The Khalas Tv Blog Punjab ਪਟਿਆਲਾ ਬੇਅਦਬੀ ਕਾਂਡ:ਦੋਸ਼ੀ ਦੀ ਹੋਈ ਪਛਾਣ
Punjab

ਪਟਿਆਲਾ ਬੇਅਦਬੀ ਕਾਂਡ:ਦੋਸ਼ੀ ਦੀ ਹੋਈ ਪਛਾਣ

‘ਦ ਖ਼ਾਲਸ ਬਿਊਰੋ : ਪਟਿਆਲਾ ਦੇ ਕਾਲੀ ਮਾਤਾ ਮੰਦਰ ‘ਚ ਕਾਲੀ ਮਾਤਾ ਦੀ ਮੂਰਤੀ ਦੀ ਬੇਅਦਬੀ ਕਰਨ ਵਾਲੇ ਨੌਜਵਾਨ ਦੀ ਪਛਾਣ ਹੋ ਗਈ ਹੈ। ਇਸ ਨੌਜਵਾਨ ਦਾ ਨਾਮ ਹਰਦੀਪ ਸਿੰਘ ਹੈ ਤੇ ਇਹ ਜਿਲ੍ਹਾ ਪਟਿਆਲਾ ਦੇ ਹੀ ਇੱਕ ਪਿੰਡ ਦਾ ਵਾਸੀ ਹੈ।

ਪੁਲਿਸ ਵੱਲੋਂ ਉਸ ਦੇ ਪਿੰਡ ਦਾ ਨਾਂ ਜਨਤਕ ਨਹੀਂ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ।  ਉਕਤ ਨੌਜਵਾਨ ਖ਼ਿਲਾਫ਼ ਆਈਪੀਸੀ ਦੀ ਧਾਰਾ 295-ਏ ਅਤੇ 354 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪਟਿਆਲਾ ਦੇ ਐਸਪੀ ਸਿਟੀ ਹਰਪਾਲ ਸਿੰਘ ਅਨੁਸਾਰ ਮਾਮਲੇ ਦੀ ਹਰ ਪਾਸੇ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਪੁਛਗਿਛ ਲਈ ਤੇ ਹੋਰ ਜਾਂਚ ਲਈ ਪੁਲਿਸ ਦੀ ਇੱਕ ਟੀਮ ਨੂੰ ਪਿੰਡ ਵਿੱਚ ਉਸਦੇ ਘਰ ਭੇਜਿਆ ਗਿਆ ਹੈ।

Exit mobile version