The Khalas Tv Blog Punjab ਮੁੜ ਵਿਵਾਦਾਂ ਚ ਫਸੇ ਭਾਨਾ ਸਿੱਧੂ ! ਪੁਲਿਸ ਨੇ ਕੀਤੀ ਵੱਡੀ ਕਾਰਵਾਈ
Punjab

ਮੁੜ ਵਿਵਾਦਾਂ ਚ ਫਸੇ ਭਾਨਾ ਸਿੱਧੂ ! ਪੁਲਿਸ ਨੇ ਕੀਤੀ ਵੱਡੀ ਕਾਰਵਾਈ

 

ਬਿਉਰੋ ਰਿਪੋਰਟਰ – Youtuber ਭਾਨਾ ਸਿੱਧੂ (Bhanna sidhu) ਇੱਕ ਵਾਰ ਮੁੜ ਤੋਂ ਪੰਜਾਬ ਪੁਲਿਸ (PUNJABI POLICE) ਦੇ ਨਿਸ਼ਾਨੇ ‘ਤੇ ਆ ਗਿਆ ਹੈ । ਪਟਿਆਲਾ ਦੇ ਸਦਰ ਥਾਣੇ ਵਿੱਚ ਉਸ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ । ਸ਼ਿਕਾਇਤ ਕਰਨ ਵਾਲਾ ਪੂਨਮ ਸੁਆਮੀ ਮੁਤਾਬਿਕ ਭਾਨਾ ਸਿੱਧੂ ਅਤੇ ਉਸ ਦੇ ਹਮਾਇਤੀਆਂ ਨੇ ਉਨ੍ਹਾਂ ਦੀ ਡੇਰੇ ਦੀ ਜ਼ਮੀਨ ਵਿੱਚ ਧੱਕੇ ਨਾਲ ਪੱਕੀ ਹੋਈ ਝੋਨੇ ਦੀ ਫਸਲ ਵੱਢੀ । ਰੋਕਣ ‘ਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿੰਡ ਤੇਜਾ ਵਿੱਚ 106 ਏਕੜ ਵਿੱਚੋਂ 36 ਏਕੜ ਵਿੱਚ ਝੋਨਾ ਬੀਜਿਆ ਗਿਆ ਸੀ ਅਤੇ ਜਦੋਂ 7 ਤਰੀਕ ਨੂੰ ਅਸੀਂ ਪਿੰਡ ਫਸਲ ਵੇਖਣ ਗਏ ਤਾਂ ਖੇਤ ਵਿੱਚ ਅਮਨ ਸਿੱਧੂ,ਭਾਨਾ ਅਤੇ ਉਸ ਦੀ ਭੈਣ ਪਾਲ ਕੌਰ ਸਮੇਤ 9 ਲੋਕ ਫਸਲ ਵੱਢ ਰਹੇ ਸਨ । ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁੱਟਮਾਰ ਦੀ ਕੋਸ਼ਿਸ਼ ਕੀਤੀ ਮੁਸ਼ਕਿਲ ਨਾਲ ਜਾਨ ਬਚਾ ਕੇ ਭੱਜੇ ।

ਸ਼ਿਕਾਇਤਕਰਤਾ ਪੂਨਮ ਸੁਆਮੀ ਨੇ ਕਿਹਾ ਜਦੋਂ ਉਹ ਗੱਡੀ ਦੇ ਵਿੱਚ ਵਾਪਸ ਜਾ ਰਹੇ ਸਨ ਤਾਂ ਅਮਨ ਸਿੱਧੂ,ਦਵਿੰਦਰ ਕੰਬੋਜ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਡਾ ਪਿੱਛਾ ਕੀਤਾ । ਪੀੜਤਾਂ ਦੇ ਬਿਆਨ ‘ਤੇ
ਪੁਲਿਸ ਨੇ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ।

ਇਸ ਤੋਂ ਪਹਿਲਾਂ ਵੀ ਭਾਨਾ ਸਿੱਧੂ ਦੇ ਖਿਲਾਫ ਇੱਕ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਹੋਇਆ ਸੀ । ਭਾਨਾ ਸਿੱਧੂ ਦੀ ਹਮਾਇਤੀ ਵਿੱਚ ਕਈ ਸਿਆਸੀ ਅਤੇ ਕਿਸਾਨ ਆਗੂ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਪੁਲਿਸ ਨੂੰ ਭਾਨਾ ਸਿੱਧੂ ਨੂੰ ਰਿਹਾਅ ਕਰਨਾ ਪਿਆ ਸੀ ।

Exit mobile version