The Khalas Tv Blog Punjab ਪ੍ਰਤਾਪ ਬਾਜਵਾ ਨੇ ਪਾਰਟੀ ਲੀਡਰਸ਼ਿਪ ਨੂੰ ਦਿੱਤੀ ਸਲਾਹ! ਇਨ੍ਹਾਂ ਤੋਂ ਰਹੋ ਦੂਰ ਨਹੀਂ ਤਾਂ…
Punjab

ਪ੍ਰਤਾਪ ਬਾਜਵਾ ਨੇ ਪਾਰਟੀ ਲੀਡਰਸ਼ਿਪ ਨੂੰ ਦਿੱਤੀ ਸਲਾਹ! ਇਨ੍ਹਾਂ ਤੋਂ ਰਹੋ ਦੂਰ ਨਹੀਂ ਤਾਂ…

ਬਿਊਰੋ ਰਿਪੋਰਟ – ਹਰਿਆਣਾ (Haryana) ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ (Congress) ਅਤੇ ਆਮ ਆਦਮੀ ਪਾਰਟੀ (AAP) ਵਿੱਚ ਗਠਜੋੜ ਦੀ ਚਰਚਾ ਚੱਲ ਰਹੀ ਹੈ। ਇਸੇ ਦੌਰਾਨ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ (Partap Singh Bajwa) ਦਾ ਗਠਜੋੜ ਨੂੰ ਇਕ ਵੱਡਾ ਬਿਆਨ ਸਾਹਮਣੇ ਆਈਆ ਹੈ। ਬਾਜਵਾ ਨੇ ਕਿਹਾ ਕਿ ਕਾਂਗਰਸ ਆਮ ਆਦਮੀ ਪਾਰਟੀ ਤੋਂ ਜਿਨ੍ਹਾਂ ਦੂਰ ਰਹੇਗੀ ਉਨ੍ਹਾਂ ਹੀ ਚੰਗਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਬਿਆਨ ਹੈ ਅਤੇ ਇਸ ਨੂੰ ਪਾਰਟੀ ਦਾ ਬਿਆਨ ਨਾ ਮੰਨਿਆ ਜਾਵੇ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਪਾਰਟੀ ਵੱਲੋਂ ਸਟੇਟ ਲੇਵਲ ‘ਤੇ ਫੈਸਲਾ ਲਿਆ ਜਾਵੇ ਪਰ ਉਨ੍ਹਾਂ ਨੇ ਆਪਣੀ ਰਾਏ ਪਾਰਟੀ ਦੇ ਸਾਹਮਣੇ ਰੱਖ ਦਿੱਤੀ ਹੈ। 

ਬਾਜਵਾ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਸਾਬਤ ਹੋ ਚੁੱਕਾ ਹੈ ਕਿ ਆਮ ਆਦਮੀ ਪਾਰਟੀ ਦਾ ਗਰਾਫ ਘਟੀਆ ਹੈ। ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਦੀ ਗਿਣਤੀ 92 ਤੋਂ 32 ਤੱਕ ਰਹਿ ਗਈ ਹੈ। ਪਾਰਟੀ ਨੇ ਹਰਿਆਣਾ, ਗੁਜਰਾਤ ਅਤੇ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਨਾਲ ਗਠਜੋੜ ਕੀਤਾ ਸੀ ਪਰ ਨਤੀਜਾ ਕੋਈ ਜ਼ੀਰੋ ਹੀ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਦੀ ਕੁਰਕਸ਼ੇਤਰ ਸੀਟ ਤੇ ਕਾਂਗਰਸ ਦਾ ਉਮੀਦਵਾਰ ਹੁੰਦਾ ਤਾਂ ਉਸ ਨੇ ਜਿੱਤ ਜਾਣਾ ਸੀ। ਦਿੱਲੀ ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਨੇ ਉਥੇ ਚੋਣ ਲੜੀ ਸੀ। ਪਰ ਜੇਕਰ ਕਾਂਗਰਸ ਉੱਥੇ ਚੋਣ ਲੜਦੀ ਤਾਂ 2 ਤੋਂ 3 ਸੀਟਾਂ ਜ਼ਰੂਰ ਜਿੱਤਣੀਆਂ ਸਨ।

ਇਹ ਵੀ ਪੜ੍ਹੋ –    ਕੈਨੇਡਾ ਸਰਕਾਰ ਨੇ ਦਿੱਤਾ ਹੋਰ ਝਟਕਾ! ਕੈਨੇਡਾ ਜਾਣ ਵਾਲੇ ਹੋ ਜਾਣ ਸਾਵਧਾਨ

 

Exit mobile version