The Khalas Tv Blog Punjab ਗੈਂਗਸਟਰ ਨੇ ਜੇਲ੍ਹ ‘ਚ ਵਾਰਡਨ ਦਾ ਗਲਾ ਦਬਾਇਆ ! ਬਚਣ ਲਈ ਕੀਤੀ ਫਿਰ ਖਤਰਨਾਕ ਹਰਕਤ
Punjab

ਗੈਂਗਸਟਰ ਨੇ ਜੇਲ੍ਹ ‘ਚ ਵਾਰਡਨ ਦਾ ਗਲਾ ਦਬਾਇਆ ! ਬਚਣ ਲਈ ਕੀਤੀ ਫਿਰ ਖਤਰਨਾਕ ਹਰਕਤ

 

ਬਿਉਰੋ ਰਿਪੋਰਟ – ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਇੱਕ ਹਵਾਲਾਤੀ ਗੈਂਗਸਟਰ ਨੇ ਜੇਲ੍ਹ ਵਾਰਡਨ ਦਾ ਗਲਾ ਦਬਾਇਆ, ਸਾਥੀ ਮੁਲਾਜ਼ਮਾਂ ਨੇ ਬਹੁਤ ਹੀ ਮੁਸ਼ਕਿਲ ਨਾਲ ਜੇਲ੍ਹ ਵਾਰਡਨ ਨੂੰ ਬਚਾਇਆ । ਇਸ ਦੇ ਬਾਅਦ ਕੇਸ ਦਰਜ ਹੋਣ ਦੇ ਡਰ ਤੋਂ ਹਵਾਲਾਤੀ ਨੇ ਆਪਣੀ ਸਿਰ ਬੈਰਕ ਨਾਲ ਮਾਰ ਕੇ ਜ਼ਖਮੀ ਕਰ ਲਿਆ ।

ਤਰਨਤਾਰਨ ਦੇ ਰਹਿਣ ਵਾਲੇ ਹਵਾਲਾਤੀ ਮਲਕੀਤ ਸਿੰਘ ਦੇ ਖਿਲਾਫ ਜੇਲ੍ਹ ਦੇ ਸਹਾਇਕ ਜੇਲ੍ਹਰ ਕਰਨੈਲ ਸਿੰਘ ਦੀ ਸ਼ਿਕਾਇਤ ‘ਤੇ FIR ਦਰਜ ਕੀਤੀ ਗਈ । ਹਵਾਲਾਤੀ ਦੇ ਖਿਲਾਫ FIR ਰਜਿਸਟ੍ਰੇਟ ਕਰਦੇ ਹੋਏ ਇਸ ਨੂੰ ਫਿਰੋਜ਼ਪੁਰ ਦੀ ਜੇਲ੍ਹ ਸ਼ਿਫਟ ਕਰ ਦਿੱਤਾ ਹੈ ।
ਗੈਂਗਸਟਰ ਜੱਗੂ ਭਗਵਾਨਪੁਰੀ ਦਾ ਸਾਥੀ

ਘਟਨਾ ਦੇ ਮੁਤਾਬਿਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਗੈਂਗ ਨਾਲ ਜੁੜੇ ਮਲਕੀਤ ਸਿੰਘ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਕੀਤਾ ਗਿਆ ਸੀ । ਜੇਲ੍ਹ ਦੇ ਅੰਦਰ ਬੰਦ ਮਲਕੀਤ ਸਿੰਘ ਦੇ ਖਿਲਾਫ ਕਤਲ ਅਤੇ ਜਾਨਲੇਵਾ ਹਮਲੇ ਵਰਗੇ ਕਈ ਮਾਮਲੇ ਦਰਜ ਹਨ । ਜਿਸ ਦੀ ਵਜ੍ਹਾ ਨਾਲ ਉਸ ਨੂੰ ਜੇਲ੍ਹ ਨੰਬਰ 10 ਦੀ ਚੱਕੀ ਨੰਬਰ 2 ਵਿੱਚ ਰੱਖਿਆ ਗਿਆ ਸੀ ।

Exit mobile version