The Khalas Tv Blog Punjab ਪੰਜਾਬ ‘ਚ ਚੋਰਾਂ ਨਾਲ ਹੁਣ ਕੁੱਟਮਾਰ ਨਹੀਂ ਬਲਕਿ ਫੁੱਲਾਂ ਨਾਲ ਸੁਆਗਤ ਹੁੰਦਾ ਹੈ ! ਪੁਲਿਸ ਨੇ ਲੋਕਾਂ ਨੂੰ ਇਹ ਕਰਨ ਲਈ ਮਜ਼ਬੂਰ ਕੀਤਾ !
Punjab

ਪੰਜਾਬ ‘ਚ ਚੋਰਾਂ ਨਾਲ ਹੁਣ ਕੁੱਟਮਾਰ ਨਹੀਂ ਬਲਕਿ ਫੁੱਲਾਂ ਨਾਲ ਸੁਆਗਤ ਹੁੰਦਾ ਹੈ ! ਪੁਲਿਸ ਨੇ ਲੋਕਾਂ ਨੂੰ ਇਹ ਕਰਨ ਲਈ ਮਜ਼ਬੂਰ ਕੀਤਾ !

ਬਿਉਰੋ ਰਿਪੋਰਟ : ਜਲੰਧਰ ਤੋਂ ਬਾਅਦ ਹੁਣ ਪਟਿਆਲਾ ਵਿੱਚ ਫੜੇ ਗਏ ਚੋਰ ਦੇ ਗਲ ਵਿੱਚ ਹਾਰ ਪਾਕੇ ਉਸ ਦਾ ਲੋਕਾਂ ਨੇ ਸੁਆਗਤ ਕੀਤਾ ਹੈ । ਦਰਅਸਲ ਪੰਜਾਬ ਵਿੱਚ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਇਨ੍ਹੀ ਤੇਜੀ ਨਾਲ ਵੱਧ ਗਈਆਂ ਹਨ ਕਿ ਲੋਕਾਂ ਨੂੰ ਹੁਣ ਆਪ ਨਜ਼ਰ ਰੱਖ ਕੇ ਚੋਰਾਂ ਨੂੰ ਫੜਨਾ ਪੈ ਰਿਹਾ ਹੈ । ਜਦੋਂ ਉਹ ਫੜ ਕੇ ਉਨ੍ਹਾਂ ਨਾਲ ਕੁੱਟਮਾਰ ਕਰਦੇ ਹਨ ਤਾਂ ਪੁਲਿਸ ਉਨ੍ਹਾਂ ਖਿਲਾਫ ਕਾਰਵਾਈ ਦੀ ਚਿਤਾਵਨੀ ਦਿੰਦੀ ਹੈ । ਇਸੇ ਲਈ ਹੁਣ ਲੋਕਾਂ ਨੇ ਚੋਰ-ਲੁਟੇਰਿਆਂ ਨਾਲ ਕੁੱਟਮਾਰ ਕਰਨੀ ਬੰਦ ਕਰ ਦਿੱਤੀ ਹੈ ਅਤੇ ਉਨ੍ਹਾਂ ਦੇ ਗਲ ਵਿੱਚ ਹਾਰ ਪਾ ਰਹੇ ਹਨ,ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਲਈ ਕੋਈ ਚਾਰਾ ਨਹੀਂ ਛੱਡਿਆ ਹੈ ।

ਪਟਿਆਲਾ ਦੇ ਪਿੰਡ ਰਵਾਸ ਬ੍ਰਾਹਣਾ ਵਿੱਚ 2 ਚੋਰਾਂ ਨੇ ਇੱਕ ਬਾਈਕ ਅਤੇ ਲੋਹੇ ਦੇ ਸਮਾਨ ਦੀ ਚੋਰੀ ਕਰ ਲਈ । ਲੋਕਾਂ ਨੇ ਇੱਕ ਚੋਰ ਨੂੰ ਫੜ ਲਿਆ ਜਦਕਿ ਉਸ ਦਾ ਇੱਕ ਸਾਥੀ ਭੱਜ ਗਿਆ । ਇਸ ਦੇ ਬਾਅਦ ਲੋਕਾਂ ਨੇ ਚੋਰ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਬਲਕਿ ਮੌਕੇ ‘ਤੇ ਹਾਰ ਮੰਗਵਾਏ ਅਤੇ ਉਸ ਦੇ ਗਲੇ ਵਿੱਚ ਪਾਕੇ ਫਿਰ ਤਾਲੀਆਂ ਵਜਾਕੇ ਉਸ ਦਾ ਸੁਆਗਤ ਕੀਤਾ ।

16-17 ਨੌਜਵਾਨਾਂ ਦਾ ਗੈਂਗ

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਸ਼ੇਰ ਮਾਜਰਾ ਵਿੱਚ ਗੁਰਪ੍ਰੀਤ ਸਿੰਘ ਜਾਹਲਾਂ ਨਾਂ ਦੇ ਨੌਜਵਾਨ ਦੇ ਨਾਲ 16 ਤੋਂ 17 ਲੋਕਾਂ ਦਾ ਗੈਂਗ ਹੈ । ਇਸ ਗੈਂਗ ਦਾ ਕੰਮ ਚੋਰੀਆਂ ਅਤੇ ਲੋਕਾਂ ਨੂੰ ਲੁੱਟਣਾ ਹੈ । ਇਲਾਕੇ ਵਿੱਚ ਇਹ ਲੋਕ ਘਰਾਂ ਦੇ ਬਾਹਰ ਖੜੇ ਟੂ-ਵਹੀਲਰ ਚੋਰੀ ਕਰਕੇ ਲੈ ਜਾਂਦੇ ਹਨ । ਇਸੇ ਗੈਂਗ ਨੇ ਰਵਾਸ ਦੇ ਦਰਗਾਹ ਦੇ ਪਿੱਛੋ ਘਰ ਵਿੱਚ ਇਨਵਰਟਰ ਅਤੇ 15 ਹਜ਼ਾਰ ਕੈਸ਼ ਅਤੇ ਬਾਈਕ ਤੇ ਲੋਹੇ ਦਾ ਸਮਾਨ ਚੋਰੀ ਕੀਤਾ ਹੈ ।

ਬਾਈਕ ਦੀ ਨੰਬਰ ਪਲੇਟ ਗਾਇਬ ਕਰ ਦਿੰਦੇ ਹਨ

ਲੋਕਾਂ ਨੇ ਚੋਰਾਂ ਕੋਲੋ ਜਿਹੜੀ ਬਾਈਕ ਫੜੀ ਹੈ ਉਸ ਦਾ ਨੰਬਰ ਨਹੀਂ ਸੀ । ਲੋਕਾਂ ਨੂੰ ਚੋਰ ਨੇ ਦੱਸਿਆ ਕਿ ਉਹ ਬਾਈਕ ਚੋਰੀ ਕਰਨ ਦੇ ਬਾਅਦ ਪਹਿਲਾਂ ਕੰਮ ਨੰਬਰ ਪਲੇਟ ਉਖਾੜ ਕੇ ਸੁੱਟ ਦੇ ਹਨ ਤਾਂਕੀ ਉਹ ਫੜੇ ਨਾ ਜਾਣ। ਚੋਰ ਨੇ ਇਹ ਵੀ ਦੱਸਿਆ ਕਿ ਉਹ ਬਾਈਕ ਨੂੰ ਸਿੱਧੇ ਵੇਚਣ ਦੀ ਥਾਂ ਉਸ ਦੇ ਸਪੇਅਰ ਪਾਰਟਸ ਕਬਾੜੀ ਨੂੰ ਵੇਚ ਦੇ ਹਨ ।

ਜਲੰਧਰ ਵਿੱਚ ਵੀ ਚੋਰਾਂ ਦਾ ਸੁਆਗਤ ਕੀਤਾ ਗਿਆ ਸੀ

ਚੋਰਾਂ ਦੇ ਸੁਆਗਤ ਦੀ ਸ਼ੁਰੂਆਤ ਜਲੰਧਰ ਦੇ ਬਸਤੀ ਖੇਤਰ ਤੋਂ ਹੋਈ ਸੀ । ਇੱਥੇ ਮੁਹੱਲੇ ਤੋਂ ਇੱਕ ਚੋਰ ਨੂੰ ਬਾਈਕ ਚੋਰੀ ਕਰਦੇ ਹੋਏ ਫੜਿਆ ਗਿਆ । ਇਸ ਦੇ ਬਾਅਦ ਉਸ ਦੇ ਗਲੇ ਵਿੱਚ ਹਾਰ ਪਾਕੇ ਸੁਆਗਤ ਕੀਤਾ ਗਿਆ । ਵੀਡੀਓ ਬਣਾਕੇ ਸੋਸ਼ਲ ਮੀਡੀਆ ‘ਤੇ ਪਾਇਆ ਗਿਆ । ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਡਿਉਟੀ ਵਿੱਚ ਫੇਲ੍ਹ ਸਾਬਿਤ ਹੋਈ ਹੈ । ਲੋਕਾ ਚੋਰਾਂ ਨੂੰ ਫੜਨ ਦੇ ਹਨ ਅਤੇ ਕੁੱਟਮਾਰ ਕਰਦੇ ਹਨ ਤਾਂ ਪੁਲਿਸ ਕਹਿੰਦੀ ਹੈ ਅਸੀਂ ਨਹੀਂ ਲੈਕੇ ਜਾਵਾਂਗੇ । ਇਸ ਲ਼ਈ ਹੁਣ ਉਨ੍ਹਾਂ ਦੇ ਕੋਲ ਸਿਰਫ ਇੱਕ ਹੀ ਚਾਰਾ ਸੀ ।

Exit mobile version