The Khalas Tv Blog Punjab ਪਟਿਆਲਾ ‘ਚ ਮੁੜ ਮੀਂਹ ! ਬਿਆਸ ਘੱਗਰ ਤੇ ਬੰਨ੍ਹਾਂ ਦਾ ਬੁਰਾ ਹਾਲ ! ਮਾਨਸਾ ਹਾਈਵੇਅ ਡੁੱਬਿਆ ! ਤਰਨਤਾਰਨ ਤੋਂ ਬਹੁਤ ਹੀ ਮਾੜੀ ਖ਼ਬਰ
Punjab

ਪਟਿਆਲਾ ‘ਚ ਮੁੜ ਮੀਂਹ ! ਬਿਆਸ ਘੱਗਰ ਤੇ ਬੰਨ੍ਹਾਂ ਦਾ ਬੁਰਾ ਹਾਲ ! ਮਾਨਸਾ ਹਾਈਵੇਅ ਡੁੱਬਿਆ ! ਤਰਨਤਾਰਨ ਤੋਂ ਬਹੁਤ ਹੀ ਮਾੜੀ ਖ਼ਬਰ

ਬਿਊਰੋ ਰਿਪੋਰਟ :ਪ੍ਰਸ਼ਾਸਨ ਨੇ 30 ਸਾਲ ਪਹਿਲਾਂ ਵੀ ਨਹੀਂ ਸਿੱਖਿਆ ਅਤੇ ਹੁਣ ਹਫ਼ਤੇ ਪਹਿਲਾਂ ਪਟਿਆਲਾ ਵਿੱਚ ਹੜ੍ਹ ਹੋਈ ਤਬਾਹੀ ਤੋਂ ਵੀ ਨਹੀਂ ਸਬਕ ਲਿਆ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਦੀ ਜ਼ਿੰਦਗੀ ਨੂੰ ਲੈ ਕੇ ਪ੍ਰਸ਼ਾਸਨ ਕਿੰਨੀ ਸੰਜੀਦਾ ਹੈ। ਪਟਿਆਲਾ ਵਿੱਚ ਬੁੱਧਵਾਰ ਤੜਕੇ ਤੋਂ ਤੇਜ਼ ਮੀਂਹ ਨਾਲ ਪੂਰਾ ਸ਼ਹਿਰ ਇੱਕ ਵਾਰ ਮੁੜ ਤੋਂ ਪਾਣੀ-ਪਾਣੀ ਹੋ ਗਿਆ। ਸ਼ਹਿਰ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ । ਲੋਕਾਂ ਦੇ ਘਰਾਂ ਦੇ ਅੰਦਰ ਮੁੜ ਤੋਂ ਪਾਣੀ ਵੜ ਗਿਆ ਹੈ । ਨਾਲੇ ਚੌਕ ਹੋਣ ਦੀ ਵਜ੍ਹਾ ਕਰਕੇ ਪਾਣੀ ਅੱਗੇ ਨਹੀਂ ਜਾ ਰਿਹਾ ਹੈ । ਜਦਕਿ ਪ੍ਰਸ਼ਾਸਨ ਨੂੰ ਪਤਾ ਸੀ ਮਾਨਸੂਨ ਖ਼ਤਮ ਨਹੀਂ ਹੋਇਆ ਹੈ ਮੀਂਹ ਮੁੜ ਤੋਂ ਮੁਸੀਬਤ ਬਣ ਸਕਦਾ ਹੈ ।

ਨਗਰ ਨਿਗਮ ਦੀ ਕਮਿਸ਼ਨਰ ਅਦਿੱਤਿਆ ਉੱਪਲ ਨੇ ਦਾਅਵਾ ਕਰ ਰਹੀ ਹੈ ਕਿ ਨਿਗਮ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ ਚੌਕ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਧਰ 22 ਜੂਨ ਤੱਕ ਮੌਸਮ ਵਿਭਾਗ ਨੇ ਮੀਂਹ ਦਾ ਯੈਲੋ ਅਲਰਟ ਪਹਿਲਾਂ ਹੀ ਜਾਰੀ ਕੀਤਾ ਹੋਇਆ ਹੈ। ਜਿਸ ਦੀ ਵਜ੍ਹਾ ਤੇਜ਼ ਮੀਂਹ ਨਾਲ ਬਿਆਸ ਨਦੀ ‘ਤੇ ਬਣੇ ਪੌਂਗ ਬੰਨ੍ਹ ਤੋਂ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਦੀ ਵਜ੍ਹਾ ਕਰਕੇ ਹੇਠਲੇ ਹਿੱਸੇ ਡੁੱਬਣ ਲੱਗੇ ਹਨ। ਤਰਨਤਾਰਨ ਦੇ ਮੁੰਡਾ ਪਿੰਡ ਵਿੱਚ ਬਿਆਸ ਨਦੀ ਦੇ ਵਹਾਅ ਤੋਂ ਬਚਣ ਦੇ ਲਈ ਬਣਾਏ ਗਏ ਧੁੱਸੀ ਬੰਨ੍ਹ ਵਿੱਚ ਦਰਾਰ ਆ ਗਈ ਹੈ । ਇਸ ਨਾਲ ਪਾਣੀ ਨੇ ਇਸ ਖੇਤਰ ਵਿੱਚ ਤਕਰੀਬਨ 8 ਤੋਂ 10 ਪਿੰਡ ਵੱਲ ਰੁੱਖ ਕੀਤਾ ਹੈ । ਪਿੰਡ ਵਿੱਚ ਖੇਤ ਪਾਣੀ ਨਾਲ ਪੂਰੀ ਤਰ੍ਹਾਂ ਨਾਲ ਭਰ ਗਏ ਹਨ । ਝੋਨਾ ਦੀ ਫ਼ਸਲ ਪੂਰੀ ਤਰ੍ਹਾਂ ਡੁੱਬ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਪਾਣੀ ਦੇ ਨਾਲ ਗੰਧ ਵੀ ਆ ਗਿਆ ਹੈ, ਜਿਸ ਨਾਲ ਖੇਤ ਖ਼ਰਾਬ ਹੋ ਗਏ ਹਨ ।

ਸਵੇਰੇ 3 ਵਜੇ ਟੁੱਟਿਆ ਧੁੱਸੀ ਬੰਨ੍ਹ

ਤਰਨਤਾਰਨ ਦੇ ਮੁੰਡਾ ਅਤੇ ਗੁੱਜਰਪੁਰਾ ਦੇ ਲੋਕਾਂ ਨੇ ਦੱਸਿਆ ਕਿ ਤੜਕੇ ਤਕਰੀਬਨ 3 ਵਜੇ ਬਿਆਸ ਨਦੀ ਵਿੱਚ ਪਾਣੀ ਦਾ ਵਹਾਅ ਵਧਣ ਨਾਲ ਧੁੱਸੀ ਬੰਨ੍ਹ ਵਿੱਚ ਦਰਾਰ ਆ ਗਈ ਹੈ । ਜਿਸ ਦੇ ਬਾਅਦ ਲਗਾਤਾਰ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ । ਪਿੰਡ ਵਾਲਿਆਂ ਮੁਤਾਬਕ ਉਨ੍ਹਾਂ ਦੇ ਖੇਤਰ ਵਿੱਚ 6 ਤੋਂ 7 ਕਿੱਲੋਮੀਟਰ ਤੱਕ ਖੇਤ ਪਾਣੀ ਵਿੱਚ ਡੁੱਬ ਗਏ ਹਨ, ਉਹ ਮਿੱਟੀ ਦੀਆਂ ਬੋਰਿਆਂ ਪਾ ਰਹੇ ਹਨ ।

ਸਰਦੂਲਗੜ੍ਹ ਸ਼ਹਿਰ ਵੱਲ ਵਧਿਆ ਹੜ੍ਹ ਦਾ ਪਾਣੀ

ਘੱਗਰ ਦਰਿਆ ਅਤੇ ਚਾਂਦਪੁਰ ਵਿੱਚ ਧੁੱਸੀ ਬੰਨ੍ਹ ਟੁੱਟਣ ਦੇ ਬਾਅਦ ਨਿਕਲਿਆ ਪਾਣੀ ਪੇਂਡੂ ਖੇਤਰਾਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ ਅਤੇ ਸਰਦੂਲਗੜ੍ਹ ਸ਼ਹਿਰ ਵੱਲ ਵੱਧ ਰਿਹਾ ਹੈ । ਲੋਕਾਂ ਨੇ ਸ਼ਹਿਰ ਦੇ ਆਲ਼ੇ-ਦੁਆਲੇ ਜਿੱਥੇ ਵੀ ਪਾਣੀ ਆਉਣ ਦਾ ਸ਼ੱਕ ਹੈ ਉੱਥੇ ਆਪਣੇ ਪੱਧਰ ‘ਤੇ ਮਿੱਟੀ ਦੇ ਬੰਨ੍ਹ ਬਣਾਉਣੇ ਸ਼ੁਰੂ ਕਰ ਦਿੱਤੇ । ਲੋਕ ਘਰਾਂ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਗਏ ਹਨ । ਜਾਨਵਰਾਂ ਨੂੰ ਵੀ ਸੁਰੱਖਿਅਤ ਥਾਂ ‘ਤੇ ਲਿਜਾਇਆ ਜਾ ਰਿਹਾ ਹੈ।

ਸਰਦੂਲਗੜ੍ਹ ਵਿੱਚ ਮਾਨਸਾ-ਸਿਰਸਾ ਨੈਸ਼ਨਲ ਹਾਈਵੇਅ ‘ਤੇ ਪਾਣੀ ਪਹੁੰਚ ਗਿਆ ਹੈ । ਸੜਕ ਦੇ ਕਿਨਾਰੇ ਜੋ ਝੁੱਗਿਆਂ ਹਨ ਉਨ੍ਹਾਂ ਨੂੰ ਉੱਥੋਂ ਚੁੱਕ ਕੇ ਸਮਾਨ ਦਾਨਾ ਮੰਡੀ ਵਿੱਚ ਜਾਨ ਨੂੰ ਕਿਹਾ ਗਿਆ ਹੈ । ਲੋਕ ਦਾਨਾ ਮੰਡੀ ਵਿੱਚ ਸ਼ਿਫਟ ਹੋਣਾ ਸ਼ੁਰੂ ਹੋ ਗਏ ਹਨ ।
ਲੋਕਾਂ ਵਿੱਚ ਗੁੱਸਾ ਹੈ ਕਿ ਪ੍ਰਸ਼ਾਸਨ ਨੂੰ JCB ਮਸ਼ੀਨ ਭੇਜਣ ਦੇ ਲਈ ਕਿਹਾ ਸੀ ਤਾਂਕੀ ਮਿੱਟੀ ਕੱਢ ਕੇ ਬੰਨ੍ਹ ਬਣਾਇਆ ਜਾ ਸਕੇ । ਪਰ ਪ੍ਰਸ਼ਾਸਨ ਨੇ ਹੁਣ ਤੱਕ ਕੁਝ ਨਹੀਂ ਕੀਤਾ । ਲੋਕਾਂ ਦਾ ਕਹਿਣਾ ਹੈ ਕਿ 4-4 ਫੁੱਟ ਸਰਦੂਲਗੜ੍ਹ ਦੇ ਆਲੇ ਦੁਆਲੇ ਪਾਣੀ ਪਹੁੰਚ ਗਿਆ ਹੈ ।

ਉਜ ਦਰਿਆ ਤੋਂ ਛੱਡਿਆ ਗਿਆ 1,71,797 ਕਿਊਸਿਕ ਪਾਣੀ

ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੇ ਮੀਂਹ ਦੇ ਕਾਰਨ ਨਦੀ-ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ । ਜਿਸ ਦੇ ਤਹਿਤ ਗੁਰਦਾਸਪੁਰ ਵਿੱਚ ਉਜ ਨਦੀ ਤੋਂ ਪਾਣੀ ਛੱਡਿਆ ਗਿਆ। ਗੁਰਦਾਸਪੁਰ ਦੇ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਉਝ ਨਦੀ 1,71,797 ਕਿਉਸਿਕ ਪਾਣੀ ਛੱਡਿਆ ਗਿਆ । ਡਿਪਟੀ ਕਮਿਸ਼ਨ ਨੇ ਉਜ ਅਤੇ ਰਾਵੀ ਦਰਿਆ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਕੀਤਾ ਹੈ । ਉਨ੍ਹਾਂ ਨੂੰ ਦਰਿਆ ਤੋਂ ਦੂਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ।

Exit mobile version