਰ ਤੋਂ ਫੋਨ ਆਇਆ, ਜਿਸ ਨੇ ਕਿਹਾ ਕਿ ਅਸੀਂ ਸੀ.ਆਈ.ਏ. ਸਟਾਫ ਨਾਲ ਗੱਲ ਕਰ ਰਹੇ ਹਾਂ, ਉਸ ਨੇ ਤੁਰੰਤ ਫੋਨ ਕੱਟ ਦਿੱਤਾ ਅਤੇ ਦੁਬਈ ਵਿਚ ਰਹਿੰਦੇ ਆਪਣੇ ਪੁੱਤਰ ਨਾਲ ਗੱਲ ਕੀਤੀ ਪਤਾ ਲੱਗਾ ਕਿ ਫੋਨ ਕਾਲ ਫਰਜ਼ੀ ਸੀ।

ਜਾਣਕਾਰੀ ਦਿੰਦਿਆਂ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਫਾਜ਼ਿਲਕਾ ਦੀ ਦਾਣਾ ਮੰਡੀ ਦੇ ਗੇਟ ਅੱਗੇ ਫਲ ਵੇਚਦਾ ਹੈ, ਜਿਸ ਨੂੰ ਅੱਜ ਅਚਾਨਕ ਪਾਕਿਸਤਾਨੀ ਨੰਬਰ ਤੋਂ ਵਟਸਐਪ ਕਾਲ ਆਈ। ਜਦੋਂ ਉਸ ਨੂੰ ਫ਼ੋਨ ਆਇਆ ਤਾਂ ਫ਼ੋਨ ਕਰਨ ਵਾਲੇ ਨੇ ਕਿਹਾ ਕਿ ਅਸੀਂ ਸੀ.ਆਈ.ਏ ਸਟਾਫ਼ ਨਾਲ ਗੱਲ ਕਰ ਰਹੇ ਹਾਂ, ਉਹ ਘਬਰਾ ਗਿਆ ਅਤੇ ਉਸ ਨੂੰ ਆਪਣੇ ਪਰਿਵਾਰ ਬਾਰੇ ਸਾਰੀ ਜਾਣਕਾਰੀ ਦਿੱਤੀ।

ਇਸ ਤੋਂ ਬਾਅਦ ਫੋਨ ਕਰਨ ਵਾਲੇ ਨੇ ਕਿਹਾ ਕਿ ਅਸੀਂ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੇ ਘਬਰਾ ਕੇ ਫੋਨ ਕੱਟ ਦਿੱਤਾ ਅਤੇ ਆਪਣੇ ਬੇਟੇ ਜੋ ਕਿ ਦੁਬਈ ਦੀ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਹੈ, ਨੂੰ ਫੋਨ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਫਰਜ਼ੀ ਕਾਲ ਹੈ

ਇਸ ਸਮੇਂ ਵਿਨੋਦ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਅਜਿਹੇ ਫਰਜ਼ੀ ਫੋਨ ਕਾਲਾਂ ਨੂੰ ਰੋਕਣ ਦੀ ਮੰਗ ਕੀਤੀ ਹੈ, ਉਨ੍ਹਾਂ ਕਿਹਾ ਕਿ ਅਚਾਨਕ ਆਉਣ ਵਾਲੀਆਂ ਅਜਿਹੀਆਂ ਕਾਲਾਂ ਕਾਰਨ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

Exit mobile version