The Khalas Tv Blog Punjab ਪੰਜਾਬ ਦੇ ਪਿੰਡ ਦਾ ਨਹੀਂ ਹੋਇਆ ਵਿਕਾਸ,60 ਪਰਿਵਾਰਾਂ ਨੇ ਘਰ ਛੱਡਣ ਦਾ ਕੀਤਾ ਐਲਾਨ
Punjab

ਪੰਜਾਬ ਦੇ ਪਿੰਡ ਦਾ ਨਹੀਂ ਹੋਇਆ ਵਿਕਾਸ,60 ਪਰਿਵਾਰਾਂ ਨੇ ਘਰ ਛੱਡਣ ਦਾ ਕੀਤਾ ਐਲਾਨ

ਬਿਊਰੋ ਰਿਪੋਰਟ : ਪਠਾਨਕੋਟ ਜ਼ਿਲ੍ਹੇ ਦੇ 60 ਪਰਿਵਾਰਾਂ ਨੇ ਇਲਾਕੇ ਨੂੰ ਛੱਡਣ ਦਾ ਮਨ ਬਣਾ ਲਿਆ ਹੈ, ਸਾਰੇ ਪਰਿਵਾਰ ਪਠਾਨਕੋਟ ਦੇ ਅਰਧ ਪਹਾੜੀ ਖੇਤਰ ਧਾਰ ਦੇ ਪਿੰਡ ਹਲੇੜ ਦੇ ਜੁੰਗਧ ਦੇ ਰਹਿਣ ਵਾਲੇ ਹਨ । 50 ਸਾਲ ਤੋਂ ਪਿੰਡ ਵਿੱਚ ਕੋਈ ਵਿਕਾਸ ਨਹੀਂ ਹੋਇਆ ਹੈ ਜਿਸ ਨੂੰ ਲੈਕੇ ਪਿੰਡ ਦੇ ਵਸਨੀਕਾਂ ਨੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਪੋਸਟਰ ਲਗਾਏ ਹਨ ਕਿ ਉਹ ਘਰ ਅਤੇ ਦੁਕਾਨ ਵੇਚਣਾ ਲਈ ਤਿਆਰ ਹਨ ਕੋਈ ਖਰੀਦਨਾ ਚਾਹੁੰਦਾ ਤਾਂ ਅੱਗੇ ਆਏ। ਪਠਾਨਕੋਟ ਵਿੱਚ ਪਹਿਲੀ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਦੇ ਨਾਲ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਵਾਰਡ 5 ਦੇ ਪੰਚ ਸੁਰਜਨ ਸਿੰਘ,ਵਾਰਡ 4 ਦੇ ਸਾਬਕਾ ਪੰਚ ਰਣਜੀਤ ਸਿੰਘ ਅਤੇ ਹੋਰ ਪੰਚ ਅਤੇ ਸਰਪੰਚਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦਾ ਕੋਈ ਵਿਕਾਸ ਨਹੀਂ ਹੋਇਆ ਹੈ ਅਤੇ ਨਾ ਹੀ ਕੋਈ ਯੋਜਨਾ ਸ਼ੁਰੂ ਕੀਤੀ ਗਈ ਹੈ ।

ਵਾਰਡ ਦੇ ਲੋਕਾਂ ਨੇ ਦੱਸਿਆ ਕਿ ਵਾਰਡ ਨੰਬਰ 4 ਅਤੇ 5 ਵਿੱਚ ਗਲੀਆਂ,ਨਾਲੀਆਂ,ਤਲਾਬ,ਗਰਾਉਂਡ,ਸ਼ਮਸ਼ਾਨ ਦਾ ਬੁਰਾ ਹਾਲ ਹੈ । ਸਥਾਨਕ ਲੋਕ ਬਿਜਲੀ ਅਤੇ ਪਾਣੀ ਦੇ ਲਈ ਪਰੇਸ਼ਾਨ ਹਨ, ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਪਰੇਸ਼ਾਨੀਆਂ ਨੂੰ ਲੈਕੇ ਉਹ ਤਿੰਨ ਵਾਰ BDPO ਧਾਰ ਕਲਾਂ ਅਤੇ 2 ਬਾਰ ਪਠਾਨਕੋਟ,ਤਿੰਨ ਵਾਰ ਪਾਵਰਕਾਮ ਵਿਭਾਗ,2 ਵਾਰ MDO ਪਬਲਿਕ ਹੈਲਥ,2 ਵਾਰ SDO ਮੰਡੀ ਬੋਰਡ ਪਠਾਨਕੋਟ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ,ਪਰ ਹੁਣ ਤੱਕ ਉਨ੍ਹਾਂ ਦੀ ਪਰੇਸ਼ਾਨੀ ਕਿਸੇ ਨੇ ਨਹੀਂ ਸੁਣੀ ਹੈ ।

ਪਿੰਡ ਵਾਲਿਆਂ ਨੇ ਆਪ ਖੇਡ ਮੈਦਾਨ ਅਤੇ ਸ਼ਮਸ਼ਾਨਘਾਟ ਬਣਾਇਆ

ਲੋਕਾਂ ਨੇ ਦੱਸਿਆ ਕਿ ਸਾਡੇ ਪੂਰਵਜ ਨੇ ਤਤਕਾਲੀ ਸਰਕਾਰਾਂ ਤੋਂ ਪਿੰਡ ਵਿੱਚ ਖੇਡ ਮੈਦਾਨ ਅਤੇ ਸ਼ਮਸ਼ਾਨ ਘਾਟ ਬਣਾਉਣ ਨੂੰ ਲੈਕੇ ਗੁਹਾਰ ਲਗਾਉਂਦੇ ਰਹੇ ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ‘ਤੇ ਬਿਲਕੁਲ ਧਿਆਨ ਨਹੀਂ ਦਿੱਤਾ। ਬਾਅਦ ਵਿੱਚ ਪਿੰਡ ਦੇ ਲੋਕਾਂ ਨੇ ਆਪ ਪੈਸੇ ਇਕੱਠੇ ਕਰਕੇ 2 ਸਾਲ ਪਹਿਲਾਂ ਸ਼ਮਸ਼ਾਨ ਘਾਟ ਅਤੇ 7 ਸਾਲ ਪਹਿਲਾਂ ਇੱਕ ਖੇਡ ਮੈਦਾਨ ਬਣਵਾਇਆ ਹੈ ਪਰ ਉਹ ਵੀ ਹੁਣ ਤੱਕ ਅਧੂਰਾ ਹੈ । ਲੋਕਾਂ ਦਾ ਇਲਜ਼ਾਮ ਹੈ ਕਿ ਪਿਛਲੀ ਅਤੇ ਮੌਜੂਦ ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ ਹੈ । ਲੋਕਾਂ ਦਾ ਇਲਜ਼ਾਮ ਹੈ ਕਿ ਬੁਨਿਆਦੀ ਸਹੂਲਤਾਂ ਵਿੱਚ ਕਮੀ ਦੀ ਵਜ੍ਹਾ ਕਰਕੇ ਕਈ ਲੋਕਾਂ ਨੇ ਪਿੰਡ ਛੱਡ ਦਿੱਤਾ ਅਤੇ ਕਈ ਛੱਡਣ ਦੀ ਤਿਆਰੀ ਕਰ ਰਹੇ ਹਨ।

ਘਰ ਅਤੇ ਜ਼ਮੀਨ ਖਰੀਦਣ ਦੇ ਲਈ ਲੋਕ ਸੰਪਰਕ ਕਰਨ

ਨਾਰਾਜ਼ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਤਕਰੀਬਨ 60 ਪਰਿਵਾਰ ਆਪਣਾ ਘਰ ਅਤੇ ਜਾਇਦਾਦ ਵੇਚ ਕੇ ਜਾਣਾ ਚਾਉਂਦੇ ਹਨ ਅਤੇ ਉਸ ਪਿੰਡ ਵਿੱਚ ਵਸਨਾ ਚਾਹੁੰਦੇ ਹਨ ਜਿੱਥੇ ਵਿਕਾਸ ਹੋਵੇ। ਉਨ੍ਹਾਂ ਨੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਪੋਸਟਰ ਲਗਾਏ ਹਨ ਜੇਕਰ ਕੇਈ ਵੀ ਵਿਅਕਤੀ ਸਾਡਾ ਘਰ ਅਤੇ ਜ਼ਮੀਨ ਖਰੀਦਨਾ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰਨ ।

Exit mobile version