The Khalas Tv Blog Others ਸੋਸ਼ਲ ਮੀਡੀਆ ‘ਤੇ ਪੰਜਾਬੀਆਂ ਖਿਲਾਫ਼ ਮਾੜੀ ਭਾਸ਼ਾ ਬੋਲਣ ਵਾਲੇ ਪੜ ਲਓ ਪਾਰਲੀਮੈਂਟ ਦੀ ਇਹ ਤਾਜ਼ਾ ਰਿਪੋਰਟ !
Others Punjab

ਸੋਸ਼ਲ ਮੀਡੀਆ ‘ਤੇ ਪੰਜਾਬੀਆਂ ਖਿਲਾਫ਼ ਮਾੜੀ ਭਾਸ਼ਾ ਬੋਲਣ ਵਾਲੇ ਪੜ ਲਓ ਪਾਰਲੀਮੈਂਟ ਦੀ ਇਹ ਤਾਜ਼ਾ ਰਿਪੋਰਟ !

parliament reported most war widow from punjab

ਸਭ ਤੋਂ ਵੱਧ ਵੀਰ ਨਾਰੀ ਪੰਜਾਬ ਤੋਂ ਹਨ

ਬਿਊਰੋ ਰਿਪੋਰਟ : ਦੇਸ਼ ਦੇ ਲਈ ਕੁਰਬਾਨ ਹੋਣ ਵਾਲੇ ਪੰਜਾਬੀ ਫੌਜੀਆਂ ਦਾ ਜਿਹੜਾ ਤਾਜ਼ਾ ਅੰਕੜਾ ਪਾਰਲੀਮੈਂਟ ਵਿੱਚ ਪੇਸ਼ ਹੋਇਆ ਹੈ ਉਹ ਚਪੇੜ ਹੈ ਉਨ੍ਹਾਂ ਲੋਕਾਂ ਲਈ ਜਿਹੜੇ TRP ਦੀ ਰੇਸ ਵਿੱਚ ਬਣੇ ਰਹਿਣ ਲਈ ਪੰਜਾਬ ਖਿਲਾਫ ਗਲਤ ਨੈਰੇਟਿਵ ਸਿਰਜ ਰਹੇ ਹਨ । ਨਤੀਜਾ ਇਹ ਹੁੰਦਾ ਹੈ ਕਿ ਸੋਸ਼ਲ ਮੀਡੀਆਂ ‘ਤੇ ਪੰਜਾਬੀਆਂ ਦੇ ਖਿਲਾਫ਼ ਨਫਰਤੀ ਭਾਸ਼ਾ ਸੁਣੀ ਜਾਂਦੀ ਹੈ । ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਵੀ ਇੰਨਾਂ ਭੰਡੀ ਪ੍ਰਚਾਰਕਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੇ ਨਿਰਦੇਸ਼ ਦੇ ਚੁੱਕੇ। ਸਿੱਖਾਂ ‘ਤੇ ਖਾਲਿਸਤਾਨੀ ਦਾ ਟੈਗ ਲਗਾਉਣ ਵਾਲੇ ਸੋਸ਼ਲ ਮੀਡੀਆ ਦੇ ਅਗਿਆਨਿਆਂ ਨੂੰ ਪਾਰਲੀਮੈਂਟ ਵੱਲੋਂ ਜਾਰੀ ਅੰਕੜਿਆਂ ਦਾ ਗਿਆਨ ਲੈ ਲੈਣਾ ਚਾਹੀਦਾ ਹੈ,ਸ਼ਾਇਦ ਸਮਝ ਆ ਜਾਵੇ ਕਿ ਸਿੱਖਾਂ ਨੇ ਸਿਰਫ਼ ਆਜ਼ਾਦੀ ਵਿੱਚ ਹੀ ਵੱਡਾ ਰੋਲ ਅਦਾ ਨਹੀਂ ਕੀਤਾ ਬਲਕਿ ਆਜ਼ਾਦੀ ਨੂੰ ਜ਼ਿੰਦਾ ਰੱਖਣ ਲਈ ਵੀ ਖੂਨ ਦਿੱਤਾ ਹੈ ।

ਸਭ ਤੋਂ ਜ਼ਿਆਦਾ ਸ਼ਹੀਦ ਪੰਜਾਬ ਤੋਂ ਹੋਏ

ਪਾਰਲੀਮੈਂਟ ਵਿੱਚ ਰਾਜਸਭਾ ਦੇ ਐੱਮਪੀ ਮੁਕਲ ਵਾਸਨਿਕ ਨੇ 27 ਮਾਰਚ ਨੂੰ ਫੌਜ ਵਿੱਚ ਸ਼ਹੀਦ ਪਰਿਵਾਰਾਂ ਨੂੰ ਲੈਕੇ ਇੱਕ ਸਵਾਲ ਪੁੱਛਿਆ ਜਿਸ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਦੱਸਿਆ ਕਿ ਪੰਜਾਬ ਤੋਂ ਸਭ ਤੋਂ ਵੱਧ ‘ਵੀਰ ਨਾਰੀ’ ਹਨ ਯਾਨੀ ਜਿੰਨਾਂ ਦੇ ਪਤੀ ਸ਼ਹੀਦ ਹੋ ਗਏ ਹਨ । ਰਾਜਸਭਾ ਵਿੱਚ ਦਿੱਤੇ ਡੇਟਾ ਮੁਤਾਬਿਕ ਪੰਜਾਬ ਨੰਬਰ ਇੱਕ ਸੂਬਾ ਹੈ ਜਿੱਥੇ 2,132 ਵਾਰ ਵਿਡੋ ਹਨ ਜਿੰਨਾਂ ਦੇ ਪਤੀ ਮਿਲਟਰੀ ਆਪਰੇਸ਼ਨ ਅਤੇ ਜੰਗ ਦੌਰਾਨ ਮਾਰੇ ਗਏ । ਇਹ ਅੰਕੜਾ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਤੋਂ 17 ਫੀਸਦੀ ਜ਼ਿਆਦਾ ਹੈ। ਜਿੱਥੇ 1,805 ਵਾਰ ਵਿਡੋ ਹਨ । ਪੰਜਾਬ ਦੇਸ਼ ਦੀ ਕੁੱਲ ਆਬਾਦੀ ਦਾ ਸਿਰਫ਼ 2.3 ਫੀਸਦੀ ਹੈ ਪਰ ਆਜ਼ਾਦੀ ਕਾਇਮ ਰੱਖਣ ਵਿੱਚ ਸਭ ਤੋਂ ਵੱਧ ਯੋਗਦਾਨ। ਇਸ ਵਕਤ ਦੇਸ਼ ਵਿੱਚ 14,467 ਵੀਰ ਨਾਰੀ ਹਨ । ਉੱਤਰ ਪ੍ਰਦੇਸ਼ ਤੋਂ ਬਾਅਦ ਤੀਜੇ ਨੰਬਰ ‘ਤੇ ਹਰਿਆਣਾ ਜਿੱਥੇ 1,566 ਵਾਰ ਵਿਡੋ ਹੈ। ਜਦਕਿ ਹੋਰ ਸੂਬਿਆਂ ਦਾ ਅੰਕੜਾ 1000 ਦੇ ਆਲੇ ਦੁਆਲੇ ਹੈ । ਸਿਰਫ਼ ਇੰਨਾਂ ਹੀ ਨਹੀਂ ਦੇਸ਼ ਦੀ 11 ਲੱਖ 54 ਹਜ਼ਾਰ ਫੌਜ ਵਿੱਚ ਵੀ ਜਿਹੜਾ ਅੰਕੜਾ ਪੰਜਾਬ ਦਾ ਹੈ ਉਹ ਵੀ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ ।

ਕੇਂਦਰ ਸਰਕਾਰ ਨੇ ਦੱਸਿਆ ਹੈ ਕਿ 2019 ਦੇ ਅੰਕੜਿਆਂ ਮੁਤਾਬਿਕ ਭਾਰਤ ਦੀ ਕੁੱਲ ਫੌਜ 11 ਲੱਖ 54 ਹਜ਼ਾਰ ਹੈ ਉਨ੍ਹਾਂ ਵਿੱਚੋਂ ਸਭ ਤੋਂ ਵੱਧ ਫੌਜੀਆਂ ਦੀ ਗਿਣਤੀ ਪੰਜਾਬੀਆਂ ਦੀ ਹੈ । 89,893 JCO ਯਾਨੀ ਜੂਨੀਅਰ ਕਮਿਸ਼ਨਡ ਆਫਿਸਰ ਅਤੇ ਫੌਜੀ ਸਿਰਫ਼ ਪੰਜਾਬ ਤੋਂ ਹਨ । ਇਸ ਤੋਂ ਇਲਾਵਾ ਪੰਜਾਬ ਵਿੱਚ 4 ਲੱਖ ਤੋਂ ਵੱਧ ਰਿਟਾਇਡ ਫੌਜੀ ਅਤੇ ਵਿਡੋ ਹਨ । ਇਹ ਅੰਕੜਾ ਦੱਸਣ ਲਈ ਕਾਫੀ ਹੈ ਕਿ ਪੰਜਾਬੀਆਂ ਦਾ ਦੇਸ਼ ਦੇ ਪ੍ਰਤੀ ਕੀ ਜਜ਼ਬਾ ਅਤੇ ਸੋਚ ਹੈ, ਸੋਸ਼ਲ ਮੀਡੀਆ ‘ਤੇ ਉਨ੍ਹਾਂ ਲੋਕਾਂ ਵਾਂਗ ਨਹੀਂ ਹੈ ਜੋ ਸਿਰਫ਼ ਫੂਕਰੀਆਂ ਮਾਰ ਦੇ ਹਨ ਅਤੇ ਦੇਸ਼ ਭਗਤੀ ਸਾਬਿਤ ਕਰਨ ਦੇ ਲਈ ਦੂਜਿਆਂ ਨੂੰ ਧਮਕੀਆਂ ਦਿੰਦੇ ਹਨ ਅਤੇ ਅਪਸ਼ਬਦ ਕਹਿੰਦੇ ਹਨ । ਬਲਕਿ ਇਹ ਉਹ ਲੋਕ ਹਨ ਜੋ ਸਰਹੱਦ ‘ਤੇ ਦੁਸ਼ਮਣ ਦੀ ਗੋਲੀ ਤੁਹਾਡੇ ਤੱਕ ਨਾ ਪਹੁੰਚੇ ਦੀਵਾਰ ਬਣ ਕੇ ਖੜੇ ਹੁੰਦੇ ਹਨ । ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਲੋਕ ਪੰਜਾਬੀਆਂ ‘ਤੇ ਸਵਾਲ ਚੁੱਕ ਦੇ ਹਨ ਉਨ੍ਹਾਂ ਦੇ ਸਾਹਮਣੇ ਇਹ ਅੰਕੜੇ ਰੱਖਣ ਤਾਂਕਿ ਉਨ੍ਹਾਂ ਦਾ ਮੂੰਹ ਬੰਦ ਕੀਤਾ ਜਾ ਸਕੇ ।

Exit mobile version