The Khalas Tv Blog Punjab ਪਟਿਆਲਾ ਦੀ ਯੂਨੀਵਰਸਿਟੀ ਆਫ ਲਾਅ ਦੀਆਂ ਵਿਦਿਆਰਥਣਾਂ ਵਲੋਂ ਰੋਸ ਵਿਖਾਵਾ, VC ‘ਤੇ ਕੁੜੀਆਂ ਦੇ ਕਮਰੇ ‘ਚ ਦਾਖਲ ਹੋਣ ਦੇ ਇਲਜ਼ਾਮ
Punjab

ਪਟਿਆਲਾ ਦੀ ਯੂਨੀਵਰਸਿਟੀ ਆਫ ਲਾਅ ਦੀਆਂ ਵਿਦਿਆਰਥਣਾਂ ਵਲੋਂ ਰੋਸ ਵਿਖਾਵਾ, VC ‘ਤੇ ਕੁੜੀਆਂ ਦੇ ਕਮਰੇ ‘ਚ ਦਾਖਲ ਹੋਣ ਦੇ ਇਲਜ਼ਾਮ

ਪਟਿਆਲਾ : ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਲਾਅ ਦੇ ਵਿਦਿਆਰਥਣਾਂ ਨੇ ਉਪ ਕੁਲਪਤੀ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾl ਲਾਅ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਦੋਸ਼ ਲਗਾਇਆ ਕਿ ਉਪ ਕੁਲਪਤੀ ਜੈ ਸ਼ੰਕਰ ਸਿੰਘ ਬਿਨਾਂ ਦੱਸਿਆ ਉਹਨਾਂ ਦੇ ਹੋਸਟਲ ਵਿੱਚ ਦਾਖਲ ਹੋ ਗਿਆ ਅਤੇ ਉਹਨਾਂ ਨੂੰ ਮਾੜਾ ਚੰਗਾ ਬੋਲਣ ਲੱਗਾ।

ਜਿਸ ਤੋਂ ਬਾਅਦ ਵਿਦਿਆਰਥੀਆਂਏ ਵੱਲੋਂ  ਗਰਲਜ਼ ਹੋਸਟਲ ਅਤੇ ਕਮਰਿਆਂ ਵਿੱਚ ਕਥਿਤ ਤੌਰ ‘ਤੇ ਉਨ੍ਹਾਂ ਦੀ ਸਹਿਮਤੀ ਜਾਂ ਅਗਾਊਂ ਸੂਚਨਾ ਤੋਂ ਬਿਨਾਂ ਦਾਖਲ ਹੋਣ ਦੇ ਦੋਸ਼ ਵਿੱਚ ਵਾਈਸ ਚਾਂਸਲਰ ਪ੍ਰੋ (ਡਾ.) ਜੈ ਸ਼ੰਕਰ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਜ਼ੋਰਦਾਰ ਰੋਸ ਵਿਖਾਵਾ ਵੀ ਕੀਤਾ।

ਕੁੜੀਆਂ ਦੇ ਹੋਸਟਲ ‘ਚ ਦਾਖਲ ਹੋਣ ਦੇ ਇਲਜ਼ਾਮ

ਵਿਦਿਆਰਥਣਾਂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਉੱਥੇ ਪੜਨ ਵਾਲੇ ਵਿਦਿਆਰਥੀਆਂ ਦੇ ਮਾਂ- ਬਾਪ ਵੀ ਹੋਸਟਲ ਦੇ ਕਮਰਿਆਂ ਵਿੱਚ ਦਾਖਲ ਨਹੀਂ ਹੋ ਸਕਦੇ l ਉਪ ਕੁਲਪਤੀ ਦਾ ਕਮਰਿਆਂ ਵਿੱਚ ਦਾਖਲ ਹੋਣਾ ਲੜਕੀਆਂ ਦੀ ਪ੍ਰਾਈਵੇਸੀ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਅਤੇ ਇਸ ਤਰ੍ਹਾਂ ਉਨਾਂ ਦੀ ਸ਼ਾਨ ਅਤੇ ਮਾਣ ਦਾ ਉਪਮਾਨ ਕੀਤਾ ਗਿਆ ਅਤੇ ਸਨਮਾਨ ਨੂੰ ਠੇਸ ਪਹੁੰਚੀl

ਵਿਦਿਆਰਥਣਾਂ ਨੇ ਦੋਸ਼ ਲਗਾਇਆ ਕਿ ਉਹਨਾਂ ਦੇ ਮਨਾਂ ਕਰਨ ਦੇ ਬਾਵਜੂਦ ਵੀ ਉਪ ਕੁਲਪਤੀ ਹੋਸਟਲ ਦੇ ਕਮਰਿਆਂ ਵਿੱਚ ਦਾਖਲ ਹੋ ਗਏ ਅਤੇ ਉਨਾਂ ਨੂੰ ਉਹਨਾਂ ਨੂੰ ਨਿੱਕਰਾਂ ਨਾ ਪਾਉਣ ਦੀ ਨਸੀਹਤ ਦੇਣ ਲੱਗੇ ਜੋ ਕਿ ਯੂਨੀਵਰਸਿਟੀ ਦੇ ਨਿਯਮਾਂ ਦੇ ਬਿਲਕੁਲ ਉਲਟ ਸੀ ਅਤੇ ਉਪ ਕੁਲਪਤੀ ਜੈ ਸ਼ੰਕਰ ਸਿੰਘ ਵਿਦਿਆਰਥੀਣi ਨੂੰ ਕਹਿਣ ਲੱਗੇ ਕਿ ਆਪ ਨੇ ਅਜਾਹੇ ਕੱਪੜੇ ਕਿਉਂ ਪਹਿਣ ਰੱਖੇ ਹਨ।

 ਉਪ ਕੁਲਪਤੀ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ

ਉਪ ਕੁਲਪਤੀ ਦੇ ਰੁੱਖੇ ਵਰਤਾਓ ਤੋਂ ਵਿਦਿਆਰਥਨਾਂ ਕਮਰਿਆਂ ਚੋਂ ਬਾਹਰ ਆ ਗਈਆਂ ਅਤੇ ਉਹ ਉਪ ਕਲਪਤੀ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਨ ਲੱਗੀਆਂ ਜੋ ਕਿ ਦੇਰ ਰਾਤ ਤੱਕ ਰੋਸ ਪ੍ਰਦਰਸ਼ਨ ਜਾਰੀ ਸੀ l ਰੋਸ ਪ੍ਰਦਰਸ਼ਨ ਦੌਰਾਨ ਵਿਦਿਆਰਥਨਾਂ ਜੋਰ ਜੋਰ ਦੀ ਨਾਅਰੇ ਲਗਾ ਰਹੀਆਂ ਸਨ ਕਿ ਸਾਨੂੰ ਉਪਲਭਪਤੀ ਦਾ ਅਜਿਹਾ ਵਰਤੀਰਾ ਮਨਜ਼ੂਰ ਨਹੀਂ l

ਵਿਦਿਆਰਥਨਾਂ ਮੰਗ ਕਰ ਰਹੀਆਂ ਸਨ ਕਿ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਉਸਦੇ ਅਹੁਦੇ ਤੋਂ ਤੁਰੰਤ ਫਾਰਗ ਕੀਤਾ ਜਾਵੇ ਅਤੇ ਉਪ ਕੁਲਪਤੀ ਵੱਲੋਂ ਵਿਦਿਆਰਥਨਾਂ ਦੇ ਹੋਸਟਲ ਚ ਬਿਨਾਂ ਵਜਾ ਦਾਖਲ ਹੋਣ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ l ਖਬਰ ਲਿਖਣ ਤੱਕ ਵਿਦਿਆਰਥਨਾਂ ਵੱਲੋਂ ਉਪ ਕੁਲਪਤੀ ਦੀ ਕੋਠੀ ਦਾ ਘਰਾਓ ਜਾਰੀ ਸੀ l ਉਧਰ ਆਪਣਾ ਪੱਖ ਦਿੰਦਿਆਂ ਰਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਵਾਈਸ ਚਾਂਸਲਰ ਜੈਸ਼ੰਕਰ ਸਿੰਘ ਦਾ ਕਹਿਣਾ ਸੀ ਕਿ ਉਹ ਇਕੱਲੇ ਹੋਸਟਲ ਵਿੱਚ ਨਹੀਂ ਗਏ ਉਹਨਾਂ ਨਾਲ ਹੋਸਟਲ ਵਾਰਡਨ ਅਤੇ ਸਿਕਿਉਰਟੀ ਗਾਰਡ ਵੀ ਨਾਲ ਸਨ l

 

Exit mobile version