The Khalas Tv Blog Punjab ਪੰਜਾਬ ਦਾ ਮਿਸਾਲੀ ਪਿੰਡ! 65 ਸਾਲ ਤੋਂ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਹੋਈ!
Punjab

ਪੰਜਾਬ ਦਾ ਮਿਸਾਲੀ ਪਿੰਡ! 65 ਸਾਲ ਤੋਂ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਹੋਈ!

ਬਿਉਰੋ ਰਿਪੋਰਟ – (PUNJAB PANCHAYAT ELECTION 2024) ਪੰਜਾਬ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਕਦੇ ਵੀ ਸਰਪੰਚ ਦੀ ਚੋਣ ਲਈ ਵੋਟਿੰਗ (VOTING) ਨਹੀਂ ਹੋਈ ਹੈ ਹਮੇਸ਼ਾ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਹੈ । ਇਸ ਵਾਰ ਵੀ ਇੱਥੇ ਲੋਕਾਂ ਨੇ ਸਰਬਸੰਮਤੀ ਦੇ ਨਾਲ ਸਰਪੰਚ ਦੀ ਚੋਣ ਕੀਤੀ ਹੈ । ਪਟਿਆਲਾ ਦੇ ਬਲਕਾ ਭੁਨਰਹੇੜਾ ਦੇ ਤਹਿਤ ਪਿੰਡ ਜਵਾਲਾਪੁਰ ਉਰਫ਼ ਉਲਟਪੁਰ ਦੇ ਵਸਨੀਕ ਸਿਮਰ ਸਿੰਘ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ ।

ਪੰਜਾਬ ਸੂਬਾ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਨਿਯਕੁਤ ਕੀਤੇ ਗਏ ਚੋਣ ਆਬਜ਼ਰਵਰ ਸੀਨੀਅਰ IAS ਅਧਿਕਾਰੀ ਅਤੇ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਸੇ ਪਿੰਡ ਦਾ ਦੌਰਾਨ ਕੀਤਾ ਅਤੇ ਪਿੰਡ ਵਿੱਚ ਪੰਚਾਇਤੀ ਚੋਣਾਂ ਨੂੰ ਲੈਕੇ ਜਾਇਜ਼ਾ ਲਿਆ ।

ਨਵਜੋਤ ਸਿੰਘ ਰੰਧਾਵਾ ਨੇ ਕਿਹਾ ਪਿੰਡ ਉਲਟਪੁਰ ਸੂਬੇ ਦੇ ਹੋਰ ਪਿੰਡਾਂ ਲਈ ਇੱਕ ਮਿਸਾਲ ਹੈ । ਇੱਥੇ 2 ਅਕਤੂਬਰ 1959 ਨੂੰ ਪੰਚਾਇਤੀ ਰਾਜ ਸ਼ੁਰੂ ਹੋਣ ਤੋਂ ਅੱਜ ਤੱਕ ਸਰਪੰਚੀ ਦੀ ਚੋਣ ਨਹੀਂ ਹੋਈ ਹੈ ।
ਇਸ ਮੌਕੇ IAS ਕਮਿਸ਼ਨਰ ਨੇ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਕਿਹਾ ਪੰਜਾਬ ਦੇ ਹੋਰ ਪਿੰਡਾਂ ਨੂੰ ਇੰਨਾਂ ਤੋਂ ਸਿਖਣਾ ਚਾਹੀਦਾ ਹੈ । ਖਾਸਕਰ ਅਜਿਹੇ ਪਿੰਡਾਂ ਨੂੰ ਜਿੱਥੇ ਸਰਪੰਚੀ ਦੇ ਲਈ ਹਿੰਸਾ ਹੁੰਦੀ ਹੈ ਅਤੇ ਲੱਖਾਂ ਕਰੋੜਾਂ ਦੀਆਂ ਬੋਲੀਆਂ ਲੱਗਦੀਆਂ ਹਨ ।

Exit mobile version