The Khalas Tv Blog Punjab ਪਟਿਆਲਾ ’ਚ ਪੁਲਿਸ ਦੀ ਵੱਡੀ ਕਾਰਵਾਈ! 15 ਤੋਂ ਵੱਧ ਕੇਸਾਂ ’ਚ ਲੋੜੀਂਦੇ ਪੁਨੀਤ ਗੋਲਾ ਦਾ ਕੀਤਾ ਐਨਕਾਊਂਟਰ
Punjab

ਪਟਿਆਲਾ ’ਚ ਪੁਲਿਸ ਦੀ ਵੱਡੀ ਕਾਰਵਾਈ! 15 ਤੋਂ ਵੱਧ ਕੇਸਾਂ ’ਚ ਲੋੜੀਂਦੇ ਪੁਨੀਤ ਗੋਲਾ ਦਾ ਕੀਤਾ ਐਨਕਾਊਂਟਰ

Puneet Gola Encounter

ਬਿਉਰੋ ਰਿਪੋਰਟ: ਪਟਿਆਲਾ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਰਾਜੀਵ ਰਾਜਾ ਗੈਂਗ ਦੇ ਪੁਨੀਤ ਗੋਲਾ ਦਾ ਐਨਕਾਊਂਟਰ ਕਰ ਦਿੱਤਾ ਹੈ। ਇਸ ਮੁਕਾਬਲੇ ਵਿੱਚ ਗੈਂਗਸਟਰ ਪੁਨੀਤ ਗੋਲਾ ਨੂੰ ਪੁਲਿਸ ਦੀਆਂ 2 ਗੋਲ਼ੀਆਂ ਲੱਗੀਆਂ ਹਨ। ਇਹ ਕਾਰਵਾਈ ਪਟਿਆਲਾ ਪੁਲਿਸ ਦੇ CIA ਸਟਾਫ਼ ਵੱਲੋਂ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਪਨੀਤ ਗੋਲਾ ਗੈਂਗਸਟਰ ਮੁੱਠਭੇੜ ਦੇ ਵਿੱਚ ਜ਼ਖਮੀ ਹੋ ਗਿਆ ਹੈ, ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਮੁਹਾਲੀ ਦੇ ਵਿੱਚ ਚੋਪਿੰਗ ਕਾਂਡ ਦਾ ਮੁੱਖ ਮੁਲਜ਼ਮ ਪਨੀਤ ਗੋਲਾ ਲੁੱਟ ਖੋਹ, ਕਾਤਲ ਅਤੇ ਇਰਾਦਾ ਕਤਲ ਦੇ 15 ਤੋਂ ਵੱਧ ਕੇਸਾਂ ਦੇ ਵਿੱਚ ਲੋੜੀਂਦਾ ਸੀ।

Exit mobile version