The Khalas Tv Blog India ਪਤੰਜਲੀ ਦੀ ਸੋਨ ਪਾਪੜੀ ਕੁਆਲਿਟੀ ਟੈਸਟ ’ਚ ਫੇਲ੍ਹ, ਪ੍ਰਬੰਧਕ ਸਮੇਤ 3 ਨੂੰ ਜੇਲ੍ਹ
India Lifestyle

ਪਤੰਜਲੀ ਦੀ ਸੋਨ ਪਾਪੜੀ ਕੁਆਲਿਟੀ ਟੈਸਟ ’ਚ ਫੇਲ੍ਹ, ਪ੍ਰਬੰਧਕ ਸਮੇਤ 3 ਨੂੰ ਜੇਲ੍ਹ

ਯੋਗ ਗੁਰੂ ਰਾਮਦੇਵ ਦੀਆਂ ਮੁੂਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਿਥੌਰਾਗੜ੍ਹ ਦੀ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (ਸੀਜੀਐਮ) ਦੀ ਅਦਾਲਤ ਨੇ ਪਤੰਜਲੀ ਦੇ ਸੋਨ ਪਾਪੜੀ ਦੇ ਨਮੂਨੇ ਟੈਸਟ ਵਿੱਚ ਫੇਲ੍ਹ ਹੋਣ ਤੋਂ ਬਾਅਦ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਪਤੰਜਲੀ ਦੇ ਸਹਾਇਕ ਮੈਨੇਜਰ ਸਮੇਤ 3 ਲੋਕਾਂ ਨੂੰ ਦੋਸ਼ੀ ਪਾਇਆ ਅਤੇ 6-6 ਮਹੀਨੇ ਦੀ ਕੈਦ ਦਾ ਹੁਕਮ ਸੁਣਾਇਆ। ਇਸ ਤੋਂ ਇਲਾਵਾ ਮਾਮਲੇ ’ਚ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਸਜ਼ਾ ਦੀ ਮਿਆਦ ਵਧਾ ਦਿੱਤੀ ਜਾਵੇਗੀ।

ਅਸਿਸਟੈਂਟ ਪ੍ਰੋਸੀਕਿਊਸ਼ਨ ਅਫ਼ਸਰ ਰਿਤੇਸ਼ ਵਰਮਾ ਦੇ ਮੁਤਾਬਕ ਅਕਤੂਬਰ 2019 ’ਚ ਸ਼ੱਕ ਦੇ ਆਧਾਰ ’ਤੇ ਫੂਡ ਸੇਫਟੀ ਡਿਪਾਰਟਮੈਂਟ ਨੇ ਪਿਥੌਰਾਗੜ੍ਹ ਜ਼ਿਲੇ ਦੇ ਬੇਰੀਨਾਗ ’ਚ ਇੱਕ ਦੁਕਾਨ ਤੋਂ ਪਤੰਜਲੀ ਬ੍ਰਾਂਡ ਸੋਨ ਪਾਪੜੀ ਦਾ ਸੈਂਪਲ ਟੈਸਟ ਲਈ ਭੇਜਿਆ ਸੀ। ਸੈਂਪਲ ਟੈਸਟ ਵਿੱਚ ਫੇਲ੍ਹ ਹੋਣ ਤੋਂ ਬਾਅਦ ਫੂਡ ਸੇਫਟੀ ਅਫ਼ਸਰ ਵੱਲੋਂ ਦੁਕਾਨਦਾਰ ਲੀਲਾਧਰ ਪਾਠਕ, ਵਿਤਰਕ ਕਾਨ੍ਹਾ ਜੀ ਡਿਸਟ੍ਰੀਬਿਊਟਰ ਰਾਮਨਗਰ ਦੇ ਸਹਾਇਕ ਮੈਨੇਜਰ ਅਜੈ ਜੋਸ਼ੀ ਅਤੇ ਨਿਰਮਾਣ ਕੰਪਨੀ ਪਤੰਜਲੀ ਦੇ ਸਹਾਇਕ ਮੈਨੇਜਰ ਅਭਿਸ਼ੇਕ ਕੁਮਾਰ ਖ਼ਿਲਾਫ਼ ਫੂਡ ਸੇਫਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਇਹ ਕੇਸ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸੰਜੇ ਸਿੰਘ ਦੀ ਅਦਾਲਤ ਵਿੱਚ ਚੱਲਿਆ। ਸ਼ਨੀਵਾਰ ਨੂੰ ਅਦਾਲਤ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੂੰ ਦੋਸ਼ੀ ਪਾਇਆ। ਦੁਕਾਨਦਾਰ ਲੀਲਾਧਰ ਪਾਠਕ ਨੂੰ 6 ਮਹੀਨੇ ਦੀ ਕੈਦ ਅਤੇ 5,000 ਰੁਪਏ ਜ਼ੁਰਮਾਨਾ, ਅਜੈ ਜੋਸ਼ੀ ਨੂੰ 6 ਮਹੀਨੇ ਦੀ ਕੈਦ ਅਤੇ 10,000 ਰੁਪਏ ਜ਼ੁਰਮਾਨਾ ਅਤੇ ਅਭਿਸ਼ੇਕ ਕੁਮਾਰ, ਸਹਾਇਕ ਮੈਨੇਜਰ ਪਤੰਜਲੀ ਨੂੰ ਛੇ ਮਹੀਨੇ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ – ਚੰਡੀਗੜ੍ਹ ’ਚ ਬਦਮਾਸ਼ਾਂ ਨੇ ਨੌਜਵਾਨ ’ਤੇ ਲੋਹੇ ਦੀਆਂ ਰਾਡਾਂ, ਡੰਡਿਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
Exit mobile version