ਬਿਉਰੋ ਰਿਪੋਰਟ – ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana HighCourt) ਨੇ ਇੱਕ ਅਹਿਮ ਫੈਸਲੇ ਵਿੱਚ ਕਿਹਾ ਹੈ ਕਿ ਫੌਜ ਵਿੱਚੋਂ ਸੇਵਾਮੁਕਤ ਹੋਣ ਵਾਲੇ ਸ਼ੂਗਰ ਤੋਂ ਪੀੜਤ ਸਿਪਾਹੀ ਨੂੰ ਅਪੰਗਤਾ ਪੈਨਸ਼ਨ ਸਿਰਫ਼ ਇਸ ਆਧਾਰ ’ਤੇ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਸ ਨੇ ਮਾੜੀ ਜੀਵਨ ਸ਼ੈਲੀ ਅਪਣਾਈ ਹੈ।
ਅਦਾਲਤ ਨੇ ਸਪੱਸ਼ਟ ਕੀਤਾ ਕਿ ਪੈਨਸ਼ਨ ਤੋਂ ਉਦੋਂ ਤੱਕ ਇਨਕਾਰ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਇਹ ਸਾਬਤ ਨਹੀਂ ਹੋ ਜਾਂਦਾ ਕਿ ਡਾਇਬਟੀਜ਼ ਵਰਗੀ ਬਿਮਾਰੀ ਸਿਪਾਹੀ ਦੇ ਖਾਣ-ਪੀਣ ਦੀਆਂ ਆਦਤਾਂ ਅਤੇ ਸਰੀਰਕ ਗਤੀਵਿਧੀ ਦੀ ਘਾਟ ਕਾਰਨ ਹੋਈ ਸੀ।
ਦੱਸ ਦੇਈਏ ਕਿ ਇਸ ਮਾਮਲੇ ਵਿਚ ਇਹ ਮਾਮਲਾ ਇਕ ਸਿਪਾਹੀ ਨਾਲ ਜੁੜਿਆ ਹੋਇਆ ਸੀ ਅਤੇ ਉਸ ਨੂੰ ਪਹਿਲਾਂ ਗੰਭੀਰ ਡਿਪਰੈਸ਼ਨ ਅਤੇ ਟਾਈਪ-2 ਸ਼ੂਗਰ ਸੀ, ਜਿਸ ਕਰਕੇ ਉਸ ਨੂੰ ਮੈਡੀਕਲ ਸ਼੍ਰੇਣੀ ਵਿਚ ਤਬਦੀਲ ਕਰ ਦਿੱਤਾ ਸੀ ਅਤੇੇ ਬਾਅਦ ਵਿਚ 31 ਅਕਤੂਬਰ 2019 ਨੂੰ ਤਰਸ ਦੇ ਆਧਾਰ ਤੇ ਫੌਜ ਵਿੱਚੋਂ ਛੁੱਟੀ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਫੌਜ ਵੱਲੋਂ ਉਸ ਨੂੰ ਅਪੰਗਤਾ ਪੈਨਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਫੌੌਜ ਨੇ ਕਿਹਾ ਸੀ ਕਿ ਸਿਪਾਗੀ ਦੀ ਬਿਮਾਰੀ ਉਸ ਦੀ ਮਾੜੀ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਣ ਆਦਤਾਂ ਕਰਕੇ ਹੋਈ ਸੀ।
ਇਹ ਵੀ ਪੜ੍ਹੋ – ਸ਼ਹੀਦਾਂ ਦੀ ਯਾਦ ‘ਚ ਐਸਜੀਪੀਸੀ ਨੇ ਕਰਵਾਇਆ ਸਮਾਗਮ! ਕਾਂਗਰਸ ਤੇ ਲਾਏ ਗੰਭੀਰ ਇਲਜ਼ਾਮ