The Khalas Tv Blog Punjab ਪਟਿਆਲਾ ਵਿੱਚ ਪਤਨੀ ਤੋਂ ਪਰੇਸ਼ਾਨ ਹੋ ਕੇ ਇੱਕ ਸ਼ਖਸ ਨੇ ਆਪਣੀ ਜ਼ਿੰਦਗੀ ਕੀਤੀ ਖਤਮ !
Punjab

ਪਟਿਆਲਾ ਵਿੱਚ ਪਤਨੀ ਤੋਂ ਪਰੇਸ਼ਾਨ ਹੋ ਕੇ ਇੱਕ ਸ਼ਖਸ ਨੇ ਆਪਣੀ ਜ਼ਿੰਦਗੀ ਕੀਤੀ ਖਤਮ !

ਬਿਉਰੋ ਰਿਪੋਰਟ : ਪਟਿਆਲਾ ਦੇ ਭਾਦਸੋ ਪਿੰਡ ਭੌੜੇ ਦੇ 1 ਨੌਜਵਾਨ ਨੇ ਪਤਨੀ ਵੱਲੋਂ ਕੀਤੀ ਗਈ ਬੇਇੱਜ਼ਤੀ ਤੋਂ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ ਹੈ । ਘਟਨਾ ਦੇ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਲਾ ਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਕਰਵਾਇਆ ਹੈ । ਮਰਨ ਵਾਲਾ ਨੌਜਵਾਨ ਹੈੱਪੀ ਸਿੰਘ 29 ਸਾਲ ਦਾ ਸੀ। ਉਸ ਦੀ ਮਾਂ ਨੇ ਨੂੰਹ ਨੂੰ ਜ਼ਿੰਮੇਵਾਰ ਦੱਸਿਆ ਹੈ । ਜਿਸ ਦੇ ਬਾਅਦ ਪੁਲਿਸ ਨੇ ਹੈੱਪੀ ਦੀ ਮਾਂ ਮਨਜੀਤ ਕੌਰ ਦਾ ਬਿਆਨ ਦਰਜ ਕਰਦੇ ਹੋਏ ਪਤਨੀ ਲਵਪ੍ਰੀਤ ਕੌਰ ਦੇ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ।

ਵਿਆਹ ਦੇ ਬਾਅਦ ਕਲੇਸ਼,2 ਦਿਨ ਪਹਿਲਾਂ ਹੋਈ ਸੀ ਬੇਇੱਜ਼ਤੀ

ਮਨਜੀਤ ਕੌਰ ਨੇ ਪੁਲਿਸ ਨੂੰ ਬਿਆਨ ਵਿੱਚ ਦੱਸਿਆ ਹੈ ਕਿ ਉਸ ਦੇ ਪੁੱਤਰ ਹੈੱਪੀ ਦਾ ਵਿਆਹ 2019 ਨੂੰ ਹੋਇਆ ਸੀ । ਵਿਆਹ ਦੇ ਬਾਅਦ ਇੱਕ ਪੁੱਤਰ ਵੀ ਹੈ । ਪਰ ਘਰ ਵਿੱਚ ਇਨ੍ਹਾਂ ਦੋਵਾਂ ਦੇ ਵਿਚਾਲੇ ਝਗੜਾ ਰਹਿਣ ਲਗਿਆ ਸੀ। ਹੈੱਪੀ ਨਾਲ ਝਗੜਾ ਕਰਕੇ ਲਵਪ੍ਰੀਤ ਆਪਣੇ ਪੇਕੇ ਘਰ ਚੱਲੀ ਗਈ ਸੀ । ਸਮਝੌਤੇ ਦੇ ਬਾਅਦ ਕੁਝ ਸਮੇਂ ਪਹਿਲਾਂ ਲਵਪ੍ਰੀਤ ਕੌਰ ਘਰ ਵਾਪਸ ਪਰਤ ਆਈ ਸੀ। ਪਰ ਦੋਵੇ ਵੱਖ-ਵੱਖ ਰਹਿਣ ਲੱਗੇ । 1 ਅਕਤੂਬਰ ਨੂੰ ਹੈੱਪੀ ਪਿੰਡ ਵਿੱਚ ਕਿਸੇ ਔਰਤ ਦੇ ਘਰ ਪੇਂਟਰ ਦਾ ਕੰਮ ਕਰਨ ਗਿਆ ਸੀ। ਜਿੱਥੇ ਜਾਕੇ ਲਵਪ੍ਰੀਤ ਨੇ ਆਪਣੇ ਪਤੀ ਹੈੱਪੀ ਦੀ ਬੇਇੱਜ਼ਤੀ ਕਰ ਦਿੱਤੀ ਸੀ । ਇਸ ਬੇਇੱਜ਼ਤੀ ਨੂੰ ਬਰਦਾਸ਼ਤ ਨਾ ਕਰਨ ਦੀ ਵਜ੍ਹਾ ਕਰਕੇ ਉਸ ਨੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ ਸੀ।

ਪਤੀ ‘ਤੇ ਸ਼ੱਕ ਕਰਦੀ ਸੀ ਪਤਨੀ

ਮਨਜੀਤ ਕੌਰ ਨੇ ਦੱਸਿਆ ਕਿ ਬੇਇੱਜ਼ਤੀ ਹੋਣ ਦੇ ਬਾਅਦ ਹੈੱਪੀ ਉਸ ਨੂੰ ਮਿਲਣ ਆਇਆ ਸੀ। ਜਿਸ ਦੇ ਬਾਅਦ ਉਸ ਦੀ ਪਤਨੀ ਇੱਕ ਗੱਲ ‘ਤੇ ਸ਼ੱਕ ਕਰਦੇ ਹੋਏ ਉਸ ਨੂੰ ਪਰੇਸ਼ਾਨ ਕਰਦੀ ਹੈ । ਪਿੰਡ ਵਿੱਚ ਔਰਤ ਦੇ ਘਰ ਜਾਕੇ ਬੇਇੱਜ਼ਤੀ ਕਰਨ ਦੇ ਬਾਰੇ ਵੀ ਦੱਸਿਆ,ਜਿਸ ਦੇ ਬਾਅਦ ਉਹ ਘਰ ਚੱਲਾ ਗਿਆ ਅਤੇ ਰਾਤ ਨੂੰ ਉਸ ਦੇ ਦੁਨੀਆ ਤੋਂ ਜਾਣ ਦੀ ਖਬਰ ਆਈ । ਥਾਣਾ ਭਾਦਸੋ ਦੇ SHO ਇੰਦਰਪਾਲ ਸਿੰਘ ਨੇ ਕਿਹਾ ਹੈ ਕਿ ਮੁਲਜ਼ਮ ਔਰਤ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਬਾਅਦ ਜੇਲ੍ਹ ਭੇਜ ਦਿੱਤਾ ਸੀ ।

Exit mobile version