The Khalas Tv Blog India ਰਿਸ਼ਵਤਖੋਰ ਪਟਵਾਰੀ 25 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
India

ਰਿਸ਼ਵਤਖੋਰ ਪਟਵਾਰੀ 25 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ

Patwari caught taking bribe

ਰਿਸ਼ਵਤਖੋਰ ਪਟਵਾਰੀ 25 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ

ਜੋਧਪੁਰ : ਇੱਕ ਪਟਵਾਰੀ ਨੂੰ 25 ਲੱਖ 21 ਹਜ਼ਾਰ ਦੀ ਰਿਸ਼ਵਤ ਰਾਸ਼ੀ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪਟਵਾਰੀ ਨੇ ਸ਼ਿਕਾਇਤਕਰਤਾ ਦੀ ਜ਼ਮੀਨ ਦੀ ਤਰਮੀਨ ਕਰਨ ਦੇ ਬਦਲੇ ਇਹ ਰਕਮ ਮੰਗੀ ਗਈ ਸੀ।

ਏ.ਸੀ.ਬੀ. ਦੇ ਏ.ਐਸ.ਪੀ ਡਾਕਟਰ ਦੁਰਗ ਸਿੰਘ ਰਾਜਪੁਰੋਹਿਤ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨੋਜ ਨੇ ਏ.ਸੀ.ਬੀ. ਨੂੰ ਸ਼ਿਕਾਇਤ ਕਰਦਿਆਂ ਦੱਸਿਆ ਕਿ ਉਸਨੇ ਭਾਦਵਾਸੀਆ ਇਲਾਕੇ ਵਿੱਚ ਇੱਕ ਜ਼ਮੀਨ ਖਰੀਦੀ ਸੀ, ਜਿਸ ਦਾ ਆਕਾਰ 2 ਵਿੱਘੇ 20 ਬਿਸਵਾ ਸੀ।

ਇਸ ਦੌਰਾਨ ਪਟਵਾਰੀ ਨੇ ਮੰਗ ਕੀਤੀ ਸੀ ਕਿ ਇਸ ਪਲਾਟ ਵਿੱਚੋਂ 20 ਬਿਸਵੇ ਜ਼ਮੀਨ ਯਾਨੀ 30×60 ਦਾ ਪਲਾਟ ਉਸ ਨੂੰ ਰਿਸ਼ਵਤ ਵਜੋਂ ਦੇਣਾ ਪਵੇਗਾ ਤਾਂ ਉਹ ਇਸ ਜ਼ਮੀਨ ਸਬੰਧੀ ਸਾਰੀਆਂ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਪੂਰਾ ਕਰੇਗਾ।

ਜਦੋਂ ਸ਼ਿਕਾਇਤਕਰਤਾ ਨੇ ਇਹ ਜ਼ਮੀਨ ਵੇਚਣੀ ਸੀ ਤਾਂ ਉਸ ਨੂੰ ਜ਼ਮੀਨ ਦੀ ਗਿਰਦਾਵਰੀ, ਟਰੇਸ ਮੈਪ ਅਤੇ ਜ਼ਮੀਨ ਸਮੇਤ ਸਾਰੇ ਲੋੜੀਂਦੇ ਦਸਤਾਵੇਜ਼ਾਂ ਦੀ ਲੋੜ ਸੀ ਅਤੇ ਉਸ ਨੇ ਦੁਬਾਰਾ ਪਟਵਾਰੀ ਨਾਲ ਸੰਪਰਕ ਕੀਤਾ ਤਾਂ ਪਟਵਾਰੀ ਨੇ ਆਪਣੀ ਸ਼ਰਤ ਨੂੰ ਦੁਹਰਾਉਂਦਿਆਂ ਉਸ ਨੂੰ ਦੁਬਾਰਾ 200 ਵਰਗ ਗਜ਼ ਜ਼ਮੀਨ ਦੇਣ ਲਈ ਕਿਹਾ। ਜਦੋਂ ਗੱਲ ਸਿਰੇ ਨਾ ਲੱਗੀ ਤਾਂ ਉਸ ਜ਼ਮੀਨ ਦੀ ਕੀਮਤ ਜੋ ਕਿ ਕਰੀਬ 2 ਲੱਖ 80 ਹਜ਼ਾਰ ਬਣਦੀ ਹੈ, ਰਿਸ਼ਵਤ ਵਜੋਂ ਮੰਗੀ ਗਈ।

ਸ਼ਿਕਾਇਤਕਰਤਾ ਦੀ ਸ਼ਿਕਾਇਤ ‘ਤੇ ਏਸੀਬੀ ਨੇ ਜਾਲ ਵਿਛਾਇਆ। ਸਭ ਤੋਂ ਪਹਿਲਾਂ ਸ਼ਿਕਾਇਤਕਰਤਾ ਨਾਲ ਫੋਨ ‘ਤੇ ਗੱਲ ਕਰਕੇ ਸ਼ਿਕਾਇਤ ਦੀ ਪੁਸ਼ਟੀ ਕੀਤੀ ਗਈ। ਜਦੋਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਮੁਲਜ਼ਮ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਤਾਂ ਏ.ਸੀ.ਬੀ ਨੇ ਕਾਰਵਾਈ ਕਰਦੇ ਹੋਏ ਅੱਜ ਸ਼ਿਕਾਇਤਕਰਤਾ ਨੂੰ 25 ਲੱਖ 21 ਹਜ਼ਾਰ ਰੁਪਏ ਦੇ ਕੇ ਕਾਬੂ ਕਰ ਲਿਆ।

ਜਦੋਂ ਸ਼ਿਕਾਇਤਕਰਤਾ ਆਪਣੀ ਕਾਰ ਲੈ ਕੇ ਥਾਣਾ ਮਾਤਾ ਕਾ ਥਾਣਾ ਖੇਤਰ ਦੇ ਰਾਮਸਾਗਰ ਚੌਰਾਹੇ ‘ਤੇ ਪਹੁੰਚਿਆ ਤਾਂ ਮੁਲਜ਼ਮ ਉਸ ਕਾਰ ‘ਚ ਬੈਠ ਕੇ ਰਿਸ਼ਵਤ ਦੀ ਰਕਮ ਲੈ ਗਿਆ। ਜਿਵੇਂ ਹੀ ਸ਼ਿਕਾਇਤਕਰਤਾ ਨੇ 25 ਲੱਖ ਰੁਪਏ ਵਾਲਾ ਬੈਗ ਖੋਲ੍ਹਿਆ ਅਤੇ 21 ਹਜ਼ਾਰ ਰੁਪਏ ਹੋਰ ਗਿਣਨ ਲੱਗੇ ਤਾਂ ਏਸੀਬੀ ਦੀ ਟੀਮ ਨੇ ਮੁਲਜ਼ਮ ਨੂੰ ਕਾਰ ਵਿੱਚ ਪੈਸਿਆਂ ਸਣੇ ਹੀ ਕਾਬੂ ਕਰ ਲਿਆ।

ਏਸੀਬੀ ਨੇ ਕਾਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਤਾਂ ਜੋ ਮੁਲਜ਼ਮ ਭੱਜਣ ਦੀ ਕੋਸ਼ਿਸ਼ ਨਾ ਕਰ ਸਕੇ। ਡਾ: ਰਾਜਪੁਰੋਹਿਤ ਨੇ ਦੱਸਿਆ ਕਿ ਬੀਰਬਲ ਰਾਮ ਪੁੱਤਰ ਖਿਯਾਰਾਮ ਵਿਸ਼ਨੋਈ ਜੋਧਪੁਰ ਦੇ ਮਗਰਾ ਪੁੰਜਲਾ ਮਾਤਾ ਕਾ ਥਾਨ ਇਲਾਕੇ ‘ਚ ਸ਼ਿਵ ਵਿਹਾਰ ਕਾਲੋਨੀ ‘ਚ ਰਹਿੰਦਾ ਹੈ। ਏਸੀਬੀ ਦੀ ਟੀਮ ਉਸ ਦੇ ਘਰ ਦੀ ਵੀ ਤਲਾਸ਼ੀ ਲੈ ਰਹੀ ਹੈ, ਇਸ ਦੇ ਨਾਲ ਹੀ ਏਸੀਬੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਦੇ ਰਿਸ਼ਤੇਦਾਰਾਂ ਦੇ ਨਾਂ ‘ਤੇ ਕਿੰਨੀ ਜ਼ਮੀਨ ਗੈਰ-ਕਾਨੂੰਨੀ ਢੰਗ ਨਾਲ ਖਰੀਦੀ ਜਾਂ ਵੇਚੀ ਗਈ ਹੈ ਜਾਂ ਕਿੰਨੀ ਪਾਵਰ ਆਫ ਅਟਾਰਨੀ ਲਿਖੀ ਗਈ ਹੈ।

Exit mobile version