The Khalas Tv Blog Punjab ਬੱਚੀ ਦੇ ਪੇਟ ‘ਚ ਦਰਦ ਹੋਇਆ ! ਹਸਪਤਾਲ ਜਦੋਂ ਜਾਂਚ ਹੋਈ ਤਾਂ ਪਰਿਵਾਰ ਦੇ ਹੋਸ਼ ਉੱਡ ਗਏ !
Punjab

ਬੱਚੀ ਦੇ ਪੇਟ ‘ਚ ਦਰਦ ਹੋਇਆ ! ਹਸਪਤਾਲ ਜਦੋਂ ਜਾਂਚ ਹੋਈ ਤਾਂ ਪਰਿਵਾਰ ਦੇ ਹੋਸ਼ ਉੱਡ ਗਏ !

ਪਟਿਆਲਾ : ਪਟਿਆਲਾ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ,ਘਰ ਵਿੱਚ ਸ਼ੈਤਾਨ ਮੌਜੂਦ ਸੀ ਪਰ ਘਰ ਵਾਲਿਆਂ ਨੂੰ ਉਸ ਖਬਰ ਤੱਕ ਨਹੀਂ ਸੀ । ਭਰੋਸੇ ਨੇ ਕੁੜੀ ਦੀ ਜ਼ਿੰਦਗੀ ਬਰਬਾਰ ਕਰ ਦਿੱਤੀ। ਪਤਾ ਉਸ ਵੇਲੇ ਲੱਗਿਆ ਜਦੋਂ ਕੁੜੀ ਦੇ ਪੇਟ ਵਿੱਚ ਦਰਦ ਹੋਇਆ ਤਾਂ ਉਸ ਨੂੰ ਹਸਪਤਾਲ ਲੈਕੇ ਗਏ ਅਤੇ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ । ਹਸਪਤਾਲ ਦੇ ਡਾਕਟਰਾਂ ਨੇ ਜਦੋਂ ਟੈਸਟ ਕੀਤਾ ਤਾਂ ਪਤਾ ਚੱਲਿਆ ਕੀ ਨਾਬਾਲਿਗ ਕੁੜੀ ਗਰਭਵਤੀ ਹੈ । ਜਦੋਂ ਪਰਿਵਾਰ ਨੇ ਬੱਚੀ ਤੋਂ ਪੁੱਛ-ਗਿੱਛ ਕੀਤੀ ਤਾਂ ਜਿਹੜਾ ਨਾਂ ਬੱਚੀ ਦੀ ਜ਼ਬਾਨ ‘ਤੇ ਆਇਆ ਉਸ ਨੇ ਪਰਿਵਾਰ ਨੂੰ ਪਰੇਸ਼ਾਨ ਕਰ ਦਿੱਤੇ ।

ਯੂਨੀਵਰਸਿਟੀ ਦੇ ਬਹਾਨੇ ਹੈਵਾਨੀਅਤ

ਪੀੜ੍ਹਤ ਨਾਬਾਲਿਗ ਨੇ ਘਰ ਵਾਲਿਆਂ ਨੂੰ ਡਰ ਦੇ ਡਰ ਦੱਸਿਆ ਕਿ ਮੁਲਜ਼ਮ ਬੰਟੀ ਨੇ ਚਾਚੇ ਦੇ ਘਰ ਜ਼ਬਰ ਜਨਾਹ ਵਰਗਾ ਘਿਨੌਣਾ ਕੰਮ ਕੀਤਾ ਹੈ, ਪੀੜ੍ਹਤ ਨੇ ਦੱਸਿਆ ਕਿ ਉਸ ਨੂੰ ਯੂਨੀਵਰਸਿਟੀ ਦੇ ਬਹਾਨੇ ਬੁਲਾਇਆ ਸੀ, ਸਿਰਫ਼ ਇਨ੍ਹਾਂ ਹੀ ਨਹੀਂ ਮੂੰਹ ਖੋਲ੍ਹਣ ਦੇ ਡਰਾਇਆ ਅਤੇ ਧਮਕਾਇਆ ਸੀ ਜਿਸ ਦੀ ਵਜ੍ਹਾ ਕਰਕੇ ਉਸ ਨੇ ਕਿਸੇ ਨੂੰ ਨਹੀਂ ਦੱਸਿਆ। ਪਰ ਜਦੋਂ 13 ਮਈ ਨੂੰ ਕੁੜੀ ਦੇ ਪੇਟ ਵਿੱਚ ਦਰਦ ਹੋਇਆ ਤਾਂ ਮੈਡੀਕਲ ਰਿਪੋਰਟ ਵਿੱਚ ਸਾਰਾ ਸੱਚ ਸਾਹਮਣੇ ਆ ਗਿਆ । ਪਰਿਵਾਰ ਵਾਲਿਆਂ ਨੇ ਇਸ ਗੱਲ ਨੂੰ ਦਬਾਉਣ ਦੀ ਕਸ਼ਿਸ਼ ਨਹੀਂ ਕੀਤੀ ਬਲਕਿ ਬੱਚੀ ਨੂੰ ਇਨਸਾਫ ਦਿਵਾਉਣ ਦਾ ਫੈਸਲਾ ਲਿਆ ।

ਪੁਲਿਸ ਨੂੰ ਕੀਤੀ ਸ਼ਿਕਾਇਤ

ਘਰ ਵਾਲਿਆਂ ਨੇ ਨਾਬਾਲਿਗ ਨਾਲ ਗੁਨਾਹ ਦੀ ਸਜ਼ਾ ਦਿਵਾਉਣ ਦੇ ਲਈ ਪੁਲਿਸ ਸਟੇਸ਼ਨ ਸ਼ਿਕਾਇਤ ਕੀਤੀ,ਬੱਚੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮ ਨੂੰ ਨਾਮਜ਼ਦ ਕਰ ਲਿਆ,ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ,ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਫਰਾਰ ਹੈ,ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ ।

Exit mobile version