ਨਵਜੋਤ ਸਿੰਘ ਸਿੱਧੂ ਨੂੰ ਰੋਡ ਰੇਜ ਮਾਮਲੇ ਵਿੱਚ ਸੁਪਰੀਮ ਕੋਰਟ ਨੇ 1 ਸਾਲ ਦੀ ਸਜ਼ਾ ਸੁਣਾਈ ਹੈ
‘ਦ ਖ਼ਾਲਸ ਬਿਊਰੋ : ਰੋਡ ਰੇਜ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਪਟਿਆਲਾ ਜੇ ਲ੍ਹ ਵਿੱਚ ਬੰਦ ਹਨ। ਇਸ ਦੌਰਾਨ ਉਨ੍ਹਾਂ ਨੂੰ ਜੇ ਲ੍ਹ ਆਫਿਸ ਦਾ ਕੰਮ ਦਿੱਤਾ ਹੋਇਆ ਹੈ ਪਰ ਹੁਣ ਜੇਲ੍ਹ ਦੇ ਅੰਦਰੋ ਉਨ੍ਹਾਂ ਦੀ ਸਾਥੀ ਕੈ ਦੀਆਂ ਨਾਲ ਵਿਵਾਦ ਦੀਆਂ ਖ਼ਬਰਾ ਸਾਹਮਣੇ ਆਇਆ ਹਨ। ਬੈਰਕ ਵਿੱਚ ਬੰਦ ਸਾਥੀ ਕੈ ਦੀਆਂ ਨੇ ਇਲ ਜ਼ਾਮ ਲਗਾਇਆ ਹੈ ਕਿ ਸਿੱਧੂ ਉਨ੍ਹਾਂ ਨਾਲ ਤੂੰ- ਤਰਾਕ ਕਰਕੇ ਗੱਲ ਕਰਦੇ ਹਨ । ਇਸ ਦੀ ਸ਼ਿਕਾਇਤ ਉਨ੍ਹਾਂ ਨੇ ਜੇ ਲ੍ਹ ਪ੍ਰਸ਼ਾਸਨ ਨੂੰ ਕੀਤਾ ਹੈ । ਜਿਸ ਤੋਂ ਬਾਅਦ 3 ਕੈਦੀਆਂ ਦੀ ਬੈਰਕ ਬਦਲੀ ਗਈ ਹੈ । ਉਧਰ ਨਵਜੋਤ ਸਿੰਘ ਸਿੱਧੂ ਨੇ ਸਾਥੀ ਕੈਦੀ ਆਂ ‘ਤੇ ਇਲ ਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ ਬਿਨਾਂ ਇਜਾਜ਼ਤ ਸਮਾਨ ਲੈਣ ਲਈ ਮਿਲਣ ਵਾਲੇ ਕਾਰਡ ਦੀ ਦੁਰਵਰਤੋਂ ਕੀਤੀ ਹੈ ।
ਸਿੱਧੂ ਦਾ ਕੈਦੀਆਂ ‘ਤੇ ਇਲ ਜ਼ਾਮ
ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਨੂੰ ਵੇਖ ਦੇ ਹੋਏ ਉਨ੍ਹਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ ਉਹ ਆਪਣੀ ਬੈਰਕ ਵਿੱਚ ਹੀ ਸਾਥੀ ਕੈਦੀਆਂ ਤੋਂ ਸਮਾਨ ਮੰਗਵਾਉਂਦੇ ਸਨ। ਪਰ ਸੂਤਰਾਂ ਮੁਤਾਬਿਕ ਸਿੱਧੂ ਦਾ ਕਹਿਣਾ ਹੈ ਕਿ ਕੈਦੀਆਂ ਨੇ ਉਨ੍ਹਾਂ ਦੇ ਕਾਰਡ ਤੋਂ ਬਿਨਾਂ ਦੱਸੇ ਸਮਾਨ ਖਰੀਦ ਲਿਆ। ਕਾਰਡ ਵਿੱਚ ਸਮਾਨ ਖਰੀਦਣ ਦੀ ਲਿਮਿਟ ਹੁੰਦੀ ਹੈ। ਜਦਕਿ ਕੈਦੀ ਸਿੱਧੂ ‘ਤੇ ਬਦਜ਼ੁਬਾਨੀ ਕਰਨ ਦਾ ਇਲ ਜ਼ਾਮ ਲਾ ਰਹੇ ਹਨ। ਸ਼ਿਕਾਇਤ ਤੋਂ ਬਾਅਦ ਜੇਲ ਸੁਪਰੀਟੈਂਡੈਂਟ ਵੱਲੋਂ ਸਿੱਧੂ ਦੇ ਨਾਲ ਰਹਿ ਰਹੇ 3 ਕੈਦੀਆਂ ਨੂੰ ਹੋਰ ਬੈਰਕ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਹੁਣ ਉਨ੍ਹਾਂ ਦੇ ਨਾਲ 2 ਹੀ ਕੈਦੀ ਬਚੇ ਹਨ । 2022 ਦੀਆਂ ਵਿਧਾ ਨਸਭਾ ਚੋਣਾਂ ਦੌਰਾਨ ਵੀ ਸਿੱਧੂ ‘ਤੇ ਵਿਰੋਧੀ ਬਦਜ਼ੁਬਾਨੀ ਦਾ ਇਲਜ਼ਾਮ ਲਗਾਉਂਦੇ ਰਹੇ ਹਨ।
ਸਿੱਧੂ ਦੀ ਬਦਜ਼ਬਾਨੀ ਦੀ ਕਿਸੇ
ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਅਕਸਰ ਨਾ ਸਿਰਫ਼ ਆਪਣੀ ਪਾਰਟੀ ਵਿੱਚ ਵਿਰੋਧੀਆਂ ਨੂੰ ਤੂੰ – ਤਰਾਕ ਕਰਕੇ ਬੁਲਾਉਂਦੇ ਸਨ ਬਲਕਿ ਚੋਣ ਰੈਲੀਆਂ ਵਿੱਚ ਵਿਰੋਧੀਆਂ ਖਿ ਲਾਫ਼ ਟਿੱਪਣੀ ਕਰਨ ਵੇਲੇ ਸਾਰੀ ਮਰਿਆਦਾਵਾਂ ਭੁੱਲ ਜਾਂਦੇ ਸਨ, ਲਖੀਮਪੁਰ ਖੀਰੀ ਕਾਂਡ ਖਿਲਾਫ਼ ਜਦੋਂ ਸਿੱਧੂ ਪਾਰਟੀ ਵਰਕਰਾਂ ਨਾਲ ਪ੍ਰਦ ਰਸ਼ਨ ਕਰ ਰਹੇ ਸਨ ਤਾਂ ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੇਰ ਨਾਲ ਪਹੁੰਚਣ ‘ਤੇ ਅਪਸ਼ਬਦ ਬੋਲੇ। ਇਸ ਤੋਂ ਇਲਾਵਾ ਪੁਲਿਸ ਮੁਲਾ ਜ਼ਮਾਂ ਖਿਲਾਫ ਵੀ ਉਨ੍ਹਾਂ ਨੇ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਆਫੀ ਮੰਗਣੀ ਪਈ ਸੀ। ਚੰਡੀਗੜ੍ਹ ਦੇ ਇੱਕ ਅਫਸਰ ਨੇ ਤਾਂ ਸਿੱਧੂ ਨੂੰ ਮਾਨ-ਹਾਨੀ ਦਾ ਨੋਟਿਸ ਵੀ ਭੇਜਿਆ ਸੀ, ਪ੍ਰੈਸਕਾਨਫਰੰਸ ਦੌਰਾਨ ਸਿੱਧੂ ਨੇ ਕੇਜਰੀਵਾਲ ਦੇ ਮਫਰਲ ਨੂੰ ਲੈਕੇ ਸਖ਼ਤ ਟਿੱਪਣੀਆਂ ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਉਮਰ ਨੂੰ ਲੈ ਕੇ ਵੀ ਕਈ ਤੰਜ ਕੱਸਦੇ ਹੋਏ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ।