The Khalas Tv Blog Punjab ਪੰਜਾਬ ਦੀ ਸਭ ਤੋਂ ਬਦਕਿਸਮਤ ਮਾਂ ! 6 ਘੰਟੇ ਦੇ ਅੰਦਰ 3 ਪੁੱਤਰ ਗਵਾਏ,ਫਿਰ ਆਪ ਵੀ ਚੱਲੀ ਗਈ
Punjab

ਪੰਜਾਬ ਦੀ ਸਭ ਤੋਂ ਬਦਕਿਸਮਤ ਮਾਂ ! 6 ਘੰਟੇ ਦੇ ਅੰਦਰ 3 ਪੁੱਤਰ ਗਵਾਏ,ਫਿਰ ਆਪ ਵੀ ਚੱਲੀ ਗਈ

ਬਿਉਰੋ ਰਿਪੋਰਟ – ਪਟਿਆਲਾ (Patiala) ਦੇ ਇੱਕ ਪਰਿਵਾਰ ਦੀ ਝੋਲੀ ਰੱਬ ਨੇ 3 ਪੁੱਤਰਾਂ ਦੀ ਦਾਤ ਬਖਸ਼ੀ ਪਰ ਸਿਰਫ਼ 6 ਘੰਟੇ ਦੇ ਅੰਦਰ ਖੁਸ਼ਿਆ ਭਿਆਨਕ ਸੁਪਣੇ ਵਾਂਗ ਖਤਮ ਹੋ ਗਈ । ਦਰਅਸਲ 24 ਸਾਲ ਦੀ ਮਨਦੀਪ ਕੌਰ ਗਰਭਵਤੀ ਸੀ ਅਤੇ 26 ਅਕਤੂਬਰ ਨੂੰ ਉਸ ਨੂੰ ਸਾਂਹ ਲੈਣ ਵਿੱਚ ਪਰੇਸ਼ਾਨੀ ਆਈ ਤਾਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ।

ਮਨਦੀਪ ਦੀ ਤਬੀਅਤ ਜ਼ਿਆਦਾ ਖਰਾਬ ਹੋਈ ਤਾਂ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕਰਨ ਦਾ ਫੈਸਲਾ ਲਿਆ । ਆਪਰੇਸ਼ਨ ਦੌਰਾਨ ਢਿੱਡ ਤੋਂ 3 ਪੁਤਰਾਂ ਨੇ ਜਨਮ ਲਿਆ ਪਰ 2 ਪੁੱਤਰ ਮ੍ਰਿਤਕ ਪਾਏ ਗਏ ਜਦਕਿ ਤੀਜੇ ਪੁੱਤਰ ਨੇ ਸਿਰਫ਼ 4 ਤੋਂ 5 ਮਿੰਟ ਹੀ ਸਾਹ ਲਏ ਫਿਰ ਦਮ ਤੋੜ ਦਿੱਤਾ । ਪੁੱਤਰਾਂ ਦੀ ਮੌਤ ਤੋਂ 6 ਘੰਟੇ ਬਾਅਦ ਮਨਦੀਪ ਵੀ ਜ਼ਿੰਦਗੀ ਦੀ ਜੰਗ ਹਾਰ ਗਈ ।

ਪਿੰਡ ਕੋਟੜਾ ਵਿੱਚ ਜਦੋਂ ਮਨਦੀਪ ਦਾ ਸਸਕਾਰ ਕੀਤਾ ਗਿਆ ਤਾਂ ਹਰ ਇੱਕ ਦੀਆਂ ਅੱਖਾਂ ਵਿੱਚ ਹੰਝੂ ਸਨ, ਤਿੰਨ ਬੱਚਿਆਂ ਦੇ ਆਉਣ ਦੀ ਖੁਸ਼ੀ ਮਿੰਟਾਂ ਵਿੱਚ ਵੱਡੇ ਸਦਮੇ ਵਿੱਚ ਬਦਲ ਗਈ । ਔਲਾਦ ਦਾ ਸੁੱਖ ਤਾਂ ਮਿਲਿਆ ਨਹੀਂ ਉੱਤੋਂ ਜਵਾਨ ਨੂੰਹ ਵੀ ਦੁਨੀਆ ਨੂੰ ਹਮੇਸ਼ਾ ਲਈ ਛੱਡ ਗਈ ।

Exit mobile version