The Khalas Tv Blog Punjab ਪੰਜਾਬ ਦੇ ਸਭ ਤੋਂ ਵੱਡੇ ਮਸ਼ਹੂਰ ਸਰਕਾਰੀ ਹਸਪਤਾਲ ’ਚ ਜੂਨੀਅਰ ਡਾਕਟਰ ਨਾਲ ਛੇੜਖਾਨੀ! ਟੈਕਨੀਸ਼ੀਅਨ ’ਤੇ ਲੱਗੇ ਅਸ਼ਲੀਲ ਹਰਕਤਾਂ ਦੇ ਇਲਜ਼ਾਮ
Punjab

ਪੰਜਾਬ ਦੇ ਸਭ ਤੋਂ ਵੱਡੇ ਮਸ਼ਹੂਰ ਸਰਕਾਰੀ ਹਸਪਤਾਲ ’ਚ ਜੂਨੀਅਰ ਡਾਕਟਰ ਨਾਲ ਛੇੜਖਾਨੀ! ਟੈਕਨੀਸ਼ੀਅਨ ’ਤੇ ਲੱਗੇ ਅਸ਼ਲੀਲ ਹਰਕਤਾਂ ਦੇ ਇਲਜ਼ਾਮ

ਬਿਉਰੋ ਰਿਪੋਰਟ – ਪਟਿਆਲਾ ਵਿੱਚ ਜੂਨੀਅਰ ਡਾਕਟਰ (PATIALA JUNIOR DOCTER TEASE) ਦੇ ਨਾਲ ਛੇੜਖਾਨੀ ਦਾ ਮਾਮਲਾ ਸਾਹਮਣੇ ਆਇਆ ਹੈ। ਰਜਿੰਦਰਾ ਹਸਪਤਾਲ ਵਿੱਚ ਸੁਰੱਖਿਆ ਨੂੰ ਲੈ ਕੇ ਲਗਾਤਾਰ ਡਾਕਟਰਾਂ ਦੀ ਮੰਗ ਦੇ ਦੌਰਾਨ ਹੁਣ ਹਸਪਤਾਲ ਵਿੱਚ ਮੁਲਾਜ਼ਮਾਂ ਨੇ ਹੀ ਜੂਨੀਅਰ ਡਾਕਟਰ ਦੇ ਨਾਲ ਅਸ਼ਲੀਲ ਹਰਕਤਾ ਕਰ ਦਿੱਤੀਆਂ। ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਜਿਸ ਵਿੱਚ ਇੱਕ ਜੂਨੀਅਰ ਡਾਕਟਰ ਨੇ ਟੈਕਨੀਸ਼ਨ ’ਤੇ ਅਸ਼ਲੀਲ ਹਰਕਤਾਂ ਕਰਨ ਦੇ ਇਲਜ਼ਾਮ ਲਗਾਏ ਹਨ। ਜਿਸ ਦੇ ਬਾਅਦ ਮਾਮਲਾ ਰਜਿੰਦਰਾ ਹਸਪਤਾਲ (PATIALA RAJINDRA HOSPITAL) ਦੇ ਮੈਡੀਕਲ ਸੁਪ੍ਰੀਡੈਂਟ ਦੇ ਕੋਲ ਪਹੁੰਚ ਗਿਆ ਜਿਸ ਤੋਂ ਬਾਅਦ ਜਾਂਚ ਬਿਠਾ ਦਿੱਤੀ ਗਈ ਹੈ।

ਜੂਨੀਅਰ ਡਾਕਟਰ ਦੀ ਸ਼ਿਕਾਇਤ ਦੇ ਮੁਤਾਬਿਕ ਉਸ ਦੀ ਡਿਊਟੀ ਗਾਇਨੀ ਵਾਰਡ ਦੇ ਲੇਬਰ ਰੂਮ ਵਿੱਚ ਸੀ। ਇੱਕ ਮਰੀਜ਼ ਦੀ ECG ਕਰਨ ਦੇ ਲਈ ਜੂਨੀਅਰ ਡਾਕਟਰ ਨੇ ਟੈਕਨੀਸ਼ਨ ਨੂੰ ਬੁਲਾਇਆ ਸੀ। ਆਪਣਾ ਕੰਮ ਕਰਨ ’ਤੇ ਪਰਤ ਰਹੇ ਟੈਕਨੀਸ਼ਨ ਨੇ ਜੂਨੀਅਰ ਡਾਕਟਰ ਦੇ ਨਾਲ ਬਦਤਮੀਜ਼ੀ ਕੀਤੀ। ਜੂਨੀਅਰ ਡਾਕਟਰ ਨੇ ਟੈਕਨੀਸ਼ਨ ਦੇ ਸਰੀਰ ਦੇ ਪਿੱਛਲੇ ਹਿੱਸੇ ਵਿੱਚ ਅਸ਼ਲੀਲ ਛੇੜਖਾਨੀ ਕਰਨ ਦਾ ਇਲਜ਼ਾਮ ਲਗਾਇਆ।

ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਜਨ ਸਿੰਗਲਾ ਨੇ ਕਿਹਾ ਕਿ ਜੂਨੀਅਰ ਡਾਕਟਰ ਦੀ ਸ਼ਿਕਾਇਤ ਹੈ ਕਿ ਟੈਕਨੀਸ਼ਨ ਨੇ ਉਸ ਦੇ ਸਰੀਰਕ ਅੰਗ ਨੂੰ ਗ਼ਲਤ ਤਰੀਕੇ ਨਾਲ ਹੱਥ ਲਾਇਆ ਅਸ਼ਲੀਲ ਹਰਕਤਾ ਕੀਤੀਆਂ ਹਨ। ਸ਼ਿਕਾਇਤ ਮਿਲਣ ਦੇ ਬਾਅਦ ਟੈਕਨੀਸ਼ਨ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਕਿਹਾ ਉਸ ਨੇ ਜੂਨੀਅਰ ਡਾਕਟਰ ਤੋਂ ਰਸਤਾ ਮੰਗਿਆ ਸੀ ਪਰ ਰਸਤਾ ਨਾ ਮਿਲਣ ’ਤੇ ਉਸ ਨੂੰ ਦੂਜੇ ਤਰੀਕੇ ਨਾਲ ਨਿਕਲਣਾ ਪਿਆ ਜਿਸ ਨਾਲ ਸਰੀਰ ਟੱਚ ਹੋ ਗਿਆ।

Exit mobile version