The Khalas Tv Blog Punjab ਪਟਿਆਲਾ ਪੁਲਿਸ ਨੇ ਕੀਤਾ ਵੱਡਾ ਖੁਲਾਸਾ
Punjab

ਪਟਿਆਲਾ ਪੁਲਿਸ ਨੇ ਕੀਤਾ ਵੱਡਾ ਖੁਲਾਸਾ

ਬਿਊਰੋ ਰਿਪੋਰਟ : ਪਟਿਆਲਾ ਪੁਲਿਸ ਨੇ ਇੱਕ ਬਲਾਇੰਡ ਮਰਡਰ ਕੇਸ ਦੀ ਮਿਸਟ੍ਰੀ ਨੂੰ ਸੁਲਝਾ ਲਿਆ ਹੈ । ਇੱਕ ਮਹਿਲਾ ਜਿਸ ਦੇ ਗਲੇ ਵਿੱਚ ਚੁੰਨੀ ਪਾਕੇ ਉਸ ਨੂੰ ਦਰੱਖਤ ਨਾਲ ਲੱਟਕਾ ਦਿੱਤਾ ਗਿਆ ਸੀ ਉਸ ਦੇ ਕਾਤਲ ਨੂੰ ਪੁਲਿਸ ਨੇ ਫੜ੍ਹ ਲਿਆ ਹੈ । ਇਹ ਸ਼ਖ਼ਸ ਮਹਿਲਾ ਦੇ ਨਾਲ ਜ਼ਬਰਦਸਤੀ ਕਰ ਰਿਹਾ ਸੀ ਜਦੋਂ ਮਹਿਲਾ ਨੇ ਵਿਰੋਧ ਕੀਤਾ ਤਾਂ ਉਸ ਨੇ ਮਹਿਲਾ ਦਾ ਗਲ ਚੁੰਨੀ ਦੇ ਨਾਲ ਦਬਾਅ ਦਿੱਤਾ ਅਤੇ ਫਿਰ ਉਸ ਨੂੰ ਦਰੱਖਤ ਦੇ ਨਾਲ ਲੱਟਕਾ ਦਿੱਤਾ ਅਤੇ ਇਸ ਨੂੰ ਖੁਦਕੁਸ਼ੀ ਦੀ ਤਰ੍ਹਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ।

ਪਟਿਆਲਾ ਦੇ ਐੱਸਐੱਸਪੀ ਵਰੂਣ ਸ਼ਰਮਾ ਨੇ ਦੱਸਿਆ ਕਿ 16 ਮਾਰਚ 2023 ਨੂੰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਰੇਲਵੇ ਸਟੇਸ਼ਨ ਸ਼ੰਭੂ ਅਤੇ ਪੁਰਾਣੇ ਪੁਲਿਸ ਸਟੇਸ਼ਨ ਸ਼ੰਭੂ ਦੇ ਦਰਮਿਆਨੇ ਆਰਮੀ ਦੀ ਖਾਲੀ ਥਾਂ ‘ਤੇ ਦਰੱਖਤ ‘ਤੇ ਮਹਿਲੀ ਦੀ ਲਾਸ਼ ਮਿਲੀ ਹੈ । ਜਿਸ ਦੀ ਨੱਕ ਤੋਂ ਖੂਨ ਆ ਰਿਹਾ ਹੈ। ਮਾਮਲੇ ਨੂੰ ਵੇਖਣ ਤੋਂ ਲੱਗ ਦਾ ਸੀ ਕਿ ਇਹ ਖੁਦਕੁਸ਼ੀ ਹੈ ਪਰ ਪੁਲਿਸ ਨੇ ਇਸ ਕੇਸ ਨੂੰ ਹੱਲ ਕਰਨ ਦੇ ਲਈ ਇੱਕ ਟੀਮ ਦਾ ਗਠਨ ਕੀਤਾ ਤਾਂ ਕੁਝ ਹੀ ਦੇਰ ਵਿੱਚ ਪੁਲਿਸ ਨੂੰ ਸਮਝ ਆ ਗਿਆ ਕਿ ਮਾਮਲਾ ਖੁਦਕੁਸ਼ੀ ਦਾ ਨਹੀਂ ਹੈ ਬਲਕਿ ਕਤਲ ਦਾ ਹੈ। ਪੋਸਟਮਾਰਟਮ ਤੋਂ ਪੁਲਿਸ ਨੂੰ ਕਾਫੀ ਮਦਦ ਮਿਲੀ ।

ਗੁਰਦਿਆਲ ਨੂੰ ਮਹਿਮਦਪੁਰ ਤੋਂ ਗ੍ਰਿਫਤਾਰ ਕੀਤਾ

ਪੁਲਿਸ ਨੇ ਮੁਲਜ਼ਮ ਗੁਰਦਿਆਲ ਸਿੰਘ ਨੂੰ ਪਿੰਡ ਧਾਰਿਆ ਥਾਣਾ ਸੰਭੂ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਹੈ । SSP ਵਰੁਣ ਸ਼ਰਮਾ ਨੇ ਦੱਸਿਆ ਹੈ ਕਿ 16 ਮਾਰਚ ਨੂੰ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਜੋਗਿੰਦਰ ਕੌਰ ਸਵੇਰ 8:00 ਵਜੇ ਕੰਮ ‘ਤੇ ਗਈ ਪਰ ਉਹ ਵਾਪਸ ਨਹੀਂ ਆਈ। ਜਦੋਂ ਤਲਾਸ਼ ਕੀਤੀ ਤਾਂ ਸਟੇਸ਼ਨ ਤੋਂ 200 ਮੀਟਰ ਦੀ ਦੂਰੀ ‘ਤੇ ਜੋਗਿੰਦਰ ਕੌਰ ਦੀ ਲਾਸ਼ ਮਿਲੀ ।

ਤਫਤੀਸ਼ ਵਿੱਚ ਗੁਰਦਿਆਲ ਦਾ ਨਾਂ ਸਾਹਮਣੇ ਆਇਆ

ਪੁਲਿਸ ਨੂੰ ਜਦੋਂ ਪੋਸਟਮਾਰਟਮ ਰਿਪੋਰਟ ਦੇ ਅਧਾਰ ‘ਤੇ ਜਾਂਚ ਸ਼ੁਰੂ ਕੀਤੀ ਤਾਂ ਗੁਰਦਿਆਲ ਸਿੰਘ ਦਾ ਨਾਂ ਸਾਹਮਣੇ ਆਇਆ,ਕਿਸੇ ਨੇ ਦੱਸਿਆ ਕਿ ਉਸ ਨੂੰ ਕਤਲ ਵਾਲੀ ਥਾਂ ‘ਤੇ ਵੇਖਿਆ ਗਿਆ,ਇਸ ਤੋਂ ਇਲਾਵਾ ਇਹ ਵੀ ਪਤਾ ਚੱਲਿਆ ਕਿ ਮਹਿਲਵਾਂ ਨੂੰ ਲੈਕੇ ਉਸ ਦੀ ਨਜ਼ਰ ਠੀਕ ਨਹੀਂ ਸੀ ।ਪੁਲਿਸ ਨੇ ਫੌਰਨ ਗੁਰਦਿਆਲ ਨੂੰ ਹਿਰਾਸਤ ਵਿੱਚ ਲਿਆ ਜਦੋਂ ਪੁੱਛ-ਗਿੱਛ ਕੀਤੀ ਤਾਂ ਸਭ ਕੁਝ ਸਾਹਮਣੇ ਆ ਗਿਆ।

ਗੁਰਦਿਆਲ ਨੇ ਦੱਸਿਆ ਕਿ ਉਹ ਸ਼ਰਾਬ ਪੀਕੇ ਰੇਲਵੇ ਸਟੇਸ਼ਨ ਤੋਂ ਆਪਣੇ ਪਿੰਡ ਵੱਲ ਜਾ ਰਿਹਾ ਸੀ ਰਸਤੇ ਵਿੱਚ ਉਸ ਨੇ ਜੋਗਿੰਦਰ ਕੌਰ ਨੂੰ ਵੇਖਿਆ,ਫਿਰ ਉਸ ਦੇ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ । ਪਰ ਜਦੋਂ ਜੋਗਿੰਦਰ ਕੌਰ ਨੇ ਇਸ ਦਾ ਵਿਰੋਧ ਕੀਤਾ ਤਾਂ ਗੁੱਸੇ ਵਿੱਚ ਗੁਰਦਿਆਲ ਨੇ ਪਹਿਲਾਂ ਉਸ ਦਾ ਗਲਾ ਦਬਾਇਆ ਅਤੇ ਫਿਰ ਖੁਦਕੁਸ਼ੀ ਵਿਖਾਉਣ ਦੇ ਲਈ ਉਸ ਦੀ ਲਾਸ਼ ਨੂੰ ਚੁੰਨੀ ਦੇ ਨਾਲ ਬੰਨ ਦਿੱਤਾ ।

Exit mobile version