The Khalas Tv Blog Punjab ਹੱਥ ’ਚ ਤਖ਼ਤੀਆਂ ਫੜ੍ਹ ਵਿਧਾਨ ਸਭਾ ਪੁੱਜੇ ਪ੍ਰਤਾਪ ਸਿੰਘ ਬਾਜਵਾ
Punjab

ਹੱਥ ’ਚ ਤਖ਼ਤੀਆਂ ਫੜ੍ਹ ਵਿਧਾਨ ਸਭਾ ਪੁੱਜੇ ਪ੍ਰਤਾਪ ਸਿੰਘ ਬਾਜਵਾ

ਅੱਜ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੋ ਰਿਹਾ ਹੈ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੱਥ ’ਚ ਤਖ਼ਤੀਆਂ ਫੜ੍ਹ ਕੇ ਵਿਧਾਨ ਸਭਾ ਪੁੱਜੇ। ਉਨ੍ਹਾਂ ਨੇ ਕਿਹਾ ਕਿ ਬਾਰਡਰ ਕਿਸਾਨਾਂ ਨੇ ਨਹੀਂ, ਹਰਿਆਣਾ ਸਰਕਾਰ ਨੇ ਰੋਕੇ ਸਨ ਤੇ ਸਰਕਾਰ ਵਲੋਂ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਜਦੋਂ ਸਰਕਾਰ ਨੂੰ ਕਿਸਾਨਾਂ ਦੀ ਲੋੜ ਸੀ ਤਾਂ ਉਨ੍ਹਾਂ ਕੋਲੋਂ ਧਰਨਾ ਲਗਵਾ ਦਿੱਤਾ ਤੇ ਹੁਣ ਨਾ ਹੀ ਮੁੱਖ ਮੰਤਰੀ ਤੇ ਨਾ ਹੀ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਬਾਰੇ ਇਕ ਸ਼ਬਦ ਵੀ ਨਹੀਂ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਤਿੰਨ ਸਾਲਾਂ ’ਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ।

ਉਨ੍ਹਾਂ ਕਰਨਲ ਨਾਲ ਹੋਈ ਕੁੱਟਮਾਰ ’ਤੇ ਮੁੱਦੇ ’ਤੇ ਵੀ ਸਰਕਾਰ ’ਤੇ ਸਵਾਲ ਚੁੱਕੇ। ਨਸ਼ਿਆਂ ਦੇ ਮੁੱਦੇ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਨੱਕ ਹੇਠ ਸਾਰਾ ਨਸ਼ਾ ਵਿੱਕ ਰਿਹਾ ਹੈ ਤੇ ਇਸ ਵਿਚ ਸ਼ਾਮਿਲ ਮੁੱਖ ਵਿਅਕਤੀਆਂ ਨੂੰ ਛੱਡ ਆਮ ਲੋਕਾਂ ਦੇ ਘਰ ਢਾਹੇ ਜਾ ਰਹੇ ਹਨ, ਜੋ ਕਿ ਸਰਾਸਰ ਗਲਤ ਹੈ।

 

Exit mobile version