The Khalas Tv Blog International ਪਾਕਿਸਤਾਨੀ ਖਿਡਾਰੀਆਂ ’ਤੇ 50-50 ਲੱਖ ਦਾ ਜ਼ੁਰਮਾਨਾ!
International Sports

ਪਾਕਿਸਤਾਨੀ ਖਿਡਾਰੀਆਂ ’ਤੇ 50-50 ਲੱਖ ਦਾ ਜ਼ੁਰਮਾਨਾ!

 

ਬਿਊਰੋ ਰਿਪੋਰਟ (2 ਮਾਰਚ, 2026): ਪਾਕਿਸਤਾਨ ਕ੍ਰਿਕਟ ਬੋਰਡ ਨੇ ਟੀ-20 ਵਰਲਡ ਕੱਪ ਵਿੱਚ ਟੀਮ ਦੀ ਮਾੜੀ ਕਾਰਗੁਜ਼ਾਰੀ ਤੋਂ ਨਾਰਾਜ਼ ਹੋ ਕੇ ਹਰ ਖਿਡਾਰੀ ’ਤੇ 50 ਲੱਖ ਪਾਕਿਸਤਾਨੀ ਰੁਪਏ (ਲਗਭਗ 16.28 ਲੱਖ ਭਾਰਤੀ ਰੁਪਏ) ਦਾ ਭਾਰੀ ਜੁਰਮਾਨਾ ਲਗਾਇਆ ਹੈ। ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਚੰਗੇ ਪ੍ਰਦਰਸ਼ਨ ’ਤੇ ਇਨਾਮ ਮਿਲਦਾ ਹੈ, ਤਾਂ ਸ਼ਰਮਨਾਕ ਹਾਰ ਦੀ ਸਜ਼ਾ ਵੀ ਭੁਗਤਣੀ ਪਵੇਗੀ।

ਰਿਪੋਰਟਾਂ ਅਨੁਸਾਰ, ਜਦੋਂ ਪਾਕਿਸਤਾਨੀ ਟੀਮ ਭਾਰਤ ਹੱਥੋਂ 61 ਦੌੜਾਂ ਨਾਲ ਹਾਰੀ ਸੀ, ਉਦੋਂ ਹੀ ਬੋਰਡ ਅਧਿਕਾਰੀਆਂ ਨੇ ਡਰੈਸਿੰਗ ਰੂਮ ਵਿੱਚ ਖਿਡਾਰੀਆਂ ਨੂੰ ਇਸ ਜ਼ੁਰਮਾਨੇ ਬਾਰੇ ਜਾਣੂ ਕਰਵਾ ਦਿੱਤਾ ਸੀ। PCB ਦਾ ਕਹਿਣਾ ਹੈ ਕਿ ਹੁਣ ਖਿਡਾਰੀਆਂ ਨੂੰ ਆਰਥਿਕ ਲਾਭ ਸਿਰਫ਼ ਮੈਦਾਨ ’ਤੇ ਦਿਖਾਏ ਗਏ ਦਮ ਦੇ ਆਧਾਰ ’ਤੇ ਹੀ ਮਿਲੇਗਾ।

ਸੈਲਰੀ ਤੇ ਪਵੇਗਾ ਵੱਡਾ ਅਸਰ

ਪਾਕਿਸਤਾਨੀ ਖਿਡਾਰੀਆਂ ਨੂੰ ਵੱਖ-ਵੱਖ ਕੈਟੇਗਰੀਆਂ (A, B, C, D) ਵਿੱਚ ਲੱਖਾਂ ਰੁਪਏ ਮਹੀਨਾਵਾਰ ਸੈਲਰੀ ਮਿਲਦੀ ਹੈ। ਇਸ ਜ਼ੁਰਮਾਨੇ ਕਾਰਨ ‘ਬੀ’ ਕੈਟੇਗਰੀ ਦੇ ਖਿਡਾਰੀਆਂ ਦੀ ਇੱਕ ਮਹੀਨੇ ਦੀ ਅਤੇ ‘ਸੀ’ ਤੇ ‘ਡੀ’ ਕੈਟੇਗਰੀ ਦੇ ਖਿਡਾਰੀਆਂ ਦੀ ਲਗਭਗ 2 ਤੋਂ 3 ਮਹੀਨਿਆਂ ਦੀ ਸੈਲਰੀ ਕੱਟੀ ਜਾਵੇਗੀ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਟੀਮ ਵਰਲਡ ਕੱਪ ਦੇ ਸੈਮੀਫਾਈਨਲ ਦੀ ਦੌੜ ਵਿੱਚੋਂ ਬਾਹਰ ਹੋ ਗਈ ਸੀ, ਜਿਸ ਕਾਰਨ ਪ੍ਰਸ਼ੰਸਕਾਂ ਅਤੇ ਬੋਰਡ ਵਿੱਚ ਭਾਰੀ ਰੋਸ ਹੈ।

 

Exit mobile version