The Khalas Tv Blog Punjab MLA ਨੇ ਪਟਵਾਰਖਾਨੇ ਰੇਡ ਮਾਰੀ ਤਾਂ ਪਟਵਾਰੀ ਗਾਇਬ ! ਫੋਨ ਕੀਤਾ ਤਾਂ ਇਸ ਇੱਕ ਸਵਾਲ ਨੇ ਅਸਲੀਅਤ ਬਾਹਰ ਕੱਢ ਦਿੱਤੀ !
Punjab

MLA ਨੇ ਪਟਵਾਰਖਾਨੇ ਰੇਡ ਮਾਰੀ ਤਾਂ ਪਟਵਾਰੀ ਗਾਇਬ ! ਫੋਨ ਕੀਤਾ ਤਾਂ ਇਸ ਇੱਕ ਸਵਾਲ ਨੇ ਅਸਲੀਅਤ ਬਾਹਰ ਕੱਢ ਦਿੱਤੀ !

ਬਿਊਰੋ ਰਿਪੋਰਟ : ਸਰਕਾਰੀ ਮੁਲਾਜ਼ਮਾਂ ਦੀ ਲੇਟ ਲਤੀਫੀ ਅਤੇ ਸੀਟ ਤੋਂ ਗਾਇਬ ਹੋਣ ਨਾਲ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਸੁਧਾਰਨ ਦੇ ਲਈ ਲੁਧਿਆਣਾ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਗਿੱਲ 1 ਅਤੇ ਗਿੱਲ 2 ਪਟਵਾਰਖਾਨੇ ‘ਤੇ ਰੇਡ ਕੀਤੀ । ਚੈਕਿੰਗ ਦੌਰਾਨ ਉਨ੍ਹਾਂ ਨੂੰ 1 ਪਟਵਾਰੀ ਗੈਰ ਹਾਜ਼ਰ ਮਿਲਿਆ, ਪਟਵਾਰੀ ਤੋਂ ਜਦੋਂ ਵਿਧਾਇਕ ਸਿੱਧੂ ਨੇ ਸਮੇਂ ‘ਤੇ ਡਿਊਟੀ ਨਾ ਪਹੁੰਚਣ ਦਾ ਕਾਰਨ ਪੁੱਛਿਆ ਤਾਂ ਪਹਿਲਾਂ ਉਸ ਨੇ ਦੱਸਿਆ ਕਿ ਉਹ ਐਡੀਸ਼ਨਲ ਚਾਰਜ ਦੀ ਵਜ੍ਹਾ ਕਰਕੇ ਦੂਜੀ ਥਾਂ ਹੈ। ਫਿਰ ਵਿਧਾਇਕ ਨੇ ਜਦੋਂ ਦੂਜਾ ਸਵਾਲ ਪੁੱਛਿਆ ਤਾਂ ਉਸ ਦੇ ਹੋਸ਼ ਉੱਡ ਗਏ ਅਤੇ ਸੱਚ ਸਾਹਮਣੇ ਆ ਗਿਆ ।

ਵਿਧਾਇਕ ਨੇ ਮੰਗੀ ਲੋਕੇਸ਼ਨ

ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਪਟਵਾਰੀ ਤੋਂ ਲਾਈਵ ਲੋਕੇਸ਼ਨ ਮੰਗੀ ਤਾਂ ਉਸ ਨੇ ਤਕਰੀਬਨ 15 ਮਿੰਟ ਬਾਅਦ ਸੱਚ ਬੋਲਿਆ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ ਇਸੇ ਕਾਰਨ ਉਹ ਆਪਣੇ ਪਿੰਡ ਆਇਆ ਸੀ । ਵਿਧਾਇਕ ਸਿੱਧੂ ਨੇ ਕਿਹਾ ਉਹ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨਾਲ ਗੱਲ ਕਰਕੇ ਪਟਵਾਰੀ ‘ਤੇ ਬਣਦੀ ਹੋਈ ਕਾਰਵਾਈ ਕਰਨਗੇ ਅਤੇ ਮੌਜੂਦਾ ਪਟਵਾਰੀ ਦੀ ਥਾਂ ‘ਤੇ ਨਵਾਂ ਪਟਵਾਰੀ ਤਾਇਨਾਤ ਕੀਤਾ ਜਾਵੇਗਾ ਤਾਂਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਏ।

ਉਧਰ ਜਦੋਂ ਵਿਧਾਇਕ ਪਟਵਾਰਖਾਨੇ ਪਹੁੰਚੇ ਤਾਂ ਮੌਕੇ ‘ਤੇ ਨਾਇਬ ਤਹਸੀਲਦਾਰ ਸ਼ੇਕਗਿੱਲ ਮੌਜੂਦ ਸਨ, ਉਨ੍ਹਾਂ ਦਾ ਸਟਾਫ ਵੀ ਹਾਜ਼ਰ ਸੀ। ਵਿਧਾਇਕ ਨੇ ਕਿਹਾ ਤਕਰੀਬਨ 15 ਲੋਕਾਂ ਦੀ ਆਨਲਾਈਨ ਰਜਿਸਟ੍ਰੀ ਹੋਣੀ ਹੈ,ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ ਕਿਸੇ ਮੁਲਾਜ਼ਮ ਨੇ ਕੰਮ ਦੇ ਬਦਲੇ ਰਿਸ਼ਵਤ ਤਾਂ ਨਹੀਂ ਮੰਗੀ। ਵਿਧਾਇਕ ਸਿੱਧੂ ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਉਹ ਅਜਿਹੇ ਰੇਡ ਮਾਰ ਦੇ ਰਹਿਣਗੇ ।

Exit mobile version