‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਖਿਲਾਫ ਡਰੱਗ ਮਾਮਲੇ ਵਿੱਚ ਕੇਸ ਦਰਜ ਹੋਣ ਪਿੱਛੋਂ ਕਿਹਾ ਕਿ ਸਾਨੂੰ ਪਹਿਲਾਂ ਹੀ ਪਤਾ ਸੀ। ਇਨ੍ਹਾਂ ਨੇ ਪਿਛਲੇ ਦਿਨਾਂ ਵਿੱਚ ਤਿੰਨ ਵਾਰ ਤਾਂ ਡੀਜੀਪੀ ਬਦਲ ਦਿੱਤਾ ਹੈ। ਇਸ ਸਿਰਫ ਬਾਦਲਾਂ ਅਤੇ ਮਜੀਠੀਆ ਨੂੰ ਜੇਲ੍ਹ ਵਿੱਚ ਡੱਕਣ ਲਈ ਕੀਤਾ ਗਿਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਿਉਂ ਔਖੇ ਹੁੰਦੇ ਹੋ, ਮੈਨੂੰ ਹੀ ਗ੍ਰਿਫਤਾਰ ਕਰ ਲਉ, ਮੈਂ ਤਿਆਰ ਬੈਠਾ ਹਾਂ। ਇਨ੍ਹਾਂ ਨੇ ਤਾਂ ਮੇਰੀ ਪਤਨੀ ਉੱਤੇ ਵੀ ਪਰਚਾ ਦਰਜ ਕੀਤਾ ਹੈ। ਬਾਦਲ ਨੇ ਕਿਹਾ ਕਿ ਬਦਲੇ ਦੀ ਰਾਜਨੀਤੀ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਵੀ ਸੈਂਕੜੇ ਪਰਚੇ ਦਰਜ ਹਨ। ਇਹ ਸਾਡੇ ਵਾਸਤੇ ਨਵੀਂ ਗੱਲ ਨਹੀਂ। ਅਸੀਂ ਲੜਾਈ ਲੜਾਂਗੇ।
Related Post
India, Khaas Lekh, Khalas Tv Special, Punjab
‘ਸਰਪੰਚ’ ਤੋਂ ‘CM’ ਬਣਨ ਵਾਲੇ 6 ਸਿਆਸਤਦਾਨਾਂ ਦੀ ਕਹਾਣੀ!
October 5, 2024