The Khalas Tv Blog Punjab ਪਟਿਆਲਾ ਨੂੰ ਮਿਲਿਆ ਨਵਾਂ ਮੇਅਰ ! ਸੀਨੀਅਰ ਤੇ ਡਿਪਟੀ ਮੇਅਰ ਦੇ ਨਾਵਾਂ ‘ਤੇ ਵੀ ਲੱਗੀ ਮੋਹਰ
Punjab

ਪਟਿਆਲਾ ਨੂੰ ਮਿਲਿਆ ਨਵਾਂ ਮੇਅਰ ! ਸੀਨੀਅਰ ਤੇ ਡਿਪਟੀ ਮੇਅਰ ਦੇ ਨਾਵਾਂ ‘ਤੇ ਵੀ ਲੱਗੀ ਮੋਹਰ

ਬਿਉਰ ਰਿਪੋਰਟ – (PATIALA NEW MAYOR) ਪਟਿਆਲਾ ਨੂੰ ਨਵਾਂ ਮੇਅਰ ਮਿਲ ਗਿਆ ਹੈ, ਆਪ ਦੇ ਕੁੰਦਨ ਗੋਗੀਆ ਪਟਿਆਲਾ ਦੇ ਨਵੇਂ ਮੇਅਰ ਚੁਣੇ ਗਏ ਹਨ । ਹਰਿੰਦਰ ਕੋਹਲੀ ਨੂੰ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਸੌਂਪਿਆ ਗਿਆ ਜਦਕਿ ਜਗਦੀਪ ਸਿੰਘ ਜੱਗਾ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ । ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਤਿੰਨਾਂ ਦੇ ਨਾਂ ਦਾ ਐਲਾਨ ਕੀਤਾ ਹੈ ।

ਅਮਨ ਅਰੋੜਾ ਨੇ ਦੱਸਿਆ ਕਿ ਮੇਅਰ,ਡਿਪਟੀ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਸਰਬ ਸੰਮਤੀ ਦੇ ਨਾਲ ਹੋਈ ਹੈ ਅਤੇ ਤਿੰਨੋਂ ਮਿਲ ਕੇ ਸ਼ਹਿਰ ਦਾ ਵਿਕਾਸ ਕਰਨਗੇ ।

ਪਟਿਆਲਾ ਵਿੱਚ 53 ਵਾਰਡਾਂ ‘ਤੇ ਚੋਣ ਹੋਈ ਸੀ ਹਾਲਾਂਕਿ ਸ਼ਹਿਰ ਵਿੱਚ ਕੁੱਲ 60 ਵਾਰਡ ਸਨ । ਨਾਮਜ਼ਦਗੀਆਂ ਵੇਲੇ ਹੋਈ ਗੜਬੜੀ ਦੀ ਵਜ੍ਹਾ ਕਰਕੇ 7 ਵਾਰਡ ‘ਤੇ ਹਾਈਕੋਰਟ ਵੱਲੋਂ ਚੋਣ ਰੱਦ ਕਰ ਦਿੱਤੀ ਗਈ ਸੀ ਕਿਉਂਕਿ ਬੀਜੇਪੀ ਦੇ ਉਮੀਦਵਾਰਾਂ ਨੇ ਸੂਬਾ ਸਰਕਾਰ ‘ਤੇ ਧਾਂਦਲੀ ਕਰਨ ਦਾ ਇਲਜ਼ਾਮ ਲਗਾਇਆ ਸੀ । ਆਮ ਆਦਮੀ ਪਾਰਟੀ ਨੇ ਪਟਿਆਲਾ ਵਿੱਚ ਹੂੰਝਾਫੇਰ ਜਿੱਤ ਹਾਸਲ ਕਰਕੇ 53 ਵਾਰਡਾਂ ਵਿੱਚੋਂ 43 ‘ਤੇ ਜਿੱਤ ਹਾਸਲ ਕੀਤੀ ਸੀ । ਕਾਂਗਰਸ ਅਤੇ ਬੀਜੇਪੀ ਦੇ 4-4 ਉਮੀਦਵਾਰ ਜਿੱਤੇ ਸਨ ਜਦਕਿ 2 ਤੇ ਅਕਾਲੀ ਦਲ ਦਾ ਕਬਜ਼ਾ ਹੋਇਆ ਸੀ ।

Exit mobile version